ਖਰੜ,13 ਫਰਵਰੀ : ਹਲਕਾ ਖਰੜ ਦੇ ਵਾਰਡ ਨੰ.17 ਵਿਖੇ ਰਾਜੂ ਖਰਬੰਦਾ ਦੀ ਅਗਵਾਈ ਵਿੱਚ ਸ.ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਚੋਣ ਮੀਟਿੰਗ ਕੀਤੀ। ਸ.ਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਤੁਹਾਡੇ ਸਹਿਯੋਗ ਨੇ ਏਥੇ ਤੱਕ ਪਹੁੰਚਾਇਆ। ਅਸੀਂ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਤਹਿਤ ਹਲਕੇ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਤੇ ਹਲਕੇ ਦੇ ਵਿਕਾਸ ਨੂੰ ਹੋਰ ਅੱਗੇ ਵਧਾਵਾਂਗੇ।
ਇਸ ਮੀਟਿੰਗ ਦੌਰਾਨ ਮਹਿਤਾਬ ਅਲੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਜਿਨ੍ਹਾਂ ਦਾ ਸ.ਗਿੱਲ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ। ਇਸ ਮੀਟਿੰਗ ਵਿੱਚ ਭਜਨ ਸਿੰਘ ਚੀਮਾ, ਇਕਬਾਲ ਸਿੰਘ, ਖੱਟਾ ਸਿੰਘ, ਹਰਪ੍ਰੀਤ ਸਿੰਘ ਬਖ਼ਸ਼ੀ, ਗਿਆਨ ਸਿੰਘ ਬੰਸਲ, ਚੌਧਰੀ ਜੀ, ਰਘਬੀਰ ਸੰਧੂ, ਐਡਵੋਕੇਟ ਅਮਰਜੀਤ ਸਿੰਘ, ਐਡਵੋਕੇਟ ਰਵਿੰਦਰ ਸਿੰਘ, ਬਲਵੰਤ ਰਾਏ, ਭੁਪਿੰਦਰ ਸਿੰਘ, ਚੀਮਾ ਸਾਬ, ਐਮ ਐਸ ਸੰਧੂ, ਰਾਕੇਸ਼ ਭੰਡਾਰੀ, ਜਗਦੀਪ ਸਿੰਘ ਸੈਣੀ ਮੌਜਦ ਸਨ। ਮੀਟਿੰਗ ਦੌਰਾਨ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ।
No comments:
Post a Comment