ਖਰੜ, 13 ਫਰਵਰੀ : ਖਰੜ ਦੇ ਵਾਰਡ ਨੰਬਰ 5 ਵਿਚ ਕੌਂਸਲਰ ਪਰਮਜੀਤ ਕੌਰ ਦੀ ਅਗਵਾਈ ਹੇਠ ਸ.ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿੱਚ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਐਨ.ਕੇ ਬਿਲਡਰਜ਼ ਨੇ ਕਾਂਗਰਸ ਪਾਰਟੀ ਛੱਡ ਕੇ ਸ. ਰਣਜੀਤ ਸਿੰਘ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ । ਸ.ਗਿੱਲ ਨੇ ਇਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਡੀ ਪਾਰਟੀ ਦੀ ਸਫ਼ਲਤਾ ਦਾ ਪ੍ਰਮਾਣ ਹੈ ਕਿ ਇਸ ਤਰ੍ਹਾਂ ਲੋਕਾਂ ਦੇ ਕਾਫ਼ਲਿਆਂ ਦਾ ਸਾਡੇ ਨਾਲ ਜੁੜਨਾ ਸਾਡੀ ਪਾਰਟੀ ਦੀ ਮਜ਼ਬੂਤੀ ਅਤੇ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ।
ਲੋਕਾਂ ਦਾ ਇਸ ਤਰ੍ਹਾਂ ਹਲਕੇ ਦੇ ਬਦਲਾਅ ਲਈ ਭਾਰੀ ਸਮਰਥਨ ਸਾਡੇ ਹੌਂਸਲੇ ਅਤੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਹ ਸਾਡੇ ਲਈ ਸ਼ੁੱਭ ਸੰਕੇਤ ਹਨ । ਅਸੀਂ ਹਮੇਸ਼ਾ ਪਾਰਟੀ ਵੱਲੋਂ ਇਹਨਾਂ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਹਾਂ। ਇਸ ਮੌਕੇ 'ਤੇ ਸ.ਰਣਜੀਤ ਗਿੱਲ ਦੇ ਨਾਲ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਦੇ ਨਾਲ ਹੀ ਕਈ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਜਿਨ੍ਹਾਂ ਵਿੱਚ ਰਾਜਿੰਦਰ ਸਿੰਘ ਕਾਲੜਾ, ਪ੍ਰਭਲੀਨ ਸਿੰਘ, ਅਨਮੋਲ ਸਿੰਘ, ਅਕਸ਼ੇ ਸੇਠੀ, ਸੱਤਿਅਮ ਛਾਬੜਾ, ਸੌਰਵ ਕੁਮਾਰ, ਕੁਲਵੰਤ ਸਿੰਘ, ਵਿਕਾਸ ਚਕਤੀ, ਪ੍ਰਿੰਸ ਨਾਰੰਗ, ਰਤਨਦੀਪ ਸਿੰਘ, ਸੋਨੂੰ, ਰਿੰਕੂ ਵਤਸ ਸ਼ਾਮਿਲ ਹਨ । ਇਸ ਮੀਟਿੰਗ ਵਿਚ ਕੌਂਸਲਰ ਰਜਵੰਤ ਕੌਰ, ਸਾਬਕਾ ਕੌਂਸਲਰ ਦਿਲਬਾਗ ਸਿੰਘ ਲਾਲਾ, ਪ੍ਰਿੰਸੀਪਲ ਬਲਵੀਰ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਧਾਲੀਵਾਲ, ਬਲਦੇਵ ਸਿੰਘ ਰਡਿਆਲਾ, ਸ਼ਿਵਜੋਤ ਦੇ ਪ੍ਰਧਾਨ ਅਮਰੀਕ ਸਿੰਘ, ਐਡਵੋਕੇਟ ਦਰਬਾਰਾ ਸਿੰਘ, ਅਮਨਦੀਪ ਸਿੰਘ ਅਮਨ, ਸੁਖਦੇਵ ਸਿੰਘ ਜੰਗ ਸਿੰਘ ਮੌਜੂਦ ਸਨ।
No comments:
Post a Comment