ਖਰੜ, 08 ਫਰਵਰੀ : ਪਿੰਡ ਮਾਜਰੀ ਵਿਖੇ ਪਾਰਟੀ ਦੇ ਨਵੇਂ ਦਫ਼ਤਰ ਦੇ ਉਦਘਾਟਨ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਪ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ 'ਤੇ ਸ.ਰਣਜੀਤ ਸਿੰਘ ਗਿੱਲ ਨੇ ਪਿੰਡ ਵਾਸੀਆਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਲਕੇ ਦੇ ਵਿਕਾਸ ਨੂੰ ਹੋਰ ਅੱਗੇ ਵਧਾਉਣ ਲਈ ਹਮੇਸ਼ਾ ਤੁਹਾਡੇ ਸਹਿਯੋਗ ਨਾਲ ਚੱਲੇ ਹਾਂ ਤੇ ਇਸ ਤਰ੍ਹਾਂ ਹੀ ਕੰਮ ਕਰਦੇ ਜਾਵਾਂਗੇ।ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਨੂੰ ਸਰਕਾਰ ਆਉਣ 'ਤੇ ਜਲਦੀ ਤੋਂ ਜਲਦੀ ਲਾਗੂ ਕਰਾਂਗੇ।
ਸ.ਰਣਜੀਤ ਸਿੰਘ ਗਿੱਲ ਨਾਲ ਐੱਸ.ਜੀ.ਪੀ.ਸੀ. ਐਗਜ਼ੈਕਟਿਵ ਮੈਂਬਰ ਅਜਮੇਰ ਸਿੰਘ ਖੇੜਾ, ਐੱਸ.ਜੀ.ਪੀ.ਸੀ. ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਐੱਸ. ਸੀ ਵਿੰਗ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਸਾਹਿਬ ਸਿੰਘ ਬਡਾਲੀ, ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਮੁੰਧੋਂ, ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ, ਰਵਿੰਦਰ ਸਿੰਘ ਖੇੜਾ, ਹਰਦੀਪ ਸਿੰਘ ਖਿਜ਼ਰਾਬਾਦ, ਯੂਥ ਅਕਾਲੀ ਆਗੂ ਲੱਕੀ ਵਜ਼ੀਦਪੁਰ, ਨੋਨਾ ਪਡਿਆਲਾ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਜਨਰਲ ਸਕੱਤਰ ਮਨਜੀਤ ਮਨੀ ਬੜੌਦੀ, ਸੰਯੁਕਤ ਸਕੱਤਰ ਮਨਮੋਹਣ ਸਿੰਘ ਮਾਵੀ, ਸਰਕਲ ਪ੍ਰਧਾਨ ਸੁਦਾਗਰ ਸਿੰਘ, ਕੁਲਵੰਤ ਸਿੰਘ ਪੰਮਾ, ਰਣਜੀਤ ਸਿੰਘ ਖੈਰਪੁਰ, ਮੀਤ ਪ੍ਰਧਾਨ ਬਲਕਾਰ ਮਾਵੀ, ਸੰਮਤੀ ਮੈਂਬਰ ਸੱਜਣ ਸਿੰਘ, ਕੌਂਸਲਰ ਪਰਮਜੀਤ ਸਿੰਘ ਪੰਮੀ, ਜ਼ਿਲ੍ਹਾ ਵਿੰਗ ਟਰਾਂਸਪੋਰਟ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ, ਸ਼ਹਿਰੀ ਪ੍ਰਧਾਨ ਕੁਰਾਲੀ ਪ੍ਰੀਤਮਹਿੰਦਰ ਸਿੰਘ ਬਿੱਟਾ, ਸੁੱਖਾ ਤੋਗਾ, ਮਾਸਟਰ ਮਨਜੀਤ ਸਿੰਘ ਬੜੌਦੀ, ਬਲਦੇਵ ਸਿੰਘ, ਬਲਵਿੰਦਰ ਸਿੰਘ ਭੇਲੀ, ਰਣਧੀਰ ਸਿੰਘ ਧੀਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ ।
No comments:
Post a Comment