ਨਿਆਗਾਉਂ, 03 ਫਰਵਰੀ : ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ।ਲੋਕ ਭਾਰੀ ਗਿਣਤੀ ਵਿੱਚ ਨਾਲ ਜੁੜ ਰਹੇ ਹਨ। ਇਸੇ ਸਬੰਧ ਵਿੱਚ ਨਿਆਂਗਾਓ ਦੇ ਵਾਰਡ ਨੰਬਰ 7 ਅਤੇ 19 ਵਿੱਚ ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਉਨ੍ਹਾਂ ਦੇ ਸਪੁੱਤਰ ਤੇਜਪ੍ਰੀਤ ਗਿੱਲ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਵਾਰਡ ਨੰ. 7 ਵਿੱਚ ਸ਼ਮਸ਼ੇਰ ਸਿੰਘ ਅਤੇ ਸੁੱਚਾ ਸਿੰਘ ਵੱਲੋਂ ਮੀਟਿੰਗ ਕਰਵਾਈ ਗਈ। ਜਿਸ ਵਿੱਚ ਸ. ਰਾਣਾ ਗਿੱਲ ਦੇ ਸਪੁੱਤਰ ਤੇਜਪ੍ਰੀਤ ਸਿੰਘ ਗਿੱਲ ਨੇ ਮੀਟਿੰਗ ਦੌਰਾਨ ਲੋਕਾਂ ਨਾਲ ਪਾਰਟੀ ਦੇ ਅਗਲੇਰੇ ਕਾਰਜਾਂ ਅਤੇ ਹਲਕੇ ਦੇ ਵਿਕਾਸ ਲਈ ਤਿਆਰ ਕੀਤੇ ਗਏ ਮੈਨੀਫੇਸਟੋ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਸਮਰਥਨ ਦੀ ਅਪੀਲ ਕੀਤੀ।
ਵਾਰਡ ਨੰ. 19 ਵਿੱਚ ਕੌਂਸਲਰ ਜਸਵਿੰਦਰ ਸਿੰਘ ਰਿੰਕੂ ਨਾਗਰਾ ਵੱਲੋਂ ਕਰਵਾਈ ਗਈ ਮੀਟਿੰਗ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਤੇਜਪ੍ਰੀਤ ਗਿੱਲ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਤਿਆਰ ਕੀਤੀਆਂ ਯੋਜਨਾਵਾਂ ਨੂੰ ਸਰਕਾਰ ਆਉਣ ਤੇ ਪਹਿਲ ਦੇ ਅਧਾਰ 'ਤੇ ਲਾਗੂ ਕਰਵਾ ਕੇ ਹਲਕੇ ਦਾ ਵਿਕਾਸ ਕਰਨਗੇ ਅਤੇ ਹਲਕਾ ਨਿਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਵਾਰਡ ਵਾਸੀਆਂ ਨੇ ਸਮੁੱਚੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ ਅਤੇ ਪਾਰਟੀ ਦੇ ਹੱਕ ਵਿੱਚ ਭਾਰੀ ਸਮਰਥਨ ਦੇਣ ਦਾ ਭਰੋਸਾ ਦਿਵਾਇਆ।ਇਸ ਮੌਕੇ ਮੀਟਿੰਗ ਵਿੱਚ ਸਰਕਲ ਪ੍ਰਧਾਨ ਸੰਜੂ ਕਾਂਸਲ, ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ, ਯੂਥ ਸਰਕਲ ਪ੍ਰਧਾਨ ਵਰਿੰਦਰ ਰਾਵਤ, ਕ੍ਰਿਸ਼ਨ ਜੀ, ਇਕਬਾਲ ਸੈਣੀ, ਰਵਨੀਤ ਬੈਂਸ, ਬਹਾਦਰ ਸਿੰਘ, ਮੋਹਣ ਸਿੰਘ, ਸੂਰਜ ਕੁਮਾਰ, ਰਮਨ, ਸਤਿੰਦਰ ਸ਼ਰਮਾ, ਨਾਰਾਇਣ ਸਿੰਘ, ਮੋਹਨ ਲਾਲ, ਤਿਵਾੜੀ ਜੀ, ਸੁਰਜੀਤ ਸਰਪੰਚ, ਮੁਕੇਸ਼ ਅਤੇ ਬਿੰਦਾ ਨੰਬਰਦਾਰ ਸਮੇਤ ਸਥਾਨਕ ਲੀਡਰਸ਼ਿਪ ਮੌਜੂਦ ਰਹੀ।
No comments:
Post a Comment