ਮੋਹਾਲੀ, 14 ਫਰਵਰੀ : ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ 'ਚੰਗੀ ਸਰਕਾਰ' ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਵਾਅਦਿਆਂ 'ਤੇ ਖਰੀ ਉੱਤਰੀ ਹੈ |
ਉਨ੍ਹਾਂ ਨੇ ਕਿਹਾ, ਵਿਰੋਧੀ ਪਾਰਟੀਆਂ ਬੇ-ਬੁਨਿਆਦੀ ਪ੍ਰਚਾਰ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਹਾਲਾਂਕਿ ਅਸਲ ਵਿਚ ਪੰਜਾਬ 'ਚ ਕਾਂਗਰਸ ਸਰਕਾਰ ਨੇ ਆਮ ਆਦਮੀ ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਦੇ ਆਪਣੇ ਮੁੱਖ ਏਜੰਡੇ 'ਤੇ ਕੰਮ ਕੀਤਾ ਹੈ |
ਲੋਕਾਂ ਨੂੰ ਵਿਰੋਧੀਆਂ ਦੇ ਝੂਠੇ ਪ੍ਰਚਾਰ ਕਾਰਨ ਗੁੰਮਰਾਹ ਨਾ ਹੋਣ ਦੀ ਬੇਨਤੀ ਕਰਦੇ ਹੋਏ, ਸਿੱਧੂ ਨੇ ਕਿਹਾ ਸਿਰਫ ਕਾਂਗਰਸ ਹੀ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਲੈ ਜਾ ਸਕਦੀ ਹੈ |
ਉਨ੍ਹਾਂ ਨੇ ਕਿਹਾ, ਪੰਜਾਬ 'ਚ ਦੁਬਾਰਾ ਸੱਤਾ ਵਿਚ ਆਉਣ ਤੇ ਕਾਂਗਰਸ ਸਰਕਾਰ ਹਰ ਸਾਲ ਲੋਕਾਂ ਨੂੰ 8 ਗੈਸ ਸਿਲੰਡਰ ਮੁਫਤ ਦੇਵੇਗੀ | ਉਨ੍ਹਾਂ ਨੇ ਕਿਹਾ ਕਿ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਵੀ ਹਰ ਮਹੀਨੇ 1100 ਰੁਪਏ ਦੀ ਰਾਸ਼ੀ ਆਰਥਿਕ ਸਹਾਇਤਾ ਦੇ ਰੂਪ ਵਿਚ ਦਿੱਤੀ ਜਾਵੇਗੀ |
ਉਨ੍ਹਾਂ ਨੇ ਅੱਗੇ ਕਿਹਾ ਕਿ ਚਰਨਜੀਤ ਚੰਨੀ ਗਰੀਬ ਘਰ ਦੇ ਪੁੱਤਰ ਹਨ | ਉਹ ਗਰੀਬੀ ਨੂੰ ਸਮਝਦੇ ਹਨ | ਉਹ ਪੰਜਾਬ ਵਿਚ ਅਰਬਪਤੀਆਂ ਦੀ ਸਰਕਾਰ ਨਹੀਂ ਚਲਾਉਣਗੇ | ਉਹ ਪੰਜਾਬ 'ਚ ਕਿਸਾਨਾਂ, ਗਰੀਬਾਂ, ਮਜਦੂਰਾਂ ਅਤੇ ਸਮਾਲ-ਮੀਡੀਅਮ ਇੰਡਸਟ੍ਰੀਜ ਦੀ ਸਰਕਾਰ ਚਲਾਉਣਗੇ |
No comments:
Post a Comment