ਮੋਹਾਲੀ, 05 ਫਰਵਰੀ : ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਮੋਹਾਲੀ ਦੇ ਵੋਟਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੀ ਲਗਾਤਾਰ ਚੌਥੀ ਸਿੱਧੀ ਜਿੱਤ ਪੱਕੀ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੋਹਾਲੀ ਨੇ ਬਲਬੀਰ ਸਿੱਧੂ ਦੀ ਅਗਵਾਈ ਵਿਚ ਪਿਛਲੇ 5 ਸਾਲਾਂ ਵਿਚ ਵਿਕਾਸ ਦੀ ਇੱਕ ਲਹਿਰ ਦੇਖੀ ਹੈ |
ਤਿਵਾੜੀ ਸ਼ਨੀਵਾਰ ਨੂੰ ਕੁੰਭੜਾ ਪਿੰਡ ਵਿਚ ਸਿੱਧੂ ਦੀ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸਨ |
ਉਨ੍ਹਾਂ ਨੇ ਕਿਹਾ, ਬਲਬੀਰ ਸਿੱਧੂ ਨੇ ਮੋਹਾਲੀ ਵਿਧਾਇਕ ਦੇ ਰੂਪ ਵਿਚ ਪਿਛਲੇ 5 ਸਾਲਾਂ ਵਿਚ ਆਪਣਾ ਕੰਮ ਪੂਰੀ ਪਰਫੈਕਸ਼ਨ ਦੇ ਨਾਲ ਪੂਰਾ ਕੀਤਾ ਹੈ | ਉਨ੍ਹਾਂ ਦੇ ਰਿਪੋਰਟ ਕਾਰਡ ਦੇ ਸਾਰੇ ਕਾਲਮ ਟਿੱਕ ਹਨ | ਦੂਜੇ ਸ਼ਬਦਾਂ ਵਿਚ ਉਨ੍ਹਾਂ ਨੇ ਵਿਕਾਸ ਕਰਨ ਦੇ ਮਾਮਲੇ ਵਿਚ ਮੋਹਾਲੀ ਦਾ ਕੋਈ ਕੋਣਾ ਨਹੀਂ ਛੱਡਿਆ |
ਤਿਵਾੜੀ ਨੇ ਕਿਹਾ ਕਿ ਸਿੱਧੂ ਨੇ ਮੋਹਾਲੀ ਵਿਚ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਮਜਬੂਤ ਕੀਤਾ | ਸੈਕਟਰ 66 ਵਿਚ 100 ਕਰੋੜ ਦੀ ਲਾਗਤ ਨਾਲ 350 ਬਿਸਤਰਿਆਂ ਵਾਲਾ ਜਿਲ੍ਹਾ ਹਸਪਤਾਲ ਬਣ ਰਿਹਾ ਹੈ | ਫੇਜ 3ਬੀ1 ਵਿਚ ਇੱਕ ਸਿਵਲ ਡਿਸਪੈਂਸਰੀ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਚ ਅਪਗ੍ਰੇਡ ਕੀਤਾ ਗਿਆ ਹੈ |
ਉਨ੍ਹਾਂ ਨੇ ਪੰਜਾਬ ਦੇ ਚੌਥੇ ਮੈਡੀਕਲ ਕਾਲਜ ਨੂੰ ਮੋਹਾਲੀ ਵਿਚ ਲਿਆ ਕੇ ਸਿੱਖਿਆ ਦੇ ਢਾਂਚੇ ਨੂੰ ਮਜਬੂਤ ਕੀਤਾ | ਸਿੱਖਿਆ ਨੂੰ ਹੋਰ ਹੁੰਗਾਰਾ ਦੇਣ ਦੇ ਲਈ ਫੇਜ 6 ਵਚ ਸਰਕਾਰੀ ਨਰਸਿੰਗ ਕਾਲਜ ਦੀ ਨਿਊਾ ਰੱਖੀ ਗਈ ਹੈ |
ਸਿੱਧੂ ਨੇ ਆਵਾਜਾਈ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਧਾਰਣ ਦੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ | ਸੈਕਟਰ 77 ਵਿਚ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਦੇ ਕੋਲ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ | ਆਵਾਜਾਈ ਨੂੰ ਘੱਟ ਕਰਨ ਦੇ ਲਈ ਸਿਟੀ ਬੱਸ ਸੇਵਾ ਨੂੰ ਵੀ ਮਨਜੂਰੀ ਦਿੱਤੀ ਗਈ ਹੈ | ਲਾਂਡਰਾਂ ਚੌਂਕ ਤੇ ਟਰੈਫਿਕ ਜਾਮ ਨੂੰ ਘੱਟ ਕਰਨ ਦੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਵੀ ਹੱਲ ਕੀਤਾ ਗਿਆ ਹੈ | ਗੁਰਦੁਆਰਾ ਮਾਤਾ ਸੁੰਦਰ ਕੌਰ ਜੀ, ਸੈਕਟਰ 70 ਨੂੰ ਸ਼ਿਫਟ ਕਰਨ ਦੇ ਮਸਲੇ ਦਾ ਵੀ ਹੱਲ ਕੀਤਾ ਗਿਆ | ਗੁਰਦੁਆਰੇ ਦੇ ਸਾਹਮਣੇ ਵਾਲੀ ਸੜਕ ਤੇ ਇੱਕ ਤਿੱਖਾ ਮੋੜ ਕਈ ਘਾਤਕ ਹਾਦਸਿਆਂ ਦਾ ਕਾਰਨ ਹੈ | ਤਿਵਾੜੀ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਬਲੌਂਗੀ ਪਿੰਡ ਵਿਚ 10 ਏਕੜ ਭੂਮੀ ਤੇ ਬਾਲ ਗੋਪਾਲ ਗਊਸ਼ਾਲਾ ਸਥਾਪਿਤ ਕੀਤੀ ਗਈ ਹੈ ਜਿੱਥੇ ਅਵਾਰਾ ਪਸ਼ੂਆਂ ਦੀ ਉਚਿਤ ਦੇਖਭਾਲ ਕੀਤੀ ਜਾ ਰਹੀ ਹੈ |
ਤਿਵਾੜੀ ਨੇ ਕਿਹਾ ਕਿ ਸਿਵਿਕ ਸੁਵਿਧਾਵਾਂ ਦੇ ਮੋਰਚੇ ਤੇ ਵੀ ਬਲਬੀਰ ਸਿੱਧੂ ਨੇ ਸ਼ਲਾਘਾਯੋਗ ਕੰਮ ਕੀਤਾ ਹੈ |
ਪੇਂਡੂ ਇਲਾਕਿਆਂ ਵਿਚ ਮੁੱਢਲੇ ਢਾਂਚੇ ਵਿਚ ਸੁਧਾਰ ਕੀਤਾ ਗਿਆ ਹੈ | ਮੋਹਾਲੀ ਦੇ ਲੋਕਾਂ ਨੂੰ ਸੁਰੱਖਿਅ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ 20 ਐਮਜੀਡੀ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਗਿਆ ਹੈ | ਇਸਦੇ ਲਈ ਨਹਿਰ ਤੋਂ ਸਿੱਧੀ ਪਾਈਪਲਾਈਨ ਵਿਛਾਈ ਗਈ ਹੈ | ਹੁਣ ਅਗਲੇ 20 ਸਾਲਾਂ ਵਿਚ ਮੋਹਾਲੀ ਵਿਚ ਪੀਣ ਵਾਲੇ ਪਾਣੀ ਦੀ ਕੋਈ ਘਾਟ ਨਹੀਂ ਹੋਵੇਗੀ, ਉਨ੍ਹਾਂ ਨੇ ਕਿਹਾ |
ਮੋਹਾਲੀ ਵਿਚ ਪੀਣ ਦੇ ਪਾਣੀ ਨੂੰ ਬਚਾਉਣ ਦੇ ਲਈ ਸੈਕਟਰ 83 ਵਿਚ 145 ਕਰੋੜ ਰੁਪਏ ਦੇ 15 ਐਮਜੀਡੀ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ਲਈ ਨਿਊਾ ਰੱਖੀ ਗਈ ਸੀ | ਇਸ ਨਾਲ ਮੋਹਾਲੀ ਦੇ ਨਿਵਾਸੀਆਂ ਨੂੰ ਸਿੰਚਾਈ, ਨਿਰਮਾਣ ਕਾਰਜ, ਪਾਰਕਾਂ ਦੇ ਰੱਖ ਰਖਾਅ, ਕਾਰ ਧੋਣ ਅਤੇ ਹੋਰ ਮਕਸਦਾਂ ਦੇ ਲਈ ਟ੍ਰੀਟਡ ਪਾਣੀ ਉਪਲਬਧ ਕਰਵਾਇਾ ਜਾਵੇਗਾ, ਤਿਵਾੜੀ ਨੇ ਕਿਹਾ |
No comments:
Post a Comment