SBP GROUP

SBP GROUP

Search This Blog

Total Pageviews

ਬੰਦੀ ਸਿੰਘਾ ਦੀ ਰਿਹਾਈ ਲਈ ਸਾਂਝਾ ਫਰੰਟ ਬਣਾਉਣ ਦਾ ਐਲਾਨ

ਮੋਹਾਲੀ 'ਚ ਪੰਥਕ ਧਿਰਾਂ ਦੀ ਇਕੱਤਰਤਾ

ਐਸ.ਏ.ਐਸ ਨਗਰ 06 ਫ਼ਰਵਰੀ : ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਤੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸੱਦੀ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋਈਆਂ ਪਥੰਕ ਧਿਰਾਂ ਨੇ ਸਰਬ-ਸੰਮਤੀ ਨਾਲ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਦਾ ਸਾਂਝਾ ਫੰਰਟ ਬਜਾਉਣ ਦਾ ਐਲਾਨ ਕੀਤਾ ਹੈ।ਇਕ ਮਤੇ ਰਾਹੀ ਇਸ ਗੱਲ ਦੀ ਤਿੱਖੀ ਆਲੋਚਨਾ ਕੀਤੀ ਗਈ ਕਿ ਪੰਜਾਬ ਵਿੱਚ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਸਿਵਾਏ ਆਪਸੀ ਦੁਸ਼ਣਬਾਜੀ ਅਤੇ ਮੇਹਨਤੀ ਪੰਜਾਬੀਆਂ ਨੂੰ ਮੁਫ਼ਤ ਖੋਰੀ ਦੀ ਬਿਰਤੀ ਵੱਲ ਧੱਕਣ ਦੇ ਕੁਝ ਵੀ ਨਹੀਂ ਕਰ ਰਹੀਆਂ।ਪੰਜਾਬ ਜੋ ਵੱਸਦਾ ਗੁਰੂਆਂ ਦੇ ਨਾ ਤੇ ਵਾਸਤੇ ਕਿਸੇ ਵੀ ਸਿਆਸੀ ਪਾਰਟੀ ਕੋਲ ਗੁਰੂ ਆਸ਼ੇ ਅਨੁਸਾਰ ਕੋਈ ਵੀ ਏਜੰਡਾ ਨਹੀਂ ਹੈ।


ਦੁਜੇ ਮਤੇ ਰਾਹੀ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਚੋਣ ਪੱਤਰ ਅਤੇ ਬਿਆਨਾਂ ਨੂੰ ਘੋਖਣ ਬਾਅਦ ਐਲਾਨ ਕੀਤਾ ਗਿਆ ਕਿ ਕਿਸੇ ਵੀ ਪਾਰਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਆਪਣੇ ਮੈਨੀਫੈਸਟੋ ਦਾ ਹਿੱਸਾ ਨਹੀਂ ਬਣਾਇਆ ਹੈ ਅਤੇ ਨਾਹੀ ਕਿਸੇ ਪਾਰਟੀ ਦੇ ਐਮ.ਪੀ. ਨੇ ਲੋਕ ਸਭਾ ਵਿੱਚ ਰਿਹਾਈਆਂ ਦਾ ਮੁੱਦਾ ਉਠਾਇਆ ਹੈ ਜੋ ਕਿ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ। 

ਤੀਜੇ ਮਤੇ ਰਾਹੀ 


 ਗਵਰਨਰ ਪੰਜਾਬ ਵਲੋਂ 11 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੂੰ ਦਿੱਤੇ ਭਰੋਸੇ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਹੋ ਜਾਵੇਗੀ ਤੇ ਅਮਲ ਨਾ ਹੋਣ ਤੇ ਨਰਾਜ਼ਗੀ ਪ੍ਰਗਟ ਕੀਤੀ ਗਈ।ਤਾਂ ਜੋ ਪੰਜਾਬ ਵਿੱਚ ਵੱਸਦੇ ਇਨਸਾਫ਼  ਪਸੰਦ ਸਾਰੇ ਧਰਮ ਦੇ ਲੋਕਾਂ ਅਤੇ ਬੰਦੀ ਸਿੰਘਾ ਦਾ ਸਤਿਕਾਰ ਕਰਨ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਨਾਲ਼ੋਂ ਕੌਮੀਅਤ ਨੂੰ ਪਹਿਲ ਦੇਣ ਅਤੇ ਆਪਣੇ ਹਲਕੇ ਦੇ ਉਮੀਦਵਾਰਾਂ ਨੂੰ ਪੁੱਛਣ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਉਹ ਕੀ ਕਰ ਰਹੇ ਹਨ।ਬੰਦੀਆਂ ਦੀ ਰਿਹਾਈ ਨੂੰ ਇਕ  ਲਹਿਰ ਦਾ ਅੰਜਾਮ ਦੇਣ ਲਈ  ਧਰਮ ਅਤੇ ਸਿਆਸੀ ਧੜੇਬੰਦੀ ਤੋ ਉੱਪਰ ਉੱਠਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਗੁਰੂਆਂ ਦੀ ਧਰਤੀ ਤੋ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਠੱਲ ਪਾਈ ਜਾ ਸਕੇ।

ਇੱਥੇ ਇਹ ਜਿਕਰਯੋਗ ਹੈ ਕਿ ਗੁਰਦੁਆਰਾ ਅੰਬ ਸਾਹਿਬ ਤੋਂ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਸਬਤੋਂ ਪਹਿਲਾ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਉਠਾਇਆ ਸੀ। 

ਅੱਜ ਦੀ ਪੰਥਕ ਇਕੱਤਰਤਾ ਦਾ ਪ੍ਰਬੰਧ ਬੰਦੀ ਸਿੰਘ ਰਿਹਾਈ ਮਾਰਚ ਕਮੇਟੀ ਦੇ ਬਲਬੀਰ ਸਿੰਘ ਹਿਸਾਰ ਪੀ ਏ ਜਥੇਦਾਰ ਹਵਾਰਾ ਪ੍ਰੋ ਬਲਜਿੰਦਰ ਸਿੰਘ,ਹਰਪ੍ਰੀਤ ਸਿੰਘ ਰਾਣਾ,ਜਸਵੰਤ ਸਿੰਘ ਸਿੱਧੂਪੁਰ. ਦਲਜੀਤ ਸਿੰਘ ਦਿੱਲੀ ਅਤੇ ਵਰਿੰਦਰਪਾਲ ਸਿੰਘ ਅਨੰਦਪੁਰ ਸਾਹਿਬ ਵੱਲੋਂ ਕੀਤਾ ਗਿਆ ਸੀ। ਸ਼ਾਮਲ ਹੋਣ ਵਾਲਿਆਂ ਵਿੱਚ ਪੰਜ ਸਿੰਘ ਸਤਨਾਮ ਸਿੰਘ ਝੰਜੀਆਂ, ਸਤਨਾਮ ਸਿੰਘ ਖੰਡਾ, ਤਰਲੋਕ ਸਿੰਘ, ਦਲਬੀਰ ਸਿੰਘ ਫੌਜੀ, ਤਰਸੇਮ ਸਿੰਘ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਅਕਾਲ ਯੂਥ ਸੁਪਰੀਮ ਕੌਂਸਲ ਦੇ ਮਹਾਂ ਸਿੰਘ, ਅਖੰਡ ਕੀਰਤਨੀ ਜਥੇ ਤੋਂ ਆਰ.ਪੀ ਸਿੰਘ ਤੇ ਅਰਜਨ ਸਿੰਘ ਸ਼ੇਰਗਿੱਲ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਅਮਿਤੋਜ ਮਾਨ, ਗੁਰਮੀਤ ਸਿੰਘ ਬੱਬਰ, ਅਕਾਲ ਫੈਡਰੇਸ਼ਨ ਦੇ ਭਾਈ ਕੰਵਰ ਸਿੰਘ ਧਾਮੀ, ਪ੍ਰਗਟ ਸਿੰਘ ਹਵਾਰਾ, ਗੁਰਪਾਲ ਸਿੰਘ ਦਿੱਲੀ, ਗੁਰਪ੍ਰੀਤ ਸਿੰਘ ਦਿੱਲੀ, ਬਲਦੇਵ ਸਿੰਘ ਨਵਾਪਿੰਡ, ਰਘਬੀਰ ਸਿੰਘ ਭੁੱਚਰ, ਦਲਜੀਤ ਸਿੰਘ ਗਿੱਲ, ਅਕਾਲ ਯੂਥ ਤੋਂ ਗੁਰਿੰਦਰ ਸਿੰਘ ਮੋਹਾਲੀ ਤੇ ਜਸਪ੍ਰੀਤ ਸਿੰਘ, ਬੀਬੀ ਪ੍ਰੀਤਮ ਕੌਰ, ਜਸਵਿੰਦਰ ਸਿੰਘ ਯੁਨਾਇਟਿਡ ਅਕਾਲੀ ਦਲ, ਗੁਰਨਾਮ ਸਿੰਘ ਸਿੱਧੂ, ਰਾਜ ਕੌਰ ਆਦਿ ਹਾਜ਼ਰ ਸਨ।

No comments:


Wikipedia

Search results

Powered By Blogger