Thursday, February 10, 2022

ਪਿੰਡ ਘੰਡੌਲੀ ਦੇ ਲੋਕਾਂ ਨੇ ਸ. ਰਣਜੀਤ ਸਿੰਘ ਗਿੱਲ ਦੇ ਸਪੁੱਤਰ ਅਮਨਦੀਪ ਗਿੱਲ ਨੂੰ ਲੱਡੂਆਂ ਨਾਲ ਤੋਲ ਕੇ ਕੀਤਾ ਸਮਰਥਨ ਦੇਣ ਦਾ ਐਲਾਨ

ਖਰੜ, 10 ਫ਼ਰਵਰੀ : ਪਿੰਡ ਘੰਡੌਲੀ ਵਿਖੇ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਉਹਨਾਂ ਦੇ ਸਪੁੱਤਰ ਸ. ਅਮਨਦੀਪ ਗਿੱਲ ਚੋਣ ਪ੍ਰਚਾਰ ਕੀਤਾ ਅਤੇ ਪਾਰਟੀ ਵਿੱਚ ਸ.ਗਿੱਲ ਦੇ ਹੁਕਮਾਂ ਅਨੁਸਾਰ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਵਿੱਚ ਸਰਪੰਚ ਕਰਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਦਿਆਲ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਲੰਬੜਦਾਰ ਅਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ, ਸੁਰਿੰਦਰਪਾਲ ਸਿੰਘ ਨੂੰ ਯੂਥ ਅਕਾਲੀ ਦਲ ਪ੍ਰਧਾਨ ਪਿੰਡ ਘੰਡੌਲੀ ਵਜੋਂ ਔਹੁਦੇਦਾਰੀ ਦਿੱਤੀ ਗਈ।


 ਸ.ਅਮਨਦੀਪ ਗਿੱਲ ਨੇ ਪਿੰਡ ਵਾਸੀਆਂ ਨੂੰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਮੁਸਲਮਾਨ ਭਾਈਚਾਰੇ ਲਈ ਕਬਰਸਤਾਨ ਲਈ ਲੋੜੀਂਦੀ ਥਾਂ ਦੀ ਕੀਤੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਅਸੀਂ ਹਮੇਸ਼ਾ ਹਲਕੇ ਦੇ ਲੋਕਾਂ ਨਾਲ ਭਾਈਚਾਰਕ ਸਾਂਝ ਨਾਲ ਅੱਗੇ ਵਧੇ ਹਾਂ,ਸਾਨੂੰ ਤੁਹਾਡੇ ਮਾਣ ਤੇ ਸਤਿਕਾਰ ਨੇ ਮਜ਼ਬੂਤੀ ਦੇ ਕੇ ਸਾਡਾ ਹੌਂਸਲਾ ਵਧਾਇਆ ਹੈ।ਅਸੀਂ ਇਸ ਮਾਣ ਸਤਿਕਾਰ ਨੂੰ ਸਿਰ ਮੱਥੇ ਕਬੂਲ ਕਰਦਿਆਂ ਹਮੇਸ਼ਾ ਹਲਕੇ ਦੇ ਵਿਕਾਸ ਅਤੇ ਲੋਕਾਂ ਲਈ ਹਾਜ਼ਰ ਰਹਾਂਗੇ।ਇਸ ਮੌਕੇ 'ਤੇ ਪਿੰਡ ਵਾਸੀ ਲਖਵੀਰ ਸਿੰਘ ਲੱਕੀ, ਪੰਚ ਬਲਜੀਤ ਸਿੰਘ, ਰਮਨਦੀਪ ਸਿੰਘ, ਰਣਬੀਰ ਸਿੰਘ, ਰਜੇਸ਼ ਸੂਦ, ਛੋਟਾ ਖਾਨ, ਗਿਰਧਾਰੀ ਸ਼ਰਮਾ ਮੌਜੂਦ ਸਨ। ਇਸ ਦੌਰਾਨ ਅਮਨਦੀਪ ਗਿੱਲ ਨਾਲ ਸਥਾਨਕ ਸਮੁੱਚੀ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger