SBP GROUP

SBP GROUP

Search This Blog

Total Pageviews

Monday, September 21, 2020

ਕੋਵਿਡ ਦੇ ਨਵੇਂ ਕੇਸਾਂ ਦੇ ਲਗਭੱਗ ਬਰਾਬਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਾਲ ਜ਼ਿਲ੍ਹੇ ਵਿੱਚ ਰਿਹਾ ਲਗਾਤਾਰ ਦੂਸਰਾ ਰਾਹਤ ਭਰਿਆ ਦਿਨ – ਡਿਪਟੀ ਕਮਿਸ਼ਨਰ

 ਐਸ.ਏ.ਐਸ.ਨਗਰ, 21  ਸਤੰਬਰ : ਪਿਛਲੇ 10 ਦਿਨਾਂ ਤੋਂ ਕੋਵਿਡ ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੁਕਾਬਲੇ ਪਿਛਲੇ 2 ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰ ਘਟੀ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ I ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਗਰੀਸ਼ ਦਿਆਲਨ ਨੇ ਦਿੱਤੀ I

          ਕੋਵਿਡ 19 ਦੀ ਤਾਜ਼ਾ ਸਥਿਤੀ ਤੋ ਜਾਣੂ ਕਰਵਾਉਦਿਆ ਉਨ੍ਹਾਂ ਦੱਸਿਆ ਕਿ ਸਤੰਬਰ 21 ਨੂੰ ਜਿਲ੍ਹੇ ਵਿੱਚ 150 ਨਵੇਂ ਕੇਸ ਆਏ ਹਨ ਅਤੇ 141 ਮਰੀਜ਼ਾ ਨੇ ਕੋਵਿਡ ਨੂੰ ਮਾਤ ਦਿੱਤੀ ਹੈI ਇਸੇ ਤਰ੍ਹਾਂ 20 ਸਤੰਬਰ ਨੂੰ ਜ਼ਿਲ੍ਹੇ ਵਿੱਚ 134 ਨਵੇਂ ਕੇਸ ਦਰਜ ਹੋਏ ਸਨ ਅਤੇ 112 ਮਰੀਜ਼ ਠੀਕ ਹੋਏ ਸਨ I

          ਨਵੇਂ ਕੇਸਾਂ ਬਾਰੇ ਵੇਰਵਾ ਦਿੰਦਿਆ ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 41 ਕੇਸਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸ,ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 26 ਕੇਸਢਕੋਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 50 ਕੇਸ,ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 3 ਕੇਸ,ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 7 ਕੇਸਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹਨ ।


        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 2 ਮਰੀਜ਼ਾਂ ਦੀ ਮੌਤ ਗਈ ਹੈ ਜਿਨ੍ਹਾਂ ਵਿੱਚ  ਫੇਸ 10 ਮੋਹਾਲੀ ਤੋਂ 82 ਸਾਲਾ ਮਹਿਲਾ ਦੀ ਗਿਆਨ ਸਾਗਰ ਵਿਖੇ (ਸ਼ੂਗਰ ਦਾ ਮਰੀਜ਼) ਅਤੇ ਡੇਰਾਬੱਸੀ ਤੋਂ 46 ਸਾਲਾ ਪੁਰਸ਼ ਦੀ ਇੰਡਸ ਹਸਪਤਾਲ (ਸ਼ੂਗਰ ਦਾ ਮਰੀਜ਼) ਵਿਖੇ ਮੌਤ ਹੋ ਗਈ ।

        ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਦਰਜ਼ ਕੀਤੇ ਗਏ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 8512 ਹੋ ਗਈ ਹੈ ਜਿਨ੍ਹਾਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2642 ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 5708 ਹੈ ਜਦ ਕਿ ਹੁਣ ਤੱਕ ਕੁਲ 163 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ I      

No comments:


Wikipedia

Search results

Powered By Blogger