ਮੋਹਾਲੀ 14 ਫਰਵਰੀ : ਮਿਸ਼ਨ ਟਾਈਗਰ 'ਅ ਰਾੱਕ ਬੈਂਡ' ਮੁੰਬਈ ਵਿਸ਼ਵ ਪ੍ਰਸਿੱਧ ਰਾਕ ਬੈਂਡ ਹੈ ਜੋ ਕਿ ਭਾਰਤੀਏ ਸੈਨਾ ਲਈ ਆਮ ਜਨਤਾ ਨੂੰ ਜਾਗਰੂਕ ਕਰਨ ਦਾ ਕਰਮ ਕਰਦਾ ਹੈ ਮਿਸ਼ਨ ਟਾਈਗਰ ਦੇ ਸੰਸਥਾਪਕ ਅਤੇ ਲੋਕ ਅਧਿਕਾਰ ਲਹਿਰ ਦੇ ਆਗੂ ਸੰਦੀਪ ਵੜ੍ਹੈਚ ਨੇ ਸੰਯੁਕਤ ਸਮਾਜ ਮੋਰਚਾ ਨਾਲ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ
ਮਿਸ਼ਨ ਟਾਈਗਰ 'ਅ ਰਾੱਕ ਬੈਂਡ' ਮੁੰਬਈ ਦੇ ਸੰਸਥਾਪਕ ਸੰਦੀਪ ਵੜ੍ਹੈਚ ਨੇ ਦੱਸਿਆ ਕਿ ਇਹ ਬੈਂਡ ਮੁੰਬਈ ਤੋਂ ਸੰਚਾਲਿਤ ਕੀਤਾ ਜਾਂਦਾ ਜਿਸ ਦਾ ਮੁੱਖ ਉਦੇਸ਼ ਆਮ ਯੁਵਾ ਲੋਕਾਂ ਨੂੰ ਸੈਨਾ ਦੇ ਪ੍ਰਤੀ ਜਾਗਰੂਕ ਕਰਨਾ ਹੈ ਇਕ ਗੱਲ ਦੱਸਣਯੋਗ ਹੈ ਕਿ ਮਿਸ਼ਨ ਟਾਈਗਰ ਹੁਣ ਤੋਂ ਪਹਿਲਾ ਸੈਨਾ ਲਈ ਲੋਕਾਂ ਨੂੰ ਪੰਜਾਬ ਤੇ ਹਿਮਾਚਲ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੈਂਪ ਆਯੋਜਿਤ ਕਰ ਚੁੱਕਿਆ ਹੈ।
ਮਿਸ਼ਨ ਟਾਈਗਰ 'ਅ ਰਾੱਕ ਬੈਂਡ' ਹੁਣ ਆਮ ਜਨਤਾ ਨੂੰ ਆਪਣੇ ਅਧਿਕਾਰਾ ਲਈ ਜਾਗਰੂਕ ਕਰਨ ਵਾਸਤੇ ਸੰਯੁਕਤ ਸਮਾਜ ਮੋਰਚਾ ਦਾ ਸਹਿਯੋਗ ਕਰਨ ਲਈ ਮੋਹਾਲੀ ਹਲਕੇ ਦੇ ਰਵਨੀਤ ਬਰਾੜ ਨਾਲ ਖੜ੍ਹਾ ਹੋ ਗਿਆ ਹੈ ਸੰਦੀਪ ਵੜੈਚ ਨੇ ਦੱਸਿਆ ਕਿ ਸਾਂਝੇ ਪੰਜਾਬ ਦੇ ਵਿਚ ਨਸ਼ਾ ਅਤੇ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਉਹਨਾ ਦੱਸਿਆ ਕਿ ਪਿਛਲੀ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਖੁੱਲ੍ਹ ਕੇ ਵਰ੍ਹਾਇਆ ਹੈ ਇਸ ਲਈ ਲੋਕਾਂ ਨੂੰ ਆਪਣੇ ਅਧਿਕਾਰਾਂ ਧਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂਕਿ ਇਲੈਕਸ਼ਨ ਵੇਲ਼ੇ ਆਪਣੀ ਵੋਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਣ । ਇਸ ਮੌਕੇ ਦੋਰਾਨ ਬ੍ਰਿਗੇਡੀਅਰ ਸ੍ਰ ਸੰਤੋਖ ਸਿੰਘ, ਕਰਨਲ ਸੀਪੀਏਸ ਵੜ੍ਹੈਚ, ਏਅਰ ਮਾਰਸ਼ਲ ਪੀ ਐਸ ਗਿੱਲ, ਬ੍ਰਿਗੇਡੀਅਰ ਜੀ ਏਸ ਮਾਨ, ਸ. ਬਲਵਿੰਦਰ ਸਿੰਘ, ਪ੍ਰੋ. ਨਾਨਕ ਸਿੰਘ ਮਾਹਲ ਮੋਜੂਦ ਸਨ।
No comments:
Post a Comment