ਮੋਹਾਲੀ, 09 ਫਰਵਰੀ : ਪੰਜਾਬ ਵਿਚ ਆਪਣੇ 5 ਸਾਲ ਦੇ ਸ਼ਾਸਨ ਵਿਚ, ਕਾਂਗਰਸ ਸਰਕਾਰ ਨੇ ਆਪਣੇ ਜਿਆਦਾਤਰ ਵਾਅਦਿਆਂ ਨੂੰ ਪੂਰਾ ਕੀਤਾ ਹੈ | ਅਜਿਹਾ ਕੋਈ ਕੰਮ ਨਹੀਂ ਸੀ ਜਿਹੜਾ ਕਾਂਗਰਸ ਸਰਕਾਰ ਨੇ ਨਾ ਕੀਤਾ ਹੋਵੇ | ਪੰਜਾਬ ਵਿਚ ਫਿਰ ਤੋਂ ਸੱਤਾ ਵਿਚ ਪਰਤਣ ਦੇ ਬਾਅਦ ਜਿਹੜੇ ਕੰਮ ਰਹਿ ਗਏ ਹਨ, ਪਾਰਟੀ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰੇਗੀ |
ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਬੁੱਧਵਾਰ ਨੂੰ ਆਪਣੇ ਚੋਰ ਪ੍ਰਚਾਰ ਦੇ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਨੇ 1600 ਕਰੋੜ ਰੁਪਏ ਦੇ ਬਿਜਲੀ ਬਿੱਲ ਅਤੇ ਲਗਭਗ 1200 ਕਰੋੜ ਰੁਪਏ ਦੇ ਪਾਣੀ ਦੇ ਬਿੱਲ ਮਾਫ ਕੀਤੇ |
ਉਨ੍ਹਾਂ ਨੇ ਅੱਗੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਹੈ | ਅਕਾਲੀ ਸਰਕਾਰ ਦੇ ਸਮੇਂ ਦੇ ਪੀਪੀਏ ਰੱਦ ਕੀਤੇ ਗਏ | ਪੈਂਸ਼ਨ 1500 ਰੁਪਏ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਲਗਭਗ 4700 ਕਰੋੜ ਰੁਪਏ ਦੇ ਕਰਜੇ ਵੀ ਮੁਆਫ ਕੀਤੇ ਗਏ |
ਮਿਡ ਡੇ ਕਰਮਚਾਰੀਆਂ ਦੇ ਮਹੀਨਾਵਰ ਭੱਤੇ ਨੂੰ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ, ਪੈਟਰੋਲ ਅਤੇ ਡੀਜਲ ਦੀਆਂ ਦਰਾਂ ਵਿਚ ਕਮੀ ਕੀਤੀ ਗਈ, 3.7 ਲੱਖ ਨਿਰਮਾਣ ਕਾਮਿਆਂ ਦੇ ਲਈ ਖਾਸ ਸਹਾਇਤਾ 3100 ਰੁਪਏ ਦਿੱਤੇ ਗਏ, ਕਰਮਚਾਰੀਆਂ ਅਤੇ ਪੈਂਸ਼ਨ ਭੋਗੀਆਂ ਦੇ ਲਈ ਡੀਏ ਵਿਚ 11 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਅਤੇ ਛੇਵਾਂ ਤਨਖਾਹ ਆਯੋਗ ਵੀ ਲਾਗੂ ਕੀਤਾ ਜਾ ਰਿਹਾ ਹੈ | ਸਿੱਧੂ ਨੇ ਕਿਹਾ ਕਿ 14,000 ਰਾਜ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਿਆ ਗਿਆ ਅਤੇ 229 ਸਕੂਲਾਂ ਨੂੰ ਵਿਭਿੰਨ ਪੱਧਰਾਂ ਵਿਚ ਅਪਗ੍ਰੇਡ ਕੀਤਾ ਗਿਆ |
ਉਨ੍ਹਾਂ ਨੇ ਕਿਹਾ ਕਿ ਮੇਰੇ ਚੋਣ ਖੇਤਰ ਦੀਆਂ ਸਮੱਸਿਆਵਾਂ ਮੇਰੀਆਂ ਸਮੱਸਿਆਵਾਂ ਹਨ | ਮੋਹਾਲੀ ਦੇ ਵਿਧਾਇਕ ਹੋਣ ਦੇ ਨਾਤੇ ਮੈਂ ਇਹ ਫਰਕ ਨਹੀਂ ਕੀਤਾ ਕਿ ਕੋਈ ਕਾਂਗਰਸ ਪਾਰਟੀ ਦਾ ਸਮਰਥਕ ਸੀ ਜਾਂ ਕਿਸੇ ਹੋਰ ਵਿਰੋਧੀ ਧੜੇ ਦਾ | ਮੇਰੇ ਲਈ ਮੋਹਾਲੀ ਦੇ ਸਾਰੇ ਲੋਕ ਮੇਰਾ ਪਰਿਵਾਰ ਹਨ |
ਉਨ੍ਹਾਂ ਨੇ ਲੋਕਾਂ ਨੂੰ 20 ਫਰਵਰੀ ਨੂੰ ਵੋਟਾਂ ਦੇ ਦਿਨ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਮੋਹਾਲੀ ਦੇ ਵਿਕਾਸ ਅਤੇ ਤਰੱਕੀ ਦੇ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ |
'ਇਸ ਵਾਰ ਇੱਕ ਮੌਕਾ' ਬਾਰੇ ਆਪ ਦੇ ਪ੍ਰਚਾਰ ਤੇ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਇੱਕ ਮੌਕਾ ਕਿਊਾ ਦੇਣ | ਪੰਜਾਬੀਆਂ ਨੂੰ ਫਲਾਪ ਦਿੱਲੀ ਮਾਡਲ ਦੀ ਲੋੜ ਨਹੀਂ ਹੈ | ਆਪ ਸਿਰਫ ਚੋਣਾਂ ਜਿੱਤਣ ਦੇ ਲਈ ਫਰਜੀ ਦਾਅਵੇ ਅਤੇ ਵਾਅਦੇ ਕਰਕੇ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਿੱਧੂ ਨੇ ਕਿਹਾ |
No comments:
Post a Comment