Thursday, February 10, 2022

ਨਿਆਗਾਉਂ ਵਿੱਚ ਕੌਂਸਲਰ ਦੀ ਅਜ਼ਾਦ ਚੋਣ ਲੜਨ ਵਾਲੇ ਜੰਗੂ ਪਰਿਵਾਰ ਆਪਣੇ ਸਾਥੀਆਂ ਸਮੇਤ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ।

ਖਰੜ, 10 ਫ਼ਰਵਰੀ : ਹਲਕਾ ਖਰੜ ਦੇ ਨਿਆਗਾਓਂ ਦੇ ਕਾਂਸਲ ਵਾਰਡ ਨੰ:9 ਦੀ ਕੌਂਸਲਰ ਤਰਨਜੀਤ ਕੌਰ ਬੈਂਸ ਅਤੇ ਰਵਨੀਤ ਬੈਂਸ ਦੀ ਅਗਵਾਈ ਵਿੱਚ ਚੋਣ ਮੀਟਿੰਗ ਕਰਵਾਈ ਗਈ।ਇਸ ਮੌਕੇ ਕਾਂਸਲ ਦੇ ਹੀ ਵਾਰਡ ਨੰ:9 ਤੋਂ ਕੌਂਸਲਰ ਦੀ ਆਜ਼ਾਦ ਚੋਣ ਲੜਨ ਵਾਲੇ  ਹਰਪ੍ਰੀਤ ਸਿੰਘ ਜੰਗੂ (ਮੱਧਣ) ਪਰਿਵਾਰ ਸਮੇਤ ਅਤੇ ਹੋਰ ਦਰਜਨਾਂ ਪਰਿਵਾਰ ਸ.ਰਣਜੀਤ ਸਿੰਘ ਗਿੱਲ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। 


ਸ.ਗਿੱਲ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਸੱਜਣਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ।ਇਹ ਬੜੇ ਮਾਣ ਦੀ ਗੱਲ ਹੈ ਕਿ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਸਮਝਦਿਆਂ ਆਪਣੀ ਸੂਝ ਤੋਂ ਕੰਮ ਲੈ ਕੇ ਸਾਡੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਪਾਰਟੀ ਦਾ ਮਾਣ ਵਧਾਇਆ ਹੈ ਜੋ ਕਿ ਪਾਰਟੀ ਲਈ ਸ਼ੁਭ ਸੰਕੇਤ ਹਨ ।ਇਸ ਮੌਕੇ 'ਤੇ ਇਕਬਾਲ ਸਿੰਘ ਸੈਣੀ, ਕ੍ਰਿਸ਼ਨ ਭੁੱਟਾ, ਸ਼ਮਸ਼ੇਰ ਜੀ, ਓਬਰਾਏ ਜੀ, ਸੁੱਚਾ ਸਿੰਘ, ਭਿੰਦਾ ਨੰਬਰਦਾਰ ਮੌਜੂਦ ਰਹੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger