SBP GROUP

SBP GROUP

Search This Blog

Total Pageviews

ਚੰਨੀ ਨੇ ਦਲਿਤ ਭਾਈਚਾਰੇ ਦਾ ਕੀਤਾ ਘਾਣ : ਅਵਤਾਰ ਸਿੰਘ ਕੈਂਥ/ਬਲਜੀਤ ਸਲਾਣਾ

ਕਿਹਾ, ਚੰਨੀ ਇਕ ਡੰਮੀ ਮੁੱਖ ਮੰਤਰੀ ਸਾਬਤ ਹੋਇਆ
ਮੋਹਾਲੀ, 18 ਫਰਵਰੀ  :
ਐਸਸੀ/ਬੀਸੀ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਲਗਾਤਾਰ ਅਣਗੌਲਿਆਂ ਕਰਨ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕੋਸਦਿਆਂ ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਵਲੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਚੋਣਾਂ ਵਿਚ ਕਾਂਗਰਸ ਦੇ ਪੂਰਨ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ।
ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਐਸਸੀ/ਬੀਸੀ ਮੁਲਾਜ਼ਮ ਅਤੇ ਲੋਕ ਏਕਤਾ  ਫਰੰਟ ਦੇ ਕਨਵੀਨਰ ਬਲਜੀਤ ਸਿੰਘ ਸਲਾਣਾ ਅਤੇ ਅਵਤਾਰ ਸਿੰਘ ਕੈਂਥ ਨੇ ਕਿਹਾ ਕਿ ਫਰੰਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲਗਾਤਾਰ ਤਿੰਨ ਵਾਰ ਮੀਟਿੰਗਾਂ ਕੀਤੀਆਂ ਗਈਆਂ।


 ਜਿਸ ਵਿਚ ਚੰਨੀ ਸਾਹਿਬ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ 85ਵੀਂ ਸੋਧ ਅਤੇ ਫਰੰਟ ਦੀਆਂ ਹੋਰ ਮੰਗਾਂ ਨੂੰ ਲੈ ਕੇ ਤੁਰੰਤ ਨੋਟੀਫਿਕੇਸ਼ਨ ਕਰ ਰਹੇ ਹਾਂ, ਜੋ ਕਿ ਸਿਰਫ਼ ਵਾਅਦਾ ਹੀ ਬਣ ਕੇ ਰਹਿ ਗਿਆ। ਇਸ ਤੋਂ ਇਲਾਵਾ 10.10.2014 ਦੇ ਪੱਤਰ ਦੀ ਵਾਪਸੀ, ਆਬਾਦੀ ਅਨੁਸਾਰ ਰਾਖਵਾਂਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਪੋਸਟ ਮੈਟਿ੍ਰਕ ਸਕਾਲਰਸ਼ਿਪ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਵੱਖ ਵੱਖ ਵਿਭਾਗਾਂ ਵਿਚ ਪਿਆ ਬੈਕਲਾਗ ਪੂਰਾ ਕਰਨਾ, ਕੱਚੇ ਕਾਮੇ ਪੱਕੇ ਕਰਨੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ,  ਆਦਿ ਵਿਚੋਂ ਇਕ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਉਕਤ ਆਗੂਆਂ ਨੇ ਦਸਿਆ ਕਿ ਫਰੰਟ ਡੇਢ ਮਹੀਨਾ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿਖੇ ਭੁੱਖ ਹੜਤਾਲ ’ਤੇ ਬੈਠਾ ਰਿਹਾ, ਪਰ ਉਪਰੋਕਤ ਵਾਅਦੇ ਪੂਰੇ ਨਾ ਕਰਨ ਕਾਰਨ ਅੱਜ ਸਮੁੱਚੇ ਫਰੰਟ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਮੁਲਾਜ਼ਮ ਅਤੇ ਆਮ ਲੋਕ ਵਿਰੋਧੀ ਚੰਨੀ ਸਰਕਾਰ ਅਤੇ ਹੋਰ ਸੰਵਿਧਾਨ ਵਿਰੋਧੀ ਤਾਕਤਾਂ ਦਾ ਚੋਣਾਂ ਵਿਚ ਪੂਰਨ ਬਾਈਕਾਟ ਕੀਤਾ ਜਾਵੇ। ਉਹਨਾਂ ਕਿਹਾ ਕਿ ਰਾਖਵਾਂਕਰਨ ਆਰਥਿਕ ਆਧਾਰ ’ਤੇ ਨਾ ਹੁੰਦੇ ਹੋਏ ਸਮਾਜਿਕ ਆਧਾਰ ’ਤੇ ਦਿੱਤਾ ਗਿਆ ਸੀ। ਇਸ ਲਈ ਰਾਖਵਾਂਕਰਨ ਖ਼ਤਮ ਕਰਨ ਤੋਂ ਪਹਿਲਾਂ ਜਾਤੀਵਾਦ ਨੂੰ ਖ਼ਤਮ ਕਰਨਾ ਅਤਿ ਜ਼ਰੂਰੀ ਹੈ। ਉਹਨਾਂ ਕੇਜਰੀਵਾਲ ਵਲੋਂ ਦਿੱਤੇ ਜਾ ਰਹੇ ਇਕੋ ਵਾਰ ਰਾਖਵਾਂਕਰਨ ਦੇਣ ਦੇ ਬਿਆਨ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਉਹਨਾਂ ਨਾਲ ਲਛਮਣ ਸਿੰਘ ਨਬੀਪੁਰ ਚੀਫ਼ ਆਰਗੇਨਾਈਜ਼ਰ, ਨਾਰੰਗ ਸਿੰਘ ਅਤੇ ਬਾਬੂ ਨਸੀਬ ਚੰਦ ਕੋ-ਕਨਵੀਨਰ, �ਿਸ਼ਨ ਸਿੰਘ ਦੁੱਗਾ ਕਾਰਜਕਾਰੀ ਪ੍ਰਧਾਨ ਐਸਸੀ/ਬੀਸੀ ਟੀਚਰਜ਼ ਯੂਨੀਅਨ, ਗੁਰਪ੍ਰੀਤ ਸਿੰਘ ਗੁਰੂ ਵਿੱਤ ਸਕੱਤਰ ਪੰਜਾਬ,  ਰਵਿੰਦਰ ਸਿੰਘ ਬੀਕਾ, ਪਰਵਿੰਦਰ ਭਾਰਤੀ, ਬਲਬੀਰ ਸਿੰਘ ਪੀਆਰਟੀਸੀ, ਪਵਿੱਤਰ ਸਿੰਘ ਨੌਲੱਖਾ, ਪਰਮਿੰਦਰ ਸਿੰਘ ਗੁਰਦਾਸਪੁਰ, ਹਰਬੰਸ ਲਾਲ ਕੈਂਥ, ਬਲਵਿੰਦਰ ਸਿੰਘ ਲਤਾਲਾ ਸੀ. ਮੀਤ ਪ੍ਰਧਾਨ, ਵੀਰ ਸਿੰਘ ਮੋਗਾ, ਹਰਪਾਲ ਸਿੰਘ ਤਰਨਤਾਰਨ ਅਤੇ ਵਿਜੇ ਮਾਨਸਾ ਆਦਿ ਹਾਜ਼ਰ ਸਨ।

No comments:


Wikipedia

Search results

Powered By Blogger