ਦਰਜਨਾਂ ਪਿੰਡਾਂ 'ਚ ਕੀਤੀਆਂ ਜਣਸਭਾਵਾਂ, ਹਲਕਾ ਨਿਵਾਸੀਆਂ ਨੇ ਕੀਤਾ ਸਵਾਗਤ, ਸਮਰਥਨ ਦੇਣ ਦਾ ਕੀਤਾ ਐਲਾਨ
ਖਰੜ, 17 ਫਰਵਰੀ : ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਹਲਕੇ ਦੇ ਪਿੰਡਾਂ 'ਚ ਜਨਸਭਾਵਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਾਵੇਗੀ। ਉਨ੍ਹਾਂ ਸੂਬੇ ਦੀ ਤਰੱਕੀ ਲਈ ਹਲਕਾ ਨਿਵਾਸੀਆਂ ਨੂੰ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਅਨਮੋਲ ਗਗਨ ਮਾਨ ਨੇ ਹਲਕੇ ਦੇ ਪਿੰਡ ਨਿਹੋਲਕਾ, ਰਾਮਪੁਰ ਟੱਪਰੀਆਂ, ਮੁੱਲਾਂਪੁਰ ਸੋਢੀਆਂ, ਨੱਗਲ ਗੜੀਆ, ਚਨਾਲੋ, ਝਿਗੜਾ, ਰਕੋਲੀ, ਝਿਗੜਾ ਖ਼ੁਰਦ ਵਿਖੇ ਜਨਸਭਾਵਾਂ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 'ਆਪ' ਸਰਕਾਰ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਨੁਮਾਇੰਦਗੀ ਹੇਠ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਦੇ ਸਾਥ ਸਦਕਾ ਇਤਿਹਾਸਕ ਜਿੱਤ ਹਾਸਲ ਕਰਨ ਲਈ ਤਿਆਰ ਹੈ। ਆਮ ਆਦਮੀ ਪਾਰਟੀ ਦੇ ਹੱਕ 'ਚ ਆਏ ਪੰਜਾਬ ਵਾਸੀ ਆ ਰਹੀ ਬਦਲਾਅ ਦੀ ਹਨੇਰੀ ਦਾ ਪ੍ਰਤੱਖ ਪ੍ਰਮਾਣ ਦੇ ਰਹੇ ਹਨ।
ਅਨਮੋਲ ਗਗਨ ਮਾਨ ਨੇ ਰਵਾਇਤੀ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੱਜਖੁਆਰੀ ਦੇ ਰਾਹ 'ਤੇ ਤੋਰਨ ਵਾਲੀਆਂ ਇਨ੍ਹਾਂ ਪਾਰਟੀਆਂ ਦਿਆਂ ਲੀਡਰਾਂ ਨੇ ਆਪਣੇ ਮਹਿਲ ਛੱਤ ਲਾਏ ਹਨ ਜਦਕਿ ਆਮ ਆਦਮੀ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਵੀ ਇਨ੍ਹਾਂ ਦੇ ਦਫ਼ਤਰਾਂ ਦੇ ਧੱਕੇ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਸਰਕਾਰ ਬਣਨ ਪਿੱਛੋਂ 'ਆਪ' ਪੰਜਾਬ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਪ੍ਰਕਿਰਿਆ ਤੁਰੰਤ ਆਰੰਭ ਕਰਵਾਏਗੀ।
No comments:
Post a Comment