ਬਲਬੀਰ ਸਿੱਧੂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਦੇਣ ਬੰਦ
ਮੋਹਾਲੀ 12 ਫ਼ਰਵਰੀ : ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਹਲਕੇ ਵਿਚ ਲੈ ਰਹੇ ਹਨ ਅਤੇ ਹਾਲੇ ਵੀ ਮੁਹਾਲੀ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀਆਂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ । ਇਹ ਗੱਲ ਆਪ ਦੇ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਉਮੀਦਵਾਰ ਅਤੇ ਸਾਬਕਾ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਵੰਤ ਸਿੰਘ ਨੇ ਕਹੀ । ਕੁਲਵੰਤ ਸਿੰਘ ਨੇ ਕਿਹਾ ਕਿ ਜਿਹਡ਼ੇ ਵੀ ਕਾਂਗਰਸੀ ਜਾਂ ਹੋਰਨਾਂ ਪਾਰਟੀਆਂ ਦੇ ਲੋਕੀਂ ਆਪ ਦੀ ਹਮਾਇਤ ਕਰਨ ਦਾ ਐਲਾਨ ਕਰਦੇ ਹਨ 'ਅਤੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਅਦਾਰਿਆਂ ਵੱਲੋਂ ਵੀ ਆਪ ਦੇ ਹੱਕ ਵਿਚ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਝੰਡੇ ਝੁਲਾਏ ਜਾਂਦੇ ਹਨ ਜਾਂ ਆਪ ਦੀ ਹਮਾਇਤ ਦੀਆਂ ਫਲੈਕਸਾਂ ਲਗਾ ਰੱਖੀਆਂ ਹਨ,
ਉਨ੍ਹਾਂ ਨੂੰ ਬਲਬੀਰ ਸਿੰਘ ਸਿੱਧੂ ਡਰਾਅ- ਧਮਕਾ ਅਤੇ ਤਰ੍ਹਾਂ- ਤਰ੍ਹਾਂ ਦੇ ਲਾਲਚ ਦੇਣ ਦੇ ਕੋਝੇ ਯਤਨਾਂ ਵਿੱਚ ਲੱਗੇ ਹੋਏ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਦੇ ਅਹਿਮ ਨੇਤਾਵਾਂ ਦੀਆਂ ਰਿਸ਼ਤੇਦਾਰੀਆਂ ਨੂੰ ਲੱਭ ਕੇ ਉਨ੍ਹਾਂ ਤਕ ਆਪਣੀ ਪਹੁੰਚ ਬਣਾ ਕੇ ਵੋਟਾਂ ਕਾਂਗਰਸ ਦੇ ਹੱਕ ਵਿਚ ਪਾਉਣ ਦੇ ਲਈ ਆਖਿਆ ਜਾ ਰਿਹਾ ਹੈ , ਪ੍ਰੰਤੂ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕ ਹੀ ਨਹੀਂ ਇਸ ਮੌਕੇ ਤੇ ਮੇਅਰ ਕੁਲਵੰਤ ਸਿੰਘ ਸਗੋਂ ਪੂਰੇ ਪੰਜਾਬ ਦੇ ਲੋਕ ਇਹ ਗੱਲ ਆਪਣੇ ਮਨ ਵਿੱਚ ਧਾਰੀ ਬੈਠੇ ਹਨ ਕਿ 20 ਫਰਵਰੀ ਨੂੰ ਪੰਜਾਬ ਵਿੱਚੋਂ ਕਾਂਗਰਸ ਨੂੰ ਭਜਾ ਕੇ ਹੀ ਦਮ ਲੈਣਗੇ
। ਕੁਲਵੰਤ ਸਿੰਘ ਨੇ ਕਿਹਾ ਪ੍ਰੰਤੂ ਹਾਲੇ ਵੀ ਬਲਵੀਰ ਸਿੱਧੂ ਨੂੰ ਕੰਧ ਤੇ ਲਿਖਿਆ ਸਾਫ -ਸਾਫ ਪੜ੍ਹ ਲੈਣਾ ਚਾਹੀਦਾ ਹੈ ਅਤੇ ਲੋਕਾਂ ਦੇ ਦਿਲ ਦੀ ਆਵਾਜ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕੀਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਆਗਾਮੀ 20 ਫਰਵਰੀ ਨੂੰ ਸਿਰਫ਼ ਅਤੇ ਸਿਰਫ਼ ਆਪ ਦੇ ਹੱਕ ਵਿੱਚ ਭੁਗਤਾ ਕੇ ਹੀ ਕਰਨਗੇ ,
ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਚੋਣਾਂ ਹੀ ਨਹੀਂ ਬਲਕਿ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਬਲਬੀਰ ਸਿੰਘ ਸਿੱਧੂ ਲੋਕਾਂ ਦੇ ਪ੍ਰੋਗਰਾਮਾਂ ਤੇ ਸ਼ਾਮਲ ਹੋ ਕੇ ਆਪਣੀ ਭਾਸ਼ਣਬਾਜ਼ੀ ਦੇ ਦੌਰਾਨ ਦਾਅਵੇ ਕਰਦੇ ਨਹੀਂ ਥੱਕਦੇ ਸਨ, ਪ੍ਰੰਤੂ ਜਦੋਂ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਗੱਲ ਲੋਕਾਂ ਵੱਲੋਂ ਪੁੱਛੀ ਜਾਂਦੀ ਰਹੀ ਤਾਂ ਉਨ੍ਹਾਂ ਹਮੇਸ਼ਾਂ ਟਾਲ ਮਟੋਲ ਵਾਲੀ ਨੀਤੀ ਹੀ ਅਪਣਾਈ, ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਕਦੀ ਹੰਭਲਾ ਤੱਕ ਨਹੀਂ ਮਾਰਿਆ । ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਦੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਖੁਦ ਮੋਹਾਲੀ ਸ਼ਹਿਰ ਦੇ ਲਈ ਕਈ ਪ੍ਰਾਜੈਕਟਾਂ ਨੂੰ ਬਕਾਇਦਾ ਮੀਟਿੰਗ ਦੌਰਾਨ ਪਾਸ ਕਰਵਾਇਆ ਅਤੇ ਟੈਂਡਰ ਵੀ ਲਗਵਾ ਦਿੱਤੇ ਗਏ ਜਿਨ੍ਹਾਂ ਨੂੰ ਅੱਜ ਸਿੰਧੂ ਅਤੇ ਇਸ ਦੇ ਭਰਾ ਆਪਣੇ ਵੱਲੋਂ ਕੀਤੇ ਕੰਮ ਦਰਸਾ ਰਿਹਾ ਹੈ ।
No comments:
Post a Comment