ਖਰੜ, 17 ਫਰਵਰੀ : ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਦੇ ਹੱਕ ’ਚ ਅਨੰਦ ਨਗਰ ਵਾਰਡ ਨੰਬਰ 18 ਵਿਚ ਕੌਂਸਲਰ ਗੁਰਜੀਤ ਸਿੰਘ ਗੱਗੀ ਅਤੇ ਵਾਰਡ ਨੰਬਰ 1 ਪਿੰਡ ਭਾਗੋਮਾਜਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਨਵਦੀਪ ਬੱਬੂ ਵੱਲੋਂ ਕਰਵਾਈਆਂ ਗਈਆਂ ਚੋਣ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੈ ਸ਼ਰਮਾ ਟਿੰਕੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ’ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਗਈ ਹੈ ਅਤੇ ਉਹ ਇਨ੍ਹਾਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੇ ਨਾਮ ਤੇ ਚੋਣ ਲੜ੍ਹ ਰਹੇ ਹਨ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਕ-ਇਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਦੇਣ ਤਾਂ ਜੋ ਵਿਕਾਸ ਦੇ ਚੱਲ ਰਹੇ ਕੰਮਾਂ ’ਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਆਵੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਹੱਥ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਓ ਤਾਂ ਜੋ ਹਲਕੇ ਦੇ ਵਿਕਾਸ ਦੀ ਰਫ਼ਤਾਰ ਨੂੰ ਵਧਾਇਆ ਜਾ ਸਕੇ।
ਇਸ ਮੌਕੇ ਵਾਰਡ ਨੰਬਰ 1 ਵਿਚ ਕਾਂਗਰਸੀ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਕੌਂਸਲਰ ਸਰਬਜੀਤ ਕੌਰ, ਪੰਕਜ ਚੱਢਾ, ਜਸਵਿੰਦਰ ਸਿੰਘ, ਆਰ ਐਸ ਚਹਿਲ, ਐਮਪੀ ਜੱਸੜ, ਕਿਰਪਾਲ ਸਿੰਘ ਗਿੱਲ, ਸੁਖਦੇਵ ਸਿੰਘ, ਕੈਪਟਨ ਜਸਵੀਰ ਸਿੰਘ, ਲਖਵੀਰ ਸਿੰਘ ਬਾਵਾ, ਚੌਹਾਨ ਰਾਜਪੂਤ, ਸੁਰਮੁਖ ਸਿੰਘ, ਸਾਧੂ ਸਿੰਘ, ਭੂਰਾ ਖੂਨੀਮਾਜਰਾ, ਸਵਰਨਜੀਤ ਕੌਰ, ਮਨਜੀਤ ਕੌਰ ਸੋਨੂੰ, ਜਸਲੀਨ ਜੋਗੀ, ਹਰਬੰਸ ਸਿੰਘ, ਕਾਕਾ ਖੂਨੀ ਮਾਜਰਾ, ਚਰਨ ਸਿੰਘ, ਦਾਰਾ ਸਿੰਘ, ਰਾਜਾ ਸਮੇਤ ਵਾਰਡ ਨੰਬਰ 18 ਅਤੇ ਵਾਰਡ ਨੰਬਰ 1 ਦੇ ਵਸਨੀਕ ਅਤੇ ਸਮਰਥਕ ਹਾਜਰ ਸਨ।
No comments:
Post a Comment