ਮੋਹਾਲੀ, 16 ਫਰਵਰੀ: ਪੰਜਾਬ ਦੇ ਸਾਬਕਾ ਕੈਬੀਨਟ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਬੁੱਧਵਾਰ ਨੂੰ ਗੁਰੂ ਤੇਗ ਬਹਾਦਰ ਕੰਪਲੈਕਸ, ਸੈਕਟਰ 70 'ਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਹਾਲੀ 'ਚ ਵਿਕਾਸ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਹੈ | ਮੋਹਾਲੀ ਤੇਜੀ ਨਾਲ ਤਰੱਕੀ ਕਰਦਾ ਹੋਇਆ ਸ਼ਹਿਰ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਮੋਹਾਲੀ ਇਸੇ ਤਰ੍ਹਾਂ ਤੇਜੀ ਨਾਲ ਤਰੱਕੀ ਕਰਦਾ ਰਹੇਗਾ |
ਸਿੱਧੂ ਨੇ ਅੱਗੇ ਕਿਹਾ, ਅਸੀਂ ਜਿਹੜੇ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ | ਪਿਛਲੇ ਸਾਲਾਂ 'ਚ ਅਸੀਂ ਕਈ ਕੰਮ ਕਰਵਾਉਣ 'ਚ ਕਾਮਯਾਬ ਰਹੇ ਪਰ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਜਿਸਦੇ ਲਈ ਸਾਨੂੰ ਫਿਰ ਤੋਂ ਤੁਹਾਡਾ ਸਪੋਰਟ ਅਤੇ ਸਾਥ ਚਾਹੀਦਾ ਹੈ |
ਬਾਲਮੀਕ ਕਲੋਨੀ ਫੇਜ 6 'ਚ ਚੋਣ ਸਭਾ 'ਚ ਉਨ੍ਹਾਂ ਨੇ ਲੋਕਾਂ ਨੂੰ ਮੋਹਾਲੀ ਦੇ ਵਿਕਾਸ ਦੇ ਲਈ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਜਗਤਪੁਰਾ ਦੀ ਗੁਰੂ ਨਾਨਕ ਕਲੋਨੀ 'ਚ ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਗਰੀਬ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਦੀ ਇੱਛਾ ਅਤੇ ਏਜੰਡਾ ਸਿਰਫ ਕਾਂਗਰਸ ਦੇ ਕੋਲ ਹੈ | ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਮ ਆਦਮੀ ਦੀ ਭਲਾਈ ਦੇ ਲਈ ਕਈ ਕਦਮ ਚੁੱਕੇ ਹਨ |
ਕੋਰੋਨਾ ਦੇ ਸਮੇਂ ਕਾਂਗਰਸ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਬਾਹਰੀ ਰਾਜ ਦੇ ਮਰੀਜ ਨੂੰ ਵੀ ਮੈਡੀਕਲ ਕੇਅਰ ਦੇਣ 'ਚ ਕੋਈ ਕੁਤਾਹੀ ਨਹੀਂ ਕੀਤੀ | ਅਸੀਂ ਲੋਕਾਂ ਨੂੰ ਰਾਸ਼ਨ ਆਦਿ ਪ੍ਰਦਾਨ ਕਰਨ ਲਈ ਵੀ ਹਰ ਉਪਾਅ ਕੀਤਾ | ਲੋਕਾਂ ਦੀ ਕੋਰੋਨਾ ਜਾਂਚ ਦੇ ਲਈ ਆਪਣੀਆਂ ਸਮਰੱਥਾਵਾਂ ਨੂੰ ਸਹੀ ਸਮੇਂ 'ਤੇ ਵਧਾਇਆ ਅਤੇ ਹਰ ਕਿਸੇ ਨੂੰ ਸਮੇਂ ਸਿਰ ਇਲਾਜ ਪ੍ਰਦਾਨ ਕੀਤਾ ਗਿਆ | ਪੰਜਾਬ ਸਰਕਾਰ ਦੇ ਕੋਰੋਨਾ ਨਾਲ ਨਜਿੱਠਣ ਦੇ ਉਪਾਅ ਦੀ ਭਾਰਤ ਸਰਕਾਰ ਨੇ ਵੀ ਸ਼ਲਾਘਾ ਕੀਤੀ |
ਸੈਕਟਰ 79 ਦੀ ਚੋਣ ਬੈਠਕ 'ਚ ਉਨ੍ਹਾਂ ਨੇ ਮੋਹਾਲੀ 'ਚ ਵਿਕਾਸ ਦੀ ਉਸੇ ਗਤੀ ਨੂੰ ਬਣਾਈ ਰੱਖਣ ਦਾ ਵਿਸ਼ਵਾਸ ਦਵਾਇਆ, ਜਿਹੜਾ ਮੋਹਾਲੀ ਨੇ ਪਿਛਲੇ ਸਾਲਾਂ 'ਚ ਦੇਖਿਆ ਹੈ |
No comments:
Post a Comment