Tuesday, February 8, 2022

ਕਾਂਗਰਸੀ ਆਗੂਆਂ ਵੱਲੋਂ ਸ਼ਿਵਾਲਿਕ ਸਿਟੀ 'ਚ ਵਿਜੈ ਸ਼ਰਮਾ ਟਿੰਕੂ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ

ਖਰੜ, 08 ਫਰਵਰੀ : ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਦਾ ਚੋਣ ਪ੍ਰਚਾਰ ਦਿਨ ਪ੍ਰਤੀ ਦਿਨ ਸ਼ਿਖਰਾਂ ’ਤੇ ਚੱਲ ਰਿਹਾ ਹੈ ਜਿਸ ਦੇ ਤਹਿਤ ਖਰੜ ਸ਼ਹਿਰ ਦੀ ਕਾਂਗਰਸੀ ਆਗੂਆਂ ਵੱਲੋਂ ਸ਼ਿਵਾਲਿਕ ਸਿਟੀ ਖਰੜ ’ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਗੋਬਿੰਦਰ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਨੂੰ ਲੋਕਾਂ ਵੱਲੋਂ ਭਰਭੂਰ ਸਮਰਥਨ ਮਿਲ ਰਿਹਾ ਹੈ 


ਅਤੇ ਹਲਕੇ ਦੇ ਲੋਕ ਕਾਂਗਰਸ ਪਾਰਟੀ ਦਾ ਵਿਧਾਇਕ ਬਣਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਦੱਸਿਆ ਕਿ ਅੱਜ ਵਾਰਡ ਨੰਬਰ ਸਤਾਰਾਂ ਸ਼ਿਵਾਲਿਕ ਸਿਟੀ ’ਚ ਘਰ-ਘਰ ਜਾ ਕੇ ਵਿਜੈ ਸ਼ਰਮਾ ਟਿੰਕੂ ਲਈ ਵੋਟਾਂ ਮੰਗੀਆਂ। ਇਸ ਮੌਕੇ ਪੰਕਜ ਚੱਢਾ, ਕੌਂਸਲਰ ਗੁਰਜੀਤ ਸਿੰਘ ਗੱਗੀ, ਪ੍ਰਤਿਭਾ ਰਘੁਵੰਸ਼ੀ, ਮਨਜੀਤ ਕੌਰ ਸੋਨੂੰ, ਜੈਸਮੀਨ ਕੌਰ, ਚਰਨਜੀਤ ਕੌਰ, ਪਰਮਿੰਦਰ ਸੇਠੀ, ਸੁਰਮੁੱਖ ਸਿੰਘ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਵਿਜੇ ਸ਼ਰਮਾ ਟਿੰਕੂ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ।



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger