Wednesday, February 9, 2022

ਹਲਕਾ ਖਰੜ ਤੋਂ ਸ.ਰਣਜੀਤ ਸਿੰਘ ਦੇ ਹੱਕ ਵਿੱਚ ਨਿੱਤਰੇ ਆਮ ਆਦਮੀ ਪਾਰਟੀ ਦੇ ਵਰਕਰ।

ਖਰੜ, 09 ਫਰਵਰੀ :  ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਇਸੇ ਤਰ੍ਹਾਂ ਚੋਣ ਪ੍ਰਚਾਰ ਸਰਗਰਮੀਆਂ ਭਖ ਰਹੀਆਂ ਹਨ। ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਪਿੰਡ ਮੀਆਂਪੁਰ ਦੇ ਵਰਕਰ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸ.ਗਿੱਲ ਨੇ ਇਹਨਾਂ ਵਰਕਰਾਂ ਦਾ ਪਾਰਟੀ ਵੱਲੋਂ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਇਹਨਾਂ ਵਰਕਰਾਂ ਨਾਲ ਬਿਨਾਂ ਕਿਸੇ ਭੇਦ ਭਾਵ ਦੇ ਪੂਰੇ ਮਾਣ ਸਤਿਕਾਰ ਨਾਲ ਅੱਗੇ ਵਧਾਂਗੇ।


 ਸਾਡਾ ਕਿਸੇ ਨਾਲ ਕੋਈ ਵੀ ਮੁਕਾਬਲਾ ਨਹੀਂ, ਸਾਡਾ ਮੁੱਖ ਮਕਸਦ ਹਲਕੇ ਦਾ ਵਿਕਾਸ ਕਰਕੇ ਹਲਕੇ ਨੂੰ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਨਾ ਹੈ। ਇਸ ਮੌਕੇ 'ਤੇ ਮੀਆਂਪੁਰ ਦੇ ਪਿੰਡ ਵਾਸੀਆਂ ਵਿੱਚ ਮਹਿੰਦਰ ਕੌਰ ਧਰਮ ਕੌਰ, ਸੀਤੋ ਕੁਮਾਰੀ, ਮਨਜੀਤ ਕੌਰ, ਇੰਦਰ ਕੌਰ, ਮਨਜੀਤ ਸਿੰਘ, ਭਵਿਦਰ ਕੌਰ, ਭਿੰਦਾ ਸਿੰਘ, ਸੀਤਾ ਸਿੰਘ ਮੌਜੂਦ ਸਨ। ਇਸ ਮੌਕੇ 'ਤੇ ਸ. ਰਣਜੀਤ ਸਿੰਘ ਗਿੱਲ ਨਾਲ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਮੋਹਾਲੀ ਦਿਲਬਾਗ ਸਿੰਘ ਮੀਆਂਪੁਰ, ਸੰਮਤੀ ਮੈਂਬਰ ਸੱਜਣ ਸਿੰਘ, ਗੁਰਮੁਖ ਸਿੰਘ, ਲਾਲੀ ਜੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger