ਮੋਹਾਲੀ
03 ਫਰਵੀਰ : ਮੋਹਾਲੀ ਦੇ ਇਤਿਹਾਸਕ ਪਿੰਡ ਦਾਊਂ ਜੋ ਕਿ ਇਕ ਧਾਰਮਿਕ ਅਤੇ ਇਤਿਹਾਸਕ
ਪਿੰਡ ਨੂੰ ਨੈਸਨਲ ਹਾਈ ਵੇਅ ਬਣਨ ਵੇਲੇ ਰਸਤਾ ਨਾ ਦੇਣ ਕਾਰਨ ਅਤੇ ਕਾਂਗਰਸ, ਅਕਾਲੀ ਅਤੇ
ਬੀਜੇਪੀ ਪਾਰਟੀ ਵੱਲੋਂ ਨਿਭਾਏ ਨਾਂਹ ਪੱਖੀ ਕਾਰਨ ਦਾਉਂ, ਕਿਸਾਨ ਯੂਨੀਅਨ ਅਤੇ ਹੋਰ
ਪਿੰਡਾਂ ਦੀ ਸੰਗਤ ਵੱਲੋਂ ਵੋਟਾਂ ਨਾਂ ਪਾਉਣ ਦੀ ਅਪੀਲ ਕੀਤੀ ਗਈ।
ਅਜ
ਨੈਸਨਲ ਹਾਈ ਵੇਅ ਤੇ ਇਕ ਪੱਤਜਕਾਰ ਸੰਮੇਲਨ ਦੌਰਾਨ , ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ
ਪ੍ਰਧਾਨ ਮੌਹਾਲੀ ਗੁਰਨਾਮ ਸਿੰਘ, ਸਮਾਜਸੇਵੀ ਆਗੂ ਸਤਨਾਮ ਦਾਊਂ ਅਤੇ ਹਰਵਿੰਦਰ ਸਿੰਘ
ਰਾਜੂ ਨੇ ਕਿਹਾ ਕਿ ਦਾਊਂ ਦੇ ਡੇਰਾ ਬਾਬਾ ਖੜਕ ਸਿੰਘ ਦੇ ਮੇਲੇ ਦੀ ਸੰਗਤ ਅਤੇ ਨੇੜਲੇ
ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਵਾਪਸ ਖਰੜ ਵੱਲ ਜਾਣ ਲਈ ਇਕ ਕਿਲੋਮੀਟਰ ਤੋਂ ਵੱਧ ਦਾ
ਰਸਤਾ ਤਹਿ ਕਰਕੇ ਜਾਣਾ ਪੈਂਦਾ ਹੈ। ਪਿੰਡ ਦੇ ਨੇੜੇ ਨੈਸ਼ਨਲ ਹਾਈ ਵੇਅ ਦੇ ਦੋਨੋਂ ਪਾਸੇ
ਵੱਡੇ ਬਿਲਡਰਾਂ ਵੱਲੋਂ ਆਪਣੀਆਂ ਕਲੋਨੀਆਂ ਉਸਾਰੀਆਂ ਜਾ ਰਹੀਆਂ ਸਨ ਜਿਸ ਕਾਰਨ ਬਿਲਡਰਾਂ
ਨਾਲ ਮਿਲੀਭੁਗਤ ਕਰਕੇ ਉਨਾਂ ਦੇ ਗੇਟ ਅਗੇ ਰਸਤੇ ਦਿਤੇ ਗਏ ਹਨ ਜਿਸ ਕਾਰਨ ਪਿੰਡ ਵਿੱਚ
ਆਉਣ ਵਾਲੀ ਸੰਗਤ ਨੂੰ ਬਹੁਤ ਮੁਸ਼ਕਲ ਆਉਂਦੀ ਹੈ।
ਉਨਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋ ਸੜਕ ਚੋੜਾ ਕਰਦੇ ਸਮੇਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਅਕਾਲੀ ਸਰਕਾਰ ਸਮੇਂ ਜੋ ਨਕਸ਼ੇ ਬਣਾਏ ਗਏ ਸਨ ਉਹਨਾਂ ਵਿੱਚ ਦਾਊਂ ਪਿੰਡ ਲਈ ਕੋਈ ਰਸਤਾ ਹੀ ਨਹੀਂ ਛੱਡਿਆ ਗਿਆ ਜਿਸ ਕਾਰਨ ਮੌਕੇ ਤੇ ਇਲਾਕੇ ਦੇ ਲੋਕਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਰਨੇ ਪ੍ਰਦਰਸ਼ਨ ਕਰਕੇ ਸੜਕ ਬਣਾਉਣ ਦੇ ਕੰਮ ਰੋਕ ਵੀ ਦਿੱਤੇ ਗਏ ਸਨ ਪ੍ਰੰਤੂ ਮੌਕੇ ਤੇ ਉਸ ਸਮੇਂ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਲੋਕਾਂ ਨੂੰ ਲਾਰਾ ਲਗਾਇਆ ਕਿ ਪਿੰਡ ਦਾਊਂ ਤੋਂ ਖਰੜ ਆਦਿ ਜਾਣ ਲਈ ਨੈਸ਼ਨਲ ਹਾਈਵੇਅ ਤੇ ਗਰੀਨ ਇੰਕਲੇਵ ਦੇ ਸਾਹਮਣੇ ਟਰੈਫਿਕ ਲਾਈਟਾਂ ਲਗਵਾ ਕੇ ਰਸਤਾ ਦਿੱਤਾ ਜਾਵੇਗਾ ।
ਉਸ ਸਮੇਂ ਇਲਾਕੇ ਦੇ ਕੁੱਝ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀ ਜੇ ਪੀ ਪੰਜਾਬ ਦੀ ਲੀਡਰਸ਼ਿਪ ਅਤੇ ਆਰ ਐਸ ਐਸ ਦੇ ਕੁੱਝ ਨੇਤਾਵਾਂ ਰਾਹੀਂ ਸੜਕ ਨਿਰਮਾਣ ਮੰਤਰੀ ਸ੍ਰੀ ਨਿਤਿਨ ਗਡਕਰੀ, ਹਵਾਬਾਜ਼ੀ ਮੰਤਰੀ ਸ੍ਰੀ ਹਰਦੀਪ ਪੁਰੀ ਆਦਿ ਤੱਕ ਵੀ ਪਹੁੰਚ ਕੀਤੀ ਸੀ। ਪ੍ਰੰਤੂ ਸਭ ਵੱਲੋ ਭਰੋਸੇ ਦੇਣ ਤੋਂ ਬਾਅਦ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।ਪ੍ਰਧਾਨ ਮੰਤਰੀ ਗ੍ਰਾਮ ਵਿਕਾਸ ਯੋਜਨਾ ਅਧੀਨ ਅਕਾਲੀ ਦਲ ਬਾਦਲ ਦੇ ਮੈਂਬਰ ਪਾਰਲੀਮੈਂਟ ਰਹੇ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਿਆ ਗਿਆ ਸੀ। ਉਨਾਂ ਵੱਲੋਂ ਰਸਤਾ ਲੈਣ ਲਈ ਲੋਕਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਪਿੰਡ ਦਾਊਂ ਵਿੱਚ ਪਹੁੰਚ ਕੇ ਅਕਾਲੀ ਆਗੂ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਨੇਵੱਲੋਂ ਲੋਕਾਂ ਦਾ ਇਕੱਠ ਕਰਕੇ ਫੜ ਮਾਰੀ ਗਈ ਸੀ ਕਿ ਉਹਨਾਂ ਨੇ ਇੱਕ ਵਾਰ ਪਟਿਆਲੇ ਦਾ ਗਲਤ ਬਣਿਆ ਪੁਲ ਤੁੜਵਾ ਕੇ ਲੋਕਾਂ ਨੂੰ ਰਸਤਾ ਦਿਵਾਇਆ ਸੀ ਉਹਨਾਂ ਇਹ ਵੀ ਭਰੋਸਾ ਦਿੱਤਾ ਸੀ ਕਿ ਜੇਕਰ ਦਾਊਂ ਦਾ ਪੁਲ ਬਣ ਵੀ ਗਿਆ ਤਾਂ ਉਹ ਬਣੇ ਪੁਲ ਨੂੰ ਤੁੜਵਾ ਕੇ ਰਸਤਾ ਦਿਵਾਉਣਗੇ।
ਪ੍ਰੈਸ ਕਾਨਫਰੰਸ ਵਿੱਚ ਹਾਜਰ ਕਿਸਾਨ ਆਗੂ ਨੇ ਕਿਹਾ ਕਿ ਐਮ ਐਲ ਏ ਸ੍ਰੀ ਬਲਬੀਰ ਸਿੰਘ ਸਿੱਧੂ ਨਾਲ ਲੋਕਾਂ ਨੂੰ ਖਾਸ ਰੋਸ ਹੈ ਕਿਉਕਿ ਉਹ ਇੱਕ ਪਾਸੇ ਲੋਕਾਂ ਨੂੰ ਟਰੈਫਿਕ ਲਾਈਟਾਂ ਲਗਵਾ ਕੇ ਰਸਤਾ ਦੇਣ ਦਾ ਲਾਰਾ ਲਗਾਉਂਦੇ ਰਹੇ ਅਤੇ ਦੂਜੇ ਪਾਸੇ ਪੁਲਿਸ਼ ਅਤੇ ਪ੍ਰਸ਼ਾਸਨ ਰਾਹੀਂ ਧਰਨਾ ਚੁਕਵਾਉਣ ਲਈ ਕੇਸ਼ ਦਰਜ ਕਰਨ ਅਤੇ ਲਾਠੀਚਾਰਜ ਕਰਨ ਦੇ ਦਬਕੇ ਮਰਦੇ ਰਹੇ। ਹਰਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਪਿੰਡ ਦਾਊਂ ਦੇ 2021 ਦੇ ਮਾਘੀ ਮੇਲੇ ਸਮੇਂ ਇਲਾਕੇ ਵਿੱਚ ਫਲੈਕਸ ਅਤੇ ਮੀਡੀਆ ਰਾਹੀਂ ਰਾਜਸੀ ਆਗੂਆਂ ਨੂੰ ‘ਜੇ ਰਸਤਾ ਨਹੀਂ ਤਾਂ ਵੋਟ ਵੀ ਨਹੀਂ ’ਦੀ ਚਿਤਾਵਨੀ ਦਿੱਤੀ ਗਈ ਸੀ ਜਿਸਦਾ ਉਪਰੋਕਤ ਕਾਂਗਰਸੀ, ਅਕਾਲੀ ਅਤੇ ਬੀ ਜੇ ਪੀ ਆਗੂਆਂ ਤੇ ਕੋਈ ਅਸਰ ਨਹੀ ਹੋਇਆ ਇਸ ਲਈ ਅਸੀਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਅਕਾਲੀ ਅਤੇ ਬੀ ਜੇ ਪੀ ਦੇ ਉਮੀਦਵਾਰਾਂ ਦੀ ਥਾਂ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ। ਇਸ ਮੌਕੇ ਓਂਕਾਰ ਸਿੰਘ, ਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਹਰਵਿੰਦਰ ਸਿੰਘ, ਜਸਪਾਲ ਨਿਆਮੀਆਂ ਸੀਨੀਅਰ ਮੀਤ ਪ੍ਰਧਾਨ ਬੀ ਕੇ ਉ ਕਿਸਾਨ ਯੂਨੀਅਨ, ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।
No comments:
Post a Comment