SBP GROUP

SBP GROUP

Search This Blog

Total Pageviews

ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਕਮੇਟੀ ਛੁਡਵਾਉਣ ਬਾਅਦ ਹੀ ਪੰਥਕ ਬੋਲ-ਬਾਲੇ ਹੋ ਸਕਦੇ ਹਨ : ਰਵੀਇੰਦਰ ਸਿੰਘ

ਸਿੱਖ ਸੰਸਥਾਵਾਂ ਦੀ ਮੁੱਕਤੀ ਲਈ ਕੌਮ ਨੂੰ ਵੱਡਾ ਸੰਘਰਸ਼ ਕਰਨਾ ਪਵੇਗਾ : ਰਵੀਇੰਦਰ ਸਿੰਘ

ਚੰਡੀਗੜ 15 ਮਾਰਚ  : ਸਰਹੱਦੀ ਸੂਬਾ ਪੰਜਾਬ ਸਿੱਖ-ਪ੍ਰਭਾਵ ਵਾਲਾ ਪ੍ਰਾਂਤ ਹੈ । ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਹੀ ਸਤਾ ਵਿੱਚ ਰਿਹਾ,ਜਿਸ ਨੇ ਅਜ਼ਾਦੀ ਸੰਗਰਾਮ ਅਤੇ ਗੁਰਦੁਆਰਾ ਸਾਹਿਬ ਲੋਟੂ ਟੋਲੇ ਮਸੰਦਾਂ ਤੋਂ ਅਜਾਦ ਕਰਵਾਉਣ ਲਈ ਨਾ-ਵਰਨਣਯੋਗ ਕੁਰਬਾਨੀਆਂ ਕੀਤੀਆਂ । ਸਿੱਖਾਂ ਫਾਂਸੀ ਦੇ ਰੱਸੇ ਚੁੰਮੇ,ਕਾਲੇ ਪਾਣੀਆਂ ਦੀਆਂ ਸਜ਼ਾਵਾਂ ਖਿੱੜੇ ਮੱਥੇ ਪ੍ਰਵਾਨ ਕੀਤੀਆਂ,ਸਿੱਖੀ ਸਿਧਾਂਤ ਅਤੇ ਮਜਲੂਮਾਂ ਦੀ ਰਾਖੀ ਅਤੇ ਕਿਸੇ ਵੀ ਤਰਾਂ ਦੇ ਮੁਗਲਾਂ ਦੇ ਜਬਰ-ਜੁਲਮ ਵਿਰੁੱਧ ਚਰਖੜੀਆਂ ਤੇ ਚੜੇ,ਬੰਦ-ਬੰਦ ਕਟਵਾਏ,ਬੱਚਿਆਂ ਦੇ ਹਾਰ ਗਲ ਵਿੱਚ ਪਾਏ ਪਰ ਸਿੱਖ ਕੌਮ ਦੀ ਚੜਦੀਕਲਾ ਲਈ 


ਹਮੇਸ਼ਾ ਪਹਿਰਾ ਦਿੱਤਾ ਤਾਂ ਜੋ ਦਸਮ ਗੁਰੂਆਂ ,ਬਾਬਾ ਬੰਦਾ ਸਿੰਘ ਬਹਾਦਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਈ ਆਂਚ ਨਾ ਆਵੇ । ਇਹ ਪ੍ਰਗਟਾਵਾ ਅਕਾਲੀ ਦਲ 1920  ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ,ਬੜੇ ਅਫਸੋਸ ਨਾਲ ਕਿਹਾ ਕਿ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼੍ਰੋਮਣੀ ਅਕਾਲੀ ਦਲ ਤੇ ਮਸੰਦ ਰੂਪੀ ਪ੍ਰਕਾਸ਼ ਸਿੰਘ ਬਾਦਲ ਦਾ ਕਬਜਾ ਪਿਛਲੇ ਲੰਬੇ ਸਮੇ ਤੋਂ ਹੋਣ ਕਰਕੇ ,ਪੰਜਾਬੀਆਂ ਦੇ ਭੱਖਦੇ ਮਾਮਲੇ ਵਿਸਾਰਨ ਦੇ ਸਿੱਟੇ  ਵਜੋਂ,ਵਿਧਾਨ ਸਭਾ ਦੀਆਂ ਸੱਜਰੀਆਂ ਚੋਣਾਂ ਚ ਕੇਵਲ ਤਿੰਨ ਸੀਟਾਂ,ਦਿੱਲੀ ਦੀ  ਨਵੀਂ ਪਾਰਟੀ ਆਮ ਆਦਮੀ ਪਾਰਟੀ 92 ਸੀਟਾਂ ਅਤੇ ਕਾਂਗਰਸ 18 ਸੀਟਾਂ ਤੇ ਆਊਟ ਹੋ ਗਈ ਹੈ । ਇਹ ਚੋਣਾਂ ਸਿੱਖ ਲਈ ਨਾਮੋਸ਼ੀ ਭਰੀਆਂ ਹਨ । ਇਸ਼ ਲਈ ਜੁੰਮੇਵਾਰ ਬਾਦਲਾਂ ਦਾ ਵੰਸ਼ਵਾਦ ਹੈ ਤੇ  ਇਨਾ ਦੇ ਪਰਿਵਾਰਾਂ ਦਾ ਇਕ ਵੀ ਮੈਂਬਰ ਪ੍ਰਕਾਸ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ,ਮਨਪ੍ਰੀਤ ਸਿੰਘ ਬਾਦਲ,ਆਦੇਸ਼ ਪ੍ਰਤਾਪ ਸਿੰਘ ਕੈਰੋਂ,ਬਿਕਰਮ ਸਿੰਘ ਮਜੀਠੀਆ ਆਦਿ ਬਹੁਤ ਬੁਰੀ ਤਰਾਂ ਲੋਕਾਂ ਦੀ ਝੱਖੜ ਭਰੀ ਹਨੇਰੀ-ਤੁਫਾਨ ਨੇ ਹਰਾ ਦਿੱਤੇ ਹਨ ।

ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਇਹ ਸਤਾ ਨਾਲ ਚੰਬੜੇ ਹਨ,ਜਿਨਾ ਨੈਤਿਕ ਜੁੰਮੇਵਾਰੀ ਲੈਂਦਿਆਂ ,ਅਸਤੀਫੇ ਦੇਣ ਅਤੇ ਨਵੀ ਪੰਥਕ ਲੀਡਰਸ਼ਿਪ ਹਵਾਲੇ ਵਾਂਗਡੋਰ ਕਰਨ ਦੀ ਥਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੂਹਰੇ ਕਰਦਿਆਂ ਉਨਾ ਤੋਂ ਬੀਤੇ ਦਿਨ ਬਿਆਨ ਦਵਾ ਦਿੱਤਾ ਕਿ ਸਾਰੇ ਅਕਾਲੀ ਦਲ ਇਕ ਮੰਚ ਤੇ ਇਕੱਠੇ ਹੋਣ,ਜਿਸ ਨੂੰ ਕਿਸੇ ਵੀ ਕੀਮਤ ਤੇ ਪਵਾਨ ਨਹੀ ਕੀਤਾ ਜਾ ਸਕਦਾ  । ਰਵੀਇੰਦਰ ਸਿੰਘ ਮੁਤਾਬਕ ਸਾਰੇ ਪਵਾੜਿਆਂ  ਦੀ ਜੜ ਵੰਸ਼ਵਾਦ  ਹੈ,ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ  ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਜਿਨਾ ਨੂੰ ਸਤਾਹੀਣ ਕਰਨ ਲਈ ਪੰਥਕ ਦਲ ਇਕਮੁੱਠ ਹਨ । ਉਨਾ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਰਾਹੀ ਅਕਾਲ ਤਖਤ ਸਾਹਿਬ  ਤੇ ਕਬਜਾ ਹੋਣ ਬਾਅਦ,ਇਨਾ ਤਿੰਨ ਸੰਗਠਨਾਂ ਦੀ ਸਥਿਤੀ ਅਪਹਰਨ ਵਰਗੀ ਹੋ ਗਈ ਹੈ। ਸਾਬਕਾ ਸਪੀਕਰ ਨੇ ਸਪੱਸ਼ਟ ਕੀਤਾ ਕਿ ਇਨਾ ਤਿੰਨਾਂ ਸੰਸਥਾਵਾਂ ਨੂੰ ਬਾਦਲਾਂ ਤੋ ਮੁਕਤੀ ਦਵਾਉਣ ਬਾਅਦ ਹੀ ਪੰਥਕ ਬੋਲ ਬੋਲੇ ਜਾ ਸਕਦੇ ਹਨ ।

   

No comments:


Wikipedia

Search results

Powered By Blogger