SBP GROUP

SBP GROUP

Search This Blog

Total Pageviews

ਸਿਸਵਾਂ ਨੇਚਰ ਅਵੇਅਰਨੈਸ ਈਕੋ ਸੈਲਾਨੀਆਂ ਲਈ ਹੋਵੇਗਾ ਜੱਨਤ ਸਾਬਤ

ਐਸ.ਏ.ਐਸ ਨਗਰ 11 ਮਾਰਚ : ਪ੍ਰਧਾਨ ਮੁੱਖ ਵਣ ਪਾਲ (ਐਚ.ਓ.ਐਫ.ਐਫ) ਸ਼੍ਰੀ ਪ੍ਰਵੀਨ ਕੁਮਾਰ ਆਈ.ਐਫ.ਐਸ ਪੰਜਾਬ ਵੱਲੋਂ ਸਿਸਵਾਂ ਈਕੋ ਟੂਰਿਜਮ ਪ੍ਰੋਜੈਕਟ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਣ ਭਵਨ, ਐਸ.ਏ.ਐਸ ਨਗਰ ਵਿਖੇ ਮੀਟਿੰਗ ਸੱਦੀ ਗਈ । ਇਸ ਮੀਟਿੰਗ ਸਬੰਧੀ ਵਿਸਥਰਿਤ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਮੋਹਾਲੀ ਮੰਡਲ ਅਧੀਨ ਪੈਂਦਾ ਸਿਸਵਾਂ ਜੰਗਲ ਜਿਸ ਵਿੱਚ 3200 ਏਕੜ ਕੰਮਿਊਨਿਟੀ ਰਿਜਰਵ ਘੋਸ਼ਿਤ ਕੀਤਾ ਜਾ ਚੁੱਕਾ ਹੈ । ਉਨ੍ਹਾਂ ਕਿਹਾ ਇਸ ਜੰਗਲ ਦਾ 92 ਏਕੜ ਰਕਬਾ,  ਡੈਮ ਬਣਾਉਣ ਲਈ ਲਿਆ ਗਿਆ ਸੀ।, ਉਸ ਵਿੱਚ ਵਣ ਵਿਭਾਗ ਦੁਆਰਾ, ਸਿੰਚਾਈ (ਡੈਮ) ਵਿਭਾਗ ਬਣਾਉਣ ਲਈ ਲਿਆ ਗਿਆ ਸੀ, ਉਸ ਵਿੱਚ ਵਣ ਵਿਭਾਗ ਦੁਆਰਾ ਸਿੰਚਾਈ ਅਤੇ ਡੈਮ ਵਿਭਾਗ ਦੀ ਜਮੀਨ ਤੇ ਸਿਸਵਾਂ ਨੈਚਰ ਅਵੈਅਰਨੇਸ ਕੈਂਪ ਸਥਾਪਿਤ ਕੀਤਾ ਗਿਆ ਸੀ ।


ਉਨ੍ਹਾਂ ਦੱਸਿਆ ਆਮ ਜਨਤਾ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿੱਚ ਈਕੋ-ਸੈਲਾਨੀ/ਯਾਤਰੀ ਇੱਥੇ ਉਮੜਦੇ ਹਨ ਅਤੇ ਕੁਦਰਤ/ਜੰਗਲ ਦਾ ਨਜਾਰਾ ਮਾਣਦੇ ਹੋਏ ਜਾਗਰੂਕ ਹੁੰਦੇ ਹਨ। ਇਹ ਮੀਟਿੰਗ ਉਨ੍ਹਾਂ ਵੱਲੋਂ ਇਸ ਪ੍ਰੋਜੈਕਟ/ਕੈਂਪ ਨੂੰ ਹਰ ਸੰਚਾਰੂ ਢੰਗ ਨਾਲ ਚਲਾਉਣ ਲਈ ਬਿਜਲੀ/ਪਾਵਰਕਾਮ ਵਿਭਾਗ, ਸਿੰਚਾਈ (ਮੈਲੀ ਡੈਮ) ਵਿਭਾਗ, ਪੇਡਾ, ਮੱਛੀ ਪਾਲਣ ਵਿਭਾਗ ਅਤੇ ਜੰਗਲੀ ਜੀਵ ਸੁੱਰਖਿਆ ਵਿਭਾਗ ਅਤੇ ਵਣ ਵਿਭਾਗ ਨਾਲ ਸਾਂਝੀ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੇ ਸੁਝਾਅ ਅਤੇ ਔਕੜਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
  ਇਸ ਮੀਟਿੰਗ ਦੌਰਾਨ ਵਣ ਪਾਲ (ਸ਼ਿਵਾਲਿਕ ਸਰਕਲ) ਸ਼੍ਰੀ ਵਿਸ਼ਾਲ ਚੌਹਾਨ, ਆਈ.ਐਫ.ਐਸ ਅਤੇ ਕੰਨਵਰਦੀਪ ਸਿੰਘ, ਆਈ.ਐਫ.ਐਸ, ਸ਼੍ਰੀ ਗਨਾਨਾ ਪ੍ਰਕਾਸ਼, ਆਈ.ਐਫ.ਐਸ ਅਤੇ ਸ਼੍ਰੀ ਅਰੁਨ ਕੁਮਾਰ, ਵਣ ਮੰਡਲ ਅਫਸਰ ਸ਼੍ਰੀ ਗੁਰਅਮਨਪ੍ਰੀਤ ਸਿੰਘ ਅਤੇ ਸ਼੍ਰੀ ਅਮਿਤ ਸਹੋਤਾ ਐਕਸ.ਈ.ਐਨ ਵੱਲੋਂ ਵਿਚਾਰ ਰੱਖੇ ਗਏ।
ਇਸ ਮੀਟਿੰਗ ਦੇ ਅੰਤ ਵਿੱਚ ਗੁਰਅਮਨਪ੍ਰੀਤ ਸਿੰਘ, ਵਣ ਮੰਡਲ ਅਫਸਰ, ਐਸ ਏ ਐਸ ਨਗਰ ਅਤੇ ਕਾਰਜਕਾਰੀ ਇੰਜੀਨੀਅਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਜਗ੍ਹਾ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਸਥਾਰ ਕਰਨ ਬਾਰੇ ਚਾਨਣਾ ਪਾਇਆ ਅਤੇ ਸਮੂਹ ਵਿਭਾਗਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਆਮ ਜਨਤਾ ਨੂੰ ਜੰਗਲਾਂ ਅਤੇ ਜੰਗਲੀ ਜੀਵ ਮੱਹਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਹ ਵੀ ਵਰਨਣਯੋਗ ਹੈ ਕਿ ਸਿਸਵਾਂ ਨੇਚਰ ਅਵੇਅਰਨੇਸ ਕੈਂਪ ਵਿਖੇ ਸੈਲਾਨੀ ਬੇਟਿੰਗ, ਐਂਗਲਿੰਗ, ਬਰਡ ਅਤੇ ਐਨੀਮਲ ਸਾਈਟਿੰਗ, ਰੈਸਟੋਰੈਂਟ, ਈਕ ਫਰੈਂਡਲੀ ਟੈਂਟਾਂ ਅਤੇ ਹਰਬਲ ਗਾਰਡ/ਖੁੱਲੇ ਲਾਅਨ ਦਾ ਅਨੰਦ ਮਾਣਦੇ ਹਨ ਅਤੇ ਟਰੇਲ ਤੇ ਘੁੰਮ ਕੇ ਜਾਣਕਾਰੀ ਹਾਸਿਲ ਕਰਦੇ ਹਨ ।

No comments:


Wikipedia

Search results

Powered By Blogger