SBP GROUP

SBP GROUP

Search This Blog

Total Pageviews

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਏ.ਆਈ.ਯੂ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਦੀ ਓਵਰਆਲ ਟਰਾਫ਼ੀ ’ਤੇ ਥਿਰੂਵੱਲੂਵਰ ਯੂਨੀਵਰਸਿਟੀ ਵੈਲੋਰ ਦਾ ਕਬਜ਼ਾ

 ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਰਹੀ ਫਸਟ ਰਨਰਅੱਪ ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਦੀ ਟੀਮ ਨੇ ਹਾਸਲ ਕੀਤਾ ਤੀਜਾ ਸਥਾਨ

ਐਸ.ਏ.ਐਸ ਨਗਰ 14 ਮਾਰਚ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਯੋਜਿਤ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੇਟਲਿਫ਼ਟਿੰਗ ਅਤੇ ਬੈਸਟ ਫਿਜ਼ੀਕ ਚੈਂਪੀਅਨਸ਼ਿਪ 2021-22 ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਇਸ ਦੌਰਾਨ ਥਿਰੂਵੱਲੂਵਰ ਯੂਨੀਵਰਸਿਟੀ ਵੈਲੋਰ (ਤਾਮਿਲਨਾਡੂ) ਦੇ ਖਿਡਾਰੀਆਂ ਨੇ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੰਦਿਆਂ ਓਵਰਆਲ ਟਰਾਫੀ ਆਪਣੇ ਨਾਮ ਕੀਤੀ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੀਮ ਨੇ ਫ਼ਸਟ ਰਨਰਅੱਪ ਦਾ ਖਿਤਾਬ ਹਾਸਲ ਕੀਤਾ ਹੈ ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਦੀ ਟੀਮ ਤੀਜੇ ਸਥਾਨ ’ਤੇ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਇਸ ਤੋਂ ਪਹਿਲਾਂ ਬੈਸਟ ਫਿਜ਼ੀਕ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਚੁੱਕੀ ਹੈ। ਜੇਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਵੱਲੋਂ ਕੀਤੀ ਗਈ। ਜ਼ਿਕਰ ਯੋਗ ਹੈ ਕਿ ਚੈਂਪੀਅਨਸ਼ਿਪ ’ਚ ਦੇਸ਼ ਭਰ ਦੀਆਂ 170 ਯੂਨੀਵਰਸਿਟੀਆਂ ਦੇ 1050 ਤੋਂ ਵੱਧ ਐਥਲੀਟਾਂ ਨੇ ਵੱਖ-ਵੱਖ ਭਾਰ ਵਰਗਾਂ ਤਹਿਤ ਵੇਟਲਿਫਟਿੰਗ ਅਤੇ ਬੈਸਟ ਫਿਜ਼ੀਕ ਮੁਕਾਬਲਿਆਂ ਵਿੱਚ ਭਾਗ ਲਿਆ। ਚੈਂਪੀਅਨਸ਼ਿਪ ਦੇ ਆਖਰੀ ਦਿਨ 96, 102, 109 ਅਤੇ 109+ ਕਿਲੋਗ੍ਰਾਮ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।


ਵੇਟ ਲਿਫਟਿੰਗ ਚੈਂਪੀਅਨਸ਼ਿਪ 2021-22 ਵਿੱਚ, ਥਿਰੂਵੱਲੂਵਰ ਯੂਨੀਵਰਸਿਟੀ, ਵੇਲੋਰ 189 ਦੇ ਸਕੋਰ ਨਾਲ ਓਵਰਆਲ ਜੇਤੂ, ਚੰਡੀਗੜ੍ਹ ਯੂਨੀਵਰਸਿਟੀ 184 ਦੇ ਸਕੋਰ ਨਾਲ ਦੂਜੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਹਰਿਆਣਾ ਦੀ ਟੀਮ 171 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਮੁੰਬਈ ਯੂਨੀਵਰਸਿਟੀ, ਮਹਾਰਾਸ਼ਟਰ ਦੇ 89 ਕਿਲੋ ਭਾਰ ਵਰਗ ਦੇ ਅਥਲੀਟ ਤੇਜਸ ਦੁਰਵੇਲ ਲੋਖੰਡੇ ਨੇ ਬੈਸਟ ਲਿਫ਼ਟਰ ਦਾ ਖਿਤਾਬ ਜਿੱਤਿਆ।

ਚੈਂਪੀਅਨਸ਼ਿਪ ਦੇ ਆਖਰੀ ਦਿਨ ਵੇਟ ਲਿਫ਼ਟਿੰਗ 96 ਕਿ.ਗ੍ਰਾ. ਭਾਰ ਵਰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਦੇ ਗੁਰਸਾਜਨ ਸਿੰਘ ਨੇ ਸਨੈਚ ਵਿੱਚ 136 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 175 ਕਿਲੋ (ਕੁੱਲ 311 ਕਿਲੋਗ੍ਰਾਮ) ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਦੇ ਠਾਕੁਰ ਵੈਸ਼ਨਵ ਨੇ ਸਨੈਚ ਵਿੱਚ 137 ਅਤੇ ਕਲੀਨ ਐਂਡ ਜਰਕ ਵਿੱਚ 170 ਕਿਲੋਗ੍ਰਾਮ (ਕੁੱਲ 307 ਕਿਲੋ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪੰਜਾਬ ਦੇ ਗੁਰਪ੍ਰੀਤ ਨੇ ਸਨੈਚ ’ਚ 130 ਕਿਲੋ ਅਤੇ ਕਲੀਨ ਐਂਡ ਜਰਕ ’ਚ 171 ਕਿਲੋਗ੍ਰਾਮ (ਕੁੱਲ 301 ਕਿਲੋਗ੍ਰਾਮ) ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ 102 ਕਿ.ਗ੍ਰਾ. ਭਾਰ ਵਰਗ ਵਿੱਚ ਐਮ.ਡੀ.ਯੂ ਰੋਹਤਕ ਦੇ ਅਮਨ ਨੇ ਸਨੈਚ ’ਚ 138 ਕਿਲੋ ਅਤੇ ਕਲੀਨ ਐਂਡ ਜਰਕ ’ਚ 178 ਕਿਲੋਗ੍ਰਾਮ (ਕੁੱਲ 316 ਕਿਲੋ) ਭਾਰ ਚੁੱਕ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਦੇ ਹਰਚਰਨ ਸਿੰਘ ਨੇ ਸਨੈਚ ’ਚ 150 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 165 ਕਿਲੋ (ਕੁੱਲ 315 ਕਿਲੋ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡੀ.ਏ.ਵੀ ਯੂਨੀਵਰਸਿਟੀ ਦੇ ਆਕਾਸ਼ ਕੌਸ਼ਲ ਨੇ ਸਨੈਚ ਵਿੱਚ 134 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 182 ਕਿਲੋਗ੍ਰਾਮ (ਕੁੱਲ 309 ਕਿਲੋ) ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ।


ਇਸੇ ਤਰ੍ਹਾਂ 109 ਕਿਲੋਗ੍ਰਾਮ ਭਾਰ ਵਰਗ ਵਿੱਚ ਐਲ.ਪੀ.ਯੂ ਫਗਵਾੜਾ ਦੇ ਗੁਰਜੀਤ ਸਿੰਘ ਨੇ ਸਨੈਚ ਵਿੱਚ 141 ਅਤੇ ਕਲੀਨ ਐਂਡ ਜਰਕ ਵਿੱਚ 188 ਕਿਲੋਗ੍ਰਾਮ (ਕੁੱਲ 329 ਕਿਲੋਗ੍ਰਾਮ) ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਰਾਜਵੀਰ ਸਿੰਘ ਨੇ ਸਨੈਚ ’ਚ 150 ਅਤੇ ਕਲੀਨ ਐਂਡਜਰਕ ’ਚ 178 ਕਿ.ਗ੍ਰਾ (ਕੁੱਲ 328 ਕਿਲੋਗ੍ਰਾਮ) ਭਾਰ ਚੁੱਕਦਿਆਂ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਅਸ਼ਵਨੀ ਨੇ ਸਨੈਚ ’ਚ 130 ਕਿ.ਗ੍ਰਾ ਅਤੇ ਕਲੀਨ ਐਂਡ ਜਰਕ ਵਿੱਚ 165 ਕਿ.ਗ੍ਰਾ (ਕੁੱਲ 295 ਕਿਲੋਗ੍ਰਾਮ) ਭਾਰ ਚੁੱਕ ਕੇ ਤੀਜਾਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ 109+ ਕਿ.ਗ੍ਰਾ ਭਾਰ ਵਰਗ ’ਚ ਐਮ.ਐਸ ਯੂਨੀਵਰਸਿਟੀ ਤਾਮਿਲਨਾਡੂ ਨੇ ਐਸ. ਰੁਦਰਾਮਿਆਨ ਨੇ ਸਨੈਚ ’ਚ 150 ਕਿਲੋਗਾਮ ਅਤੇ ਕਲੀਨ ਐਂਡ ਜਰਕ ’ਚ 180 ਕਿ.ਗ੍ਰਾ (ਕੁੱਲ 330 ਕਿਲੋਗ੍ਰਾਮ) ਭਾਰ ਚੁੱਕਦਿਆਂ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ।ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਦਿਲਾਬਰਦੀਪ ਸਿੰਘ ਨੇ ਸਨੈਚ ’ਚ 142 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ’ਚ 182 ਕਿਲੋਗ੍ਰਾਮ (ਕੁੱਲ 324 ਕਿ.ਗ੍ਰਾ) ਭਾਰ ਚੁੱਕਦਿਆਂ ਦੂਜਾ ਸਥਾਨ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਅਭਿਸ਼ੇਕ ਕੁਮਾਰ ਨੇ ਸਨੈਚ ’ਚ 140 ਕਿਲੋ ਅਤੇ ਕਲੀਨ ਐਂਡ ਜਰਕ ’ਚ 182 ਕਿਲੋਗ੍ਰਾਮ (ਕੁੱਲ 322 ਕਿਲੋ) ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ।

No comments:


Wikipedia

Search results

Powered By Blogger