SBP GROUP

SBP GROUP

Search This Blog

Total Pageviews

ਟੂਐਲਟ ਸਫਾਈ ਸਵੇਕ ਯੂਨੀਅਨ ਵੱਲੋਂ ਹੋ ਰਾਹੀਆਂ ਵਧੀਕੀਆਂ ਸਬੰਧੀ ਪ੍ਰਧਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਲਾਈ ਇਨਸਾਫ ਦੀ ਗੁਹਾਰ

ਮੋਹਾਲੀ 16 ਮਾਰਚ : ਮੋਹਾਲੀ ਨਗਰ ਨਿਗਮ ਸਫਾਈ ਸੇਵਕਾਂ ਦੀ ਹੰਗਾਮੀ ਮੀਟਿੰਗ ਕੁਲਵੰਤ ਕੌਰ ਟੂਐਲਟ ਸਫਾਈ ਸਵੇਕਾ ਦੀ ਪ੍ਰਧਨਾਗੀ ਹੇਠ ਹੋੋਈ। ਜਿਸ ਵਿੱਚ ਸਫਾਈ ਸੇਵਕਾਵਾਂ ਨੂੰ ਪੇਸ਼ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਕੌਰ ਨੇ ਦੱਸਿਆ ਕਿ ਮੋਹਾਲੀ ਨਗਰ ਨਿਗਮ ਵਿੱਚ ਜੋ ਟੂਐਲਟ ਸਫਈ ਸੇਵਕ ਆਊਟ ਸੋਰਸ ਪ੍ਰਣਾਲੀ ਅਧੀਨ ਕੰਮ ਕਰਦੇ ਹਨ ਉਨ੍ਹਾਂ ਨੂੰ ਦੀ ਆਰਥਿਕ ਲੁਟ ਕੀਤੀ ਜਾ ਰਹੀ ਹੈ। 


ਕਿਸੇ ਵੀ ਵਰਕਰ ਨੂੰ ਸਮੇਂ ਸਿਰ ਪੂਰੀ ਤਨਖਾਹ ਨਹੀਂ ਦਿਤੀ ਜਾ ਰਹੀ ਹੈ ਜੇਕਰ ਤਨਖਾਹ ਦਿਤੀ ਜਾਂਦੀ ਹੈ ਤਾਂ ਉਸ ਵਿੱਚੋ ਵੀ ਤਨਖਾਹ ਕੱਟ ਲਈ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਗਵਰਨ ਪੰਜਾਬ ਵੱਲੋਂ ਇਕ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਹਨ ਨਗਰ ਨਿਗਮ ਅਧੀਨ ਕੰਮ ਕਰਦੇ 450 ਟਾਈਲੈਟ ਬਲਾਕ ਸਫਾਈ ਸੇਵਕ ਕਰਦੇ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਤਨਖਾਹੀ ਵੀ ਵਧਾਈ ਜਾਵੇ। ਉਨ੍ਹਾਂ ਦੱਸਿਆ ਵਿਭਾਗ ਵੱਲੋਂ ਇਸ ਪੱਤਰ ਨੂੰ ਹੂਬ ਹੂ ਲਾਗੂ ਨਹੀਂ ਕੀਤ ਜਾ ਰਿਹਾ ਬਲਕੇ ਇਸ ਗੋਲਮੋਲ ਕਰਕੇ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ।  ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਬੰਧਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਮੁੱਖ ;ਸਕੱਤਰ ਪੰਜਾਬ, ਐਮ.ਐਲ.ਮੋਹਾਲੀ, ਕਮਿਸਨਰ ਨਗਰ ਨਿਗਮ ਮੋਹਾਲੀ ਨੂੰ ਪੱਤਰ ਲਿਖਕੇ ਇਨਸਾਫ ਦੀ ਗੁੁਹਾਰ ਲਗਾਈ ਜਾਵੇ। ਇਸ ਮੌਕੇ ਸ੍ਰੀ ਰਾਜੂ, ਸ੍ਰੀ ਮਤੀ ਸੁਮਨ, ਪ੍ਰੇਮ ਢਿਲੋਂ, ਮਨੀਸ਼, ਸ੍ਰੀ ਮਤੀ ਸਰੋਜ ਅਤੇ ਹੋਰ ਸਫਾਈ ਸੇਵਕ ਹਾਜ਼ਰ ਸਨ।

No comments:


Wikipedia

Search results

Powered By Blogger