ਐਸ ਏ ਐਸ ਨਗਰ, 21 ਅਪ੍ਰੈਲ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ, ਸੀਜੀਸੀ ਲਾਂਡਰਾ ਵੱਲੋਂ ਬੈਂਕਿੰਗ ਅਤੇ ਵਿੱਤ ਸੰਮੇਲਨ 2022 ਦਾ ਤੀਜਾ ਸੰਸਕਰਣ ਆਯੋਜਿਤ ਕਰਵਾਇਆ ਗਿਆ। “ਡਿਜ਼ੀਟਲ ਵਿੱਤੀ ਸਾਖਰਤਾ ਅਤੇ ਖੁਸ਼ਹਾਲੀ ਵੱਲ ਸ਼ਮੂਲੀਅਤ” ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ਰਿਹਾ।
ਇਸ ਦੋ ਦਿਨਾ ਪ੍ਰੋਗਰਾਮ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਪੰਜਾਬ ਨੈਸ਼ਨਲ ਬੈਂਕ, ਐਚਡੀਐਫਸੀ, ਇੰਡਸਇੰਡ ਬੈਂਕ, ਆਰਬੀਐਲ ਬੈਂਕ, ਆਈਡੀਐਫਸੀ ਫਰਸਟ ਬੈਂਕ, ਇਨੋਵੇਟਿਵ ਫਾਈਨੈਂਸ਼ੀਅਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਅਤੇ ਵਾਈਟ ਵੈਲਥ ਆਦਿ ਮਹਿਮਾਨਾਂ ਨੇ ਆਪਣੀ ਹਾਜ਼ਰੀ ਲਗਾਈ ਅਤੇ ਨਾਲ ਹੀ ਉਨ੍ਹਾਂ ਨੇ ਐਮੀਏ, ਬੀਬੀਏ, ਬੀਸੀਏ ਅਤੇ ਬੀ ਕਾੱਮ ਦੇ ਵਿਿਦਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਡਿਜ਼ੀਟਲ ਵਿੱਤੀ ਸਾਖਰਤਾ ਦਾ ਮਹੱਤਵ ਅਤੇ ਵਿੱਤੀ ਤਰੱਕੀ ਅਤੇ ਖੁਸ਼ਹਾਲੀ ਨੂੰ ਬੜਾਵਾ ਦੇਣ ਵਿੱਚ ਇਸ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ।
ਸਮਾਰੋਹ ਦੇ ਪਹਿਲੇ ਦਿਨ ਮੁੱਖ ਬੁਲਾਰਿਆਂ ਵਿੱਚੋਂ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਦੇ ਜਰਨਲ ਮੈਨੇਜਰ ਡਾ ਅਨਿਲ ਕੁਮਾਰ ਯਾਦਵ, ਇਨੋਵੇਟਿਵ ਵਿੱਤੀ ਪ੍ਰਬੰਧਨ ਲਿਮਟਿਡ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਇਕਬਾਲ ਸਿੰਘ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਜ਼ੋਨਲ ਹੈੱਡ, ਐਚਡੀਐਫਸੀ ਚੰਡੀਗੜ੍ਹ ਤੋਂ ਸ਼੍ਰੀ ਦਿਨੇਸ਼ ਸੇਠ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਵਿਿਦਆਰਥੀਆਂ ਨੂੰ ਵਿੱਤੀ ਯੋਜਨਾਬੰਦੀ ਬਾਰੇ ਸਿੱਖਣ ਅਤੇ ਅਪਨਾਉਣ ਦੇ ਨਾਲ ਨਾਲ ਆਪਣੇ ਪਰਿਵਾਰਾਂ ਅਤੇ ਸਾਥੀ ਸਮੂਹਾਂ ਵਿੱਚ ਇਨ੍ਹਾਂ ਸੰਕਲਪਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਗੇ ਆਉਣ ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿੱਤੀ ਸਮਾਵੇਸ਼ ਦੇ ਉਦੇਸ਼ ਨਾਲ ਵਿੱਤੀ ਸਾਖਰਤਾ ਨੂੰ ਬੜਾਵਾ ਦੇਣ ਲਈ ਬੈਂਕਿੰਗ ਉਦਯੋਗ, ਆਰਬੀਆਈ ਅਤੇ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲੂਆਂ ਨਾਲ ਵੀ ਜਾਣੂ ਕਰਵਾਇਆ। ਹੋਰ ਗਤੀਵਿਧੀਆਂ ਤੋਂ ਇਲਾਵਾ ਵਿਿਦਆਰਥੀਆਂ ਨੇ ਸਮਾਰੋਹ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਇੱਕ ਨਾਟਕੀ ਪੇਸ਼ਕਾਰੀ, ਵਿਿਦਆਰਥੀ ਪ੍ਰਸਤੁਤੀ, ਆੱਨਲਾਈਨ ਕੁਇਜ਼ ਅਤੇ ਹੋਰ ਕਈ ਕਲਾਕਾਰੀਆਂ ਦਾ ਪ੍ਰਦਰਸ਼ਨ ਵੀ ਕੀਤਾ।
ਸਮਾਰੋਹ ਦੇ ਦੂਜੇ ਦਿਨ “ਯੁਵਕਾਂ ਵਿਚਕਾਰ ਵਿੱਤੀ ਸ਼ਸ਼ਕਤੀਕਰਣ ਵਿੱਚ ਸੁਧਾਰ” ਵਿਸ਼ੇ ਤੇ ਇੱਕ ਪੈਨਲ ਚਰਚਾ ਕੀਤੀ ਗਈ। ਇਸ ਦੌਰਾਨ ਵੀ ਉੁੱਘੇ ਬੁਲਾਰੇ ਪੈਨਲ ਵਿੱਚ ਬੈਂਕਿੰਗ ਅਤੇ ਵਿੱਤ ਪ੍ਰਬੰਧਨ ਖੇਤਰਾਂ ਨਾਲ ਸੰੰਬੰਧਤ ਅਨੁਭਵੀ ਪੇਸ਼ੇਵਰ ਸ਼ਾਮਲ ਹੋਏ।
ਇਸ ਪ੍ਰੋਗਰਾਮ ਦੀ ਸਮਾਪਤੀ ਆੱਨਲਾਈਨ ਕੁਇਜ਼ ਮੁਕਾਬਲੇ, ਪੇਸ਼ਕਾਰੀਆਂ ਅਤੇ ਸਮੂਹ ਚਰਚਾਵਾਂ ਦੇ ਜੇਤੂਆਂ ਦੇ ਸਨਮਾਨ ਸਮਾਰੋਹ ਨਾਲ ਕੀਤੀ ਗਈ। ਅਨਮੋਲ ਗੁਪਤਾ ਨੂੰ ਆੱਨਲਾਈਨ ਕੁਇਜ਼ ਮੁਕਾਬਲੇ ਦਾ ਜੇਤੂ ਐਲਾਨਿਆਂ ਗਿਆ।ਇਸ ਉਪਰੰਤ ਸ੍ਰਿਸ਼ਟੀ ਅਤੇ ਪ੍ਰਿਅੰਕਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਆਨਲਾਈਨ ਵਪਾਰ ਅਤੇ ਪੋਰਟਫੋਲੀਓ ਪ੍ਰਬੰਧਨ ਪ੍ਰਤੀਯੋਗਤਾ ਦ ਮਹਾਨ ਸੀਬੀਐਸਏ ਵਪਾਰੀ ਸਿਰਲੇਖ ਵਿੱਚ ਰਿਿਤਸ਼ ਕੁਮਾਰ, ਨੋਮੇਸ਼ ਅਤੇ ਪ੍ਰਿਯਾਂਸ਼ੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਗਰੁੱਪ ਚਰਚਾ ਵਿੱ ਅੰਮ੍ਰਿਤ ਸ਼ਰਮਾ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਜਸ਼ਨ ਜੋਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਕੇਸ ਸਟੱਡੀ ਅਧਾਰਿਤ ਪੇਸ਼ਕਾਰੀ ਮੁਕਾਬਲਾ ਮਹਿਕ ਮੈਣੀ ਨੇ ਜਿੱਤਿਆ, ਜਿਸ ਵਿੱਚ ਦੀਕਸ਼ਾ ਢਲੋਡ ਨੇ ਦੂਜਾ ਅਤੇ ਆਰੀਅਨ ਸ਼ਰਮਾ ਨੇ ਤੀਜਾ ਇਨਾਮ ਜਿੱਤਿਆ।
No comments:
Post a Comment