Wednesday, April 6, 2022

ਕੁਲਵੰਤ ਸਿੰਘ ਵੱਲੋਂ ਹਲਕੇ ਦੇ ਪਿੰਡਾਂ ਦਾ ਧੰਨਵਾਦੀ ਦੌਰਾ ਜਾਰੀ

 ਮੋਹਾਲੀ 6 ਅਪ੍ਰੈਲ  : ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਹਲਕੇ ਦੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਨਾਲ ਨਾਲ ਹੀ ਪਿੰਡਾਂ  ਦਾ ਧੰਨਵਾਦੀ ਦੌਰਾ ਲਗਾਤਾਰ ਜਾਰੀ ਹੈ ਅਤੇ ਇਸ ਦੌਰੇ ਦੌਰਾਨ ਕੁਲਵੰਤ ਸਿੰਘ ਦਾ ਸਵਾਗਤ ਲੋਕਾਂ ਦੀ ਤਰਫ਼ੋਂ ਬੜੇ ਹੀ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ ਅਤੇ ਥਾਂ ਥਾਂ  ਵਿਧਾਇਕ ਕੁਲਵੰਤ ਸਿੰਘ ਨੂੰ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਜਾ ਰਿਹਾ ਹੈ !


ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਮੌਜਪੁਰ ਵਿਖੇ ਗੁਰਇਕਬਾਲ ਸਿੰਘ ਅਤੇ ਰਣਜੀਤ ਸਿੰਘ ਦੇ ਨਾਲ ਜਦਕਿ ਪਿੰਡ ਸੈਦਪੁਰ ਵਿਖੇ ਰਮਨਪ੍ਰੀਤ ਸਿੰਘ ਅਤੇ ਜਸਬੀਰ ਸਿੰਘ ਦੇ ਨਾਲ  ਅਤੇ ਪਿੰਡ ਪਿੰਡ ਗਿੱਦੜਪੁਰ ਵਿਖੇ ਮਾਸਟਰ ਰਾਮ ਸਿੰਘ ਤੇਗਵੀਰ ਸਿੰਘ ਅਤੇ ਸਨੀ ਦੇ ਨਾਲ   ਸਮਾਗਮਾਂ  ਵਿੱਚ ਸ਼ਿਰਕਤ ਕੀਤੀ ।  ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਜਿਨ੍ਹਾਂ ਆਪ ਵਰਕਰਾਂ ਅਤੇ ਸਮਰਥਕਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸੰਭਾਲ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਈ ਉਨ੍ਹਾਂ ਵੱਲੋਂ ਹੀ ਪਿੰਡਾਂ ਵਿਚ ਅਤੇ ਮੋਹਾਲੀ ਸ਼ਹਿਰ ਦੇ ਵੱਖ- ਵੱਖ ਵਾਰਡਾਂ ਦੇ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ  ।  ਵਿਧਾਇਕ ਕੁਲਵੰਤ ਸਿੰਘ ਹੁਰਾਂ ਕਿਹਾ  ਕਿ ਇਨ੍ਹਾਂ ਸਮਾਗਮਾਂ ਵਿੱਚ ਜਾ ਕੇ  

ਉਹ ਲੋਕਾਂ ਦੇ ਰੂਬਰੂ ਹੋ ਰਹੇ ਹਨ , ਇਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਉਹ ਵਿਸਥਾਰਤ ਜਾਣਕਾਰੀ ਵੀ ਇਕੱਤਰ ਕਰ ਰਹੇ ਹਨ ਤਾਂ ਕਿ ਨੀਅਤ ਸਮੇਂ ਦੇ ਅੰਦਰ-  ਅੰਦਰ   ਲੋਕਾਂ ਦੇ ਕੰਮਾਂ ਨੂੰ ਹੱਲ ਕੀਤਾ ਜਾ ਸਕੇ  । 

ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ  ਦੇ ਨਾਲ ਸਾਬਕਾ ਕੌਂਸਲਰ ਆਰਪੀ ਸ਼ਰਮਾ, ਤਰਲੋਚਨ ਸਿੰਘ- ਮਟੌਰ, ਅਵਤਾਰ ਸਿੰਘ ਮੌਲੀ- ਮੈਂਬਰ ਬਲਾਕ ਸੰਮਤੀ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ ਸੋਹਾਣਾ, ਹਰਮੇਸ਼ ਸਿੰਘ ਕੁੰਭਡ਼ਾ , ਸਤਵਿੰਦਰ ਸਿੰਘ ਮਿੱਠੂ, ਹਰਜੋਤ ਸਿੰਘ ਗੱਬਰ, ਹਰਵਿੰਦਰ ਸਿੰਘ, ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ  । 



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger