ਲੋਕਾਂ ਦੀਆਂ ਦਹਿਲੀਜ਼ਾ ਤੇ ਸਰਕਾਰੀ ਸਕੀਮਾਂ ਦਾ ਲਾਭ ਉਨ੍ਹਾਂ ਨੂੰ ਪੁੱਜਦਾ ਕਰਨਾ ਹੋਵੇਗਾ ਮੁੱਖ ਏਜੰਡਾ : ਅਮਿਤ ਤਲਵਾਰ
ਐਸ.ਏ.ਐਸ ਨਗਰ 5 ਅਪ੍ਰੈਲ :ਜ਼ਿਲ੍ਹੇ ਐਸ.ਏ.ਐਸ. ਨਗਰ ਦੇ ਨਵੇਂ ਨਿਯੁਕਤ ਕੀਤੇ ਗਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਵਿਖੇ ਚਾਰਜ ਸੰਭਾਲਿਆ ਗਿਆ । ਇਥੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ । ਚਾਰਜ ਸੰਭਾਲਦਿਆ ਦੀ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਗਈ ।
ਇਸ ਮੌਕੇ ਸ੍ਰੀ ਅਮਿਤ ਤਲਵਾਰ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਵੱਲੋਂ ਦਿੱਤੇ ਗਏ ਆਦੇਸ਼ਾ ਮੁਤਾਬਿਕ ਸਾਡਾ ਇਹ ਪਰਮ ਕਰਤੱਵ ਹੋਵੇਗਾ ਕਿ ਜ਼ਿਲ੍ਹਾ ਵਾਸੀਆਂ ਨੂੰ ਜਵਾਬਦੇਹ ਅਤੇ ਜਿਮੇਵਾਰ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਦਹਿਲੀਜ਼ਾ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣਾ ਵੀ ਸਾਡੀ ਡਿਊਟੀ ਹੋਵੇਗੀ ਤਾਂ ਜੋ ਲੋਕਾ ਨੂੰ ਸਰਕਾਰੀ ਦਫ਼ਤਰਾ ਦੇ ਬੇਲ਼ੋੜੇ ਚੱਕਰ ਨਾ ਕੱਟਣੇ ਪਹਿਣ । ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਕਿਸੇ ਤ੍ਰਰਾਂ ਦਾ ਸਮਝੋਤਾ ਨਹੀ ਕੀਤਾ ਜਾਵੇਗਾ ਅਤੇ ਪਾਰਦਰਸ਼ੀ ਢੰਗ ਨਾਲ ਲੋਕਾ ਦੀਆਂ ਸਮੱਸਿਆਵਾ ਦਾ ਮਿੱਥੇ ਸਮੇਂ ਵਿੱਚ ਹੱਲ ਕੀਤਾ ਜਾਵੇਗਾ ।
ਸ਼੍ਰੀ ਅਮਿਤ ਤਲਵਾਰ 2013 ਬੈਚ ਦੇ ਆਈ .ਏ. ਐਸ ਅਧਿਕਾਰੀ ਹਨ । ਇਸ ਤੋਂ ਪਹਿਲਾ ਉਹ 2010-12 ਦੇ ਅਰਸੇ ਦਰਮਿਆਨ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਐਸ.ਡੀ.ਐਮ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਤਲਵਾਰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡਾਇਰੈਕਟਰ ਟ੍ਰਾਸਪੋਰਟ ਤੋਂ ਇਲਾਵਾ ਪੰਜਾਬ ਸਰਕਾਰ ਵਿੱਚ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਹਨ ।
No comments:
Post a Comment