ਐਸ.ਏ.ਐਸ ਨਗਰ 25 ਮਈ : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਅਤੇ ਪੀ.ਐਸ.ਡੀ.ਐਮ ਵੱਲੋਂ ਇੰਡੋ ਗਲੋਬਲ ਇੰਜੀਨਿਅਰਿੰਗ ਕਾਲਜ ਅਭਿਪੂਰ,ਸੀ.ਜੀ.ਸੀ ਝੰਜੇੜੀ ਵਿਖੇ 23 ਮਈ ਨੂੰ ਅਤੇ ਆਈ.ਟੀ.ਆਈ ਲਾਲੜੂ ਵਿਖੇ 25 ਮਈ ਨੂੰ ਆਈ.ਬੀ.ਐਮ ਸਕਿਲ ਪ੍ਰੋਜੈਕਟ ਦੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡਿ.ਸੀ.ਈ.ਓ ਸ਼੍ਰੀ ਮੰਜੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਆਯੋਜਨ ਵਿੱਚ ਸ਼ਾਮਿਲ ਪ੍ਰਾਰਥੀਆਂ ਨੂੰ ਆਈ.ਬੀ.ਐਮ ਸੀ.ਐਸ.ਆਰ.ਬਾਕਸ ਦੇ ਡਿਜਿਟਲ ਲਰਨਿੰਗ ਪਲੈਟਫਾਰਮ, ਡੀ.ਬੀ.ਈ.ਈ ਵਲੋਂ ਮੁੱਹਇਆ ਕਰਵਾਈ ਜਾਣ ਵਾਲੀ ਸਹੂਲਤਾਵਾਂ, ਪੀ.ਜੀ.ਆਰ.ਕਾਮ ਰਜਿਰਟ੍ਰੇਸ਼ਨ,ਪੀ.ਐਸ.ਡੀ.ਐਮ ਕੋਰਸਜ਼, ਗਰੇਜੂਏਸ਼ਨ ਤੋਂ ਬਾਅਦ ਕਰਿਅਰ ਦੇ ਮੌਕੇ ਬਾਰੇ ਲੈਕਚਰ ਦਿਤਾ ਗਿਆ ।
ਉਨ੍ਹਾ ਕਿਹਾ ਪ੍ਰਾਰਥੀਆਂ ਨੂੰ 2 ਜੂਨ ਨੂੰ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪ ਬਾਰੇ ਵੀ ਜਾਣੂ ਕਰਵਾਇਆ ਗਿਆ । ਆਯੋਜਨ ਦੋਰਾਨ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਪ੍ਰਾਰਥੀਆਂ ਨੂੰ ਆਈ.ਬੀ.ਐਮ ਦੇ ਪਲੈਟਫੋਰਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਕਤ ਆਯੋਜਨ ਦੋਰਾਨ ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੇ ਅਧਿਕਾਰੀ ਸਕਰਮਚਾਰੀ ਅਤੇ ਐਸੋਸੀਏਟ ਆਈ.ਬੀ.ਐਮ ਸੀ.ਐਸ.ਆਰ.ਬੀ.ਓ.ਐਕਸ ਵੀ ਮੌਜੂਦ ਰਹੇ ।
No comments:
Post a Comment