SBP GROUP

SBP GROUP

Search This Blog

Total Pageviews

ਪੰਜਾਬ ਸਟੇਟ ਸਾਈਬਰ ਕਰਾਇਮ, ਭਾਜਪਾ ਆਗੂ ਬੱਗਾ ਦੀ ਗ੍ਰਿਫਤਾਰੀ

 ਐਸਏਐਸ ਨਗਰ, 06 ਮਈ  : ਮੁਹਾਲੀ ਪੁਲੀਸ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ  ਮੀਡੀਆ ਨੂੰ ਦਿੱਤੇ ਇੰਟਰਵਿਊ ਅਤੇ ਟਵਿੱਟਰ ਤੇ ਆਪਣੀ ਪੋਸਟਾ ਰਾਹੀ ਭੜਕਾਊ, ਝੂਠੇ ਅਤੇ ਫਿਰਕੂ ਭੜਕਾਊ ਬਿਆਨ ਦੇ ਕੇ, ਉਨ੍ਹਾ ਨੂੰ ਪ੍ਰਕਾਸ਼ਿਤ ਕਰਕੇ ਪੂਰਵ ਨਿਰਧਾਰਤ ਅਤੇ ਤਰਤੀਬੱਧ ਤਰੀਕੇ ਨਾਲ ਠੇਸ ਪਹੁੰਚਾਈ ਗਈ ਸੀ। ਜਿਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੇ ਮੁਕੱਦਮਾ ਨੰਬਰ: 18 ਮਿਤੀ 01.04.2022 ਅ/ਧ 153ਏ,505,505(2),506 ਭ:ਦ: ਥਾਣਾ ਪੰਜਾਬ ਸਟੇਟ ਸਾਈਬਰ ਕਰਾਇਮ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ।


ਦੋਸ਼ੀ : ਤੇਜਿੰਦਰ ਪਾਲ ਸਿੰਘ ਬੱਗਾ ਪੁੱਤਰ ਸ਼੍ਰੀ ਪ੍ਰੀਤ ਪਾਲ ਸਿੰਘ ਵਾਸੀ ਜਨਕਪੁਰੀ, ਨਵੀ ਦਿੱਲੀ, ਉਮਰ ਕਰੀਬ 36 ਸਾਲ।
ਮਾਣਯੋਗ ਹਾਈਕੋਰਟ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ ਅਤੇ ਹੋਰ, 2014 (8), ਐਸ.ਸੀ.ਸੀ 273 ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾ ਮੁਤਾਬਿਕ ਦੋਸ਼ੀ ਉਕਤ ਨੂੰ 5 ਨੋਟਿਸ ਅ/ਧ 41-ਏ, ਸੀ.ਆਰ.ਪੀ.ਸੀ ਤਹਿਤ ਜਾਰੀ ਕੀਤੇ ਗਏ ਸਨ। ਇਹ ਨੋਟਿਸ ਮਿਤੀ 09.04.2022, 11.04.2022, 15.04.2022, 22.04.2022 ਅਤੇ 28.04.2022 ਨੂੰ ਦਿੱਤੇ ਗਏ ਸਨ। ਇਸ ਦੇ ਬਾਵਜੂਦ ਦੋਸ਼ੀ ਜਾਣ ਬੁੱਝ ਕੇ ਜਾਂਚ ਵਿੱਚ ਸ਼ਾਮਲ ਨਹੀ ਹੋਇਆ।
ਅੱਜ (06.05.2022) ਸਵੇਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ, ਦੋਸ਼ੀ ਨੂੰ ਉਸ ਦੇ ਘਰ ਜਨਕਪੁਰੀ, ਨਵੀ ਦਿੱਲੀ ਤੋ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਇੱਥੇ ਲਿਆਦਾ ਜਾ ਰਿਹਾ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ

No comments:


Wikipedia

Search results

Powered By Blogger