SBP GROUP

SBP GROUP

Search This Blog

Total Pageviews

ਮਹਿਲਾਵਾਂ ਨੂੰ ਅਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਤਾਈਕਵਾਡੋਂ ਵਰਗੇ ਮਾਰਸ਼ਲ ਆਰਟ ਸਿੱਖਣ ਦੀ ਲੋੜ-ਬੱਬੀ ਬਾਦਲ

ਐਸ ਏ ਐਸ ਨਗਰ, 06 ਮਈ  : ਮਹਿਲਾਵਾਂ ਨੂੰ ਅਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਤਾਈਕਵਾਡੋਂ ਵਰਗੀਆਂ ਖੇਡਾਂ ਅਪਣਾਉਣ ਦੀ ਸਖ਼ਤ ਲੋੜ ਹੈ ਇਸ ਲਈ ਸੂਬੇ ਵਿੱਚ ਤਾਈਕਵਾਡੋਂ ਖੇਡਾਂ ਦਾ ਆਯੋਜਨ ਵੱਡੇ ਪੱਧਰ ਤੇ ਕੀਤਾਂ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਤਾਈਕਵਾਡੋਂ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੋਹਾਲੀ ਤੇ ਚੰਡੀਗੜ੍ਹ ਦੇ ਤਾਈਕਵਾਡੋਂ ਦੇ ਅਹੁੱਦੇਦਾਰ ਨਾਲ਼ ਮੀਟਿੰਗ ਕਰਦਿਆਂ ਆਖੇਂ ਉਨਾਂ ਕਿਹਾ ਕਿ ਚੰਗੀ ਸਿਹਤ ਅਤੇ ਉਸਾਰੂ ਸੋਚ ਲਈ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਆਪ ਦੀ ਸਰਕਾਰ ਜਲਦੀ ਹੀ ਖੇਡ ਨੀਤੀ ਲੈ ਕੇ ਆਵੇਗੀ ਤੇ ਜੋ ਪੰਜਾਬ ਦੀ ਧਰਤੀ ਤੋਂ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਜਾ ਸਕਣ। 



ਉਨਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਹਾਲੀ ਵਿਖੇ ਤਾਈਕਵਾਡੋਂ ਦਾ ਸੂਬਾ ਪੱਧਰੀ ਟੂਰਨਾਮੈਂਟ ਕਰਵਾਇਆ ਜਾਵੇਗਾ।ਇਸ ਮੌਕੇ  ਤਾਈਕਵਾਂਡੋ ਐਸੋਸੀਏਸ਼ਨ ਐਸ.ਏ.ਐਸ ਨਗਰ ਮੁਹਾਲੀ ਦੀ ਨਵਨਿਯੁਕਤ ਜਨਰਲ ਸਕੱਤਰ ਸ੍ਰੀਮਤੀ ਨੀਲਮ ਰਾਣੀ ਤੇ ਵਿਨੋਦ ਕੁਮਾਰ ਨੇ ਕਿਹਾ ਕਿ ਤਾਈਕਵਾਡੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਵਿੱਚ  ਤਾਈਕਵਾਂਡੋ ਦੇ ਚਾਹਵਾਨ ਖਿਡਾਰੀਆਂ ਨੂੰ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹਨਾਂ ਮੰਗ ਕੀਤੀ ਕਿ ਐਸੋਸੀਏਸ਼ਨ ਦੇ ਮਾਨਤਾ ਪ੍ਰਾਪਤ ਕੋਚਾਂ ਨੂੰ ਸਕੂਲ ਸੰਸਥਾਵਾਂ ਵਿੱਚ ਸਿਖਾਉਣ ਲਈ ਲਾਇਆ ਜਾਵੇ ਤਾਂ ਜੋ ਸਕੂਲਾਂ ਵਿੱਚੋਂ ਵਿਸ਼ਵ ਪੱਧਰੀ ਤਾਈਕਵਾਡੋਂ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਇਸ ਮੀਟਿੰਗ ਵਿੱਚ ਜਨਰਲ ਸਕੱਤਰ ਨੀਲਮ ਰਾਣੀ ਜੀ, ਖਜਾਨਚੀ ਸ਼੍ਰੀਮਤੀ ਸੋਨੀਆ ਜੀ, ਮੀਤ ਪ੍ਰਧਾਨ ਵਿਨੋਦ ਕੁਮਾਰ, ਸ਼੍ਰੀ ਰਵੀ ਸ਼ੰਕਰ ਨਹਿਰੂ, ਸ਼੍ਰੀ ਉਦੈਭਾਨ ਸਿੰਘ, ਸ਼੍ਰੀ ਮਨਜੀਤ ਸਿੰਘ, ਬਲਵਿੰਦਰ ਸਿੰਘ,ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਤਰਸੇਮ ਸਿੰਘ,ਸ਼੍ਰੀਮਤੀ ਯਾਮਿਨੀ ਗੁਪਤਾ, ਮਿਸ ਪੂਨਮ ਕੋਡੇ, ਸ਼੍ਰੀ ਸੁਰਿੰਦਰ ਸਹੋਤਾ, ਸ਼੍ਰੀ ਨਵਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।

No comments:


Wikipedia

Search results

Powered By Blogger