ਐਸ.ਏ.ਐਸ ਨਗਰ 28 ਮਈ : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠ ਜਾਣ ਤੋਂ ਰੋਕਣ, ਪ੍ਰਦੂਸ਼ਣ ਤੇ ਕਾਬੂ ਪਾਉਣ, ਜਮੀਨ ਦੀ ਖਾਰ ਨੂੰ ਰੋਕਣ, ਵਾਤਾਵਰਨ ਨੂੰ ਨੂੰ ਸਾਫ-ਸੁਥਰਾ ਬਣਾਉਣ ਅਤੇ ਗਰੀਨ ਏਰੀਏ ਵਿੱਚ ਵਾਧਾ ਕਰਨ ਲਈ ਨੋਟੀਫਿਕੇਸ਼ਨ ਨੰ: 55/50/16/ਜੀ/17/1068 ਮਿਤੀ 13.02.2017 ਰਾਹੀਂ ਉਪਬੰਧ ਕੀਤਾ ਗਿਆ ਹੈ ਕਿ ਜਿਨ੍ਹਾਂ ਪਿੰਡਾਂ ਦੀ ਪੰਚਾਇਤ ਪਾਸ 5 ਏਕੜ ਤੋਂ ਵੱਧ ਜਮੀਨ ਹੈ, ਉਨ੍ਹਾਂ ਵੱਲੋਂ ਕੁੱਲ ਖੇਤੀ ਯੋਗ ਪੰਚਾਇਤੀ ਜਮੀਨ ਵਿੱਚੋਂ ਤੀਜੇ ਹਿੱਸੇ ਦੀ ਜਮੀਨ ਤੇ ਰੁੱਖ ਮਗਨਰੇਗਾ ਜਾਂ ਸਰਕਾਰ ਦੀਆਂ ਅਜਿਹੀਆਂ ਹੋਰ ਸਕੀਮਾਂ ਤਹਿਤ ਰੁੱਖ ਲਗਾਏ ਜਾਣ।
ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਮੱਦੇ ਨਜ਼ਰ ਸ਼੍ਰੀ ਕੁਲਵੰਤ ਸਿੰਘ ਹਲਕਾ ਵਿਧਾਇਕ ਐਸ.ਏ.ਐਸ ਨਗਰ ਵੱਲੋਂ ਉਕਤ ਨੋਟੀਫਿਕੇਸ਼ਨ ਅਨੁਸਾਰ ਪੰਚਾਇਤੀ ਜਮੀਨਾਂ ਤੇ ਰੁੱਖ ਲਗਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਹੈ ਕਿ ਇਸ ਨੋਟੀਫਿਕੇਸ਼ਨ ਅਨੁਸਾਰ ਐਸ.ਏ.ਐਸ ਨਗਰ ਜਿਲ੍ਹੇ ਵਿੱਚ ਰੁੱਖ ਲਗਾਉਣ ਲਈ ਸਬੰਧਤਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠ ਜਾਣ ਤੋਂ ਰੋਕਿਆ ਜਾ ਸਕੇ, ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ, ਵਾਤਾਵਰਨ ਸਾਫ-ਸੁਥਰਾ ਬਣ ਸਕੇ ਅਤੇ ਗਰੀਨ ਏਰੀਏ ਵਿੱਚ ਵਾਧਾ ਹੋ ਸਕੇ।
No comments:
Post a Comment