ਮੋਹਾਲੀ 28 ਮਈ : ਫਾਲਕਨ ਵਿਊ ਸਪੋਰਟਸ ਕਲੱਬ ਦੇ ਵੱਲੋਂ ਦੂਸਰਾ ਬੈਡਮਿੰਟਨ ਟਰਾਫ਼ੀ ਫਾਲਕਨ ਵਿਊ ਬੈਡਮਿੰਟਨ ਲੀਗ ਦਾ ਆਯੋਜਨ ਕੀਤਾ ਗਿਆ ।
ਇਸ ਟੂਰਨਾਮੈਂਟ ਦੇ ਵਿਚ ਸ਼ਮਸ਼ੇਰ ਕਿੰਗਜ਼, ਫਾਲਕਨ ਫੀਚਰ, ਸ਼ਟਲ ਬਲਾਕਰਸ, ਬਲੈਕ ਬੱਕਸ਼ਟਲਰਜ਼ ਸ਼ਟਲ ਸ਼ਟਲਰਜ਼ ਟੀਮਾਂ ਨੇ ਹਿੱਸਾ ਲਿਆ ।
ਇਸ ਲੀਗ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ । ਵਿਧਾਇਕ ਕੁਲਵੰਤ ਸਿੰਘ ਨੇ
ਬੈਡਮਿੰਟਨ ਖੇਡ ਕੇ ਇਸ ਬੈਡਮਿੰਟਨ ਲੀਗ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ।ਇਹ ਬੈਡਮਿੰਟਨ ਲੀਗ ਫਾਲਕਨ ਬਿਊ ਸਪੋਰਟਸ ਕਲੱਬ ਦੇ ਪ੍ਰਧਾਨ ਸੁਧੀਰ ਗੋਇਲ, ਜਰਨਲ ਸਕੱਤਰ -ਵਿਮਲ ਇਸਰਾਨੀ ਅਤੇ ਖਜ਼ਾਨਚੀ -ਮਯੰਕ ਆਰੀਆ ਦੀ ਅਗਵਾਈ ਹੇਠ ਕਰਵਾਈ ਗਈ ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਬੈਡਮਿੰਟਨ ਲੀਗ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਖੇਡ ਕਲਾ ਦਾ ਪ੍ਰਗਟਾਵਾ ਕਰਨ ਦੇ ਲਈ ਅਤੇ ਆਪਣਾ ਧਿਆਨ ਹੋਰਨਾਂ ਕੰਮਾਂ ਦੀ ਥਾਂ ਤੇ ਖੇਡਣ ਵਾਲੇ ਮੈਦਾਨ ਵੱਲ ਭੇਜਣ ਦੇ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ । ਇਸ ਦੇ ਲਈ ਖੇਡ ਟੂਰਨਾਮੈਂਟ ਕਰਵਾਉਣ ਵਾਲੀਆਂ ਸੰਸਥਾਵਾਂ' ਕਲੱਬਜ਼ ਨੂੰ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਖੇਡਾਂ ਦਾ ਆਯੋਜਨ ਕਰਨ ਦੇ ਲਈ ਉਹ ਖੁਦ ਇਨ੍ਹਾਂ ਟੂਰਨਾਮੈਂਟਾਂ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ ।ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਖਿਡਾਰੀਆਂ ਨੂੰ ਖਾਸ ਕਰਕੇ ਮੁਹਾਲੀ ਦੇ ਖਿਡਾਰੀਆਂ ਨੂੰ ਆਪਣਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣ ਦੇ ਲਈ ਅਤੇ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਦੇ ਲਈ ਖੇਡ ਦੇ ਲਈ ਲੋੜੀਂਦਾ ਸਾਮਾਨ ਤੁਰੰਤ ਮੁਹੱਈਆ ਕਰਵਾਇਆ ਜਾਵੇਗਾ ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ ਅਤੇ ਆਪ ਨੇਤਾ ਆਰ. ਪੀ. ਸ਼ਰਮਾ, ਜਸਪਾਲ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ , ਅਕਵਿੰਦਰ ਸਿੰਘ ਗੋਸਲ ,ਸਮੇਤ ਵੱਡੀ ਗਿਣਤੀ ਵਿੱਚ ਬੈਡਮਿੰਟਨ ਪ੍ਰੇਮੀ ਵੀ ਹਾਜ਼ਰ ਸਨ ।
No comments:
Post a Comment