ਐਸ.ਏ.ਐਸ ਨਗਰ 01 ਜੂਨ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਲੋਕ ਭਲਾਈ ਦੇ ਕੰਮ ਲਗਾਤਾਰ ਕਰ ਰਹੀ ਹੈ । ਰੈਡ ਕਰਾਸ ਮੁਸਬੀਤ ਸਮੇਂ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਹ ਜਾਣਕਾਰੀ ਦਿੰਦਿਆ ਆਨਰੇਰੀ ਸਕੱਤਰ, ਜਿਲ੍ਹਾ ਰੈਡ ਕਰਾਸ ਐਸ.ੲੈ.ਐਸ.ਨਗਰ ਸ੍ਰੀ ਤਰਸੇਮ ਚੰਦ ਨੇ ਦੱਸਿਆ ਕਿ ਪਾਤੜਾਂ 'ਚ ਇੱਕ ਪਰਿਵਾਰ ਵਿੱਚ ਕਮਾਉਂਣ ਵਾਲਾ ਕੋਈ ਵੀ ਨਹੀ ਹੈ । ਉਨ੍ਹਾਂ ਦੱਸਿਆ ਕਿ ਘਰ ਦਾ ਮਾਲਕ ਇੱਕ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ।
ਸ੍ਰੀ ਤਰਸੇਮ ਚੰਦ ਨੇ ਦੱਸਿਆ ਕਿ ਅਜਿਹੀ ਮੁਸਬੀਤ ਸਮੇਂ ਰੈਡ ਕਰਾਸ ਵੱਲੋਂ ਪਿੰਡ ਪਤੜਾ ਦੇ ਇੱਕ ਗਰੀਬ 'ਤੇ ਲੋੜਵੰਦ ਪਰਿਵਾਰ ਨੂੰ ਮਹੀਨੇ ਦਾ ਰਾਸਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆ ਉਨ੍ਹਾਂ ਵੱਲੋਂ ਰੈਡ ਕਰਾਸ ਦੀਆਂ ਚਲਾਈਆਂ ਜਾ ਰਹੀਆ ਗਤੀ-ਵਿਧੀਆ ਜਿਵੇ ਕਿ ਫਸਟ ਏਡ ਟੇ੍ਰਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਸਸਤੀ ਰੋਟੀ ਸਕੀਮ, ਜਨ ਅੋਸਧੀ ਸਟੋਰ, ਸਿਵਲ ਹਸਪਤਾਲ, ਮੁਹਾਲੀ ਅਤੇ ਖਰੜ੍ਹ 'ਚ ਚਲਾਏ ਜਾ ਰਹੇ ਹਨ, ਜਿਥੇ ਬਹੁਤ ਹੀ ਘੱਟ ਰੇਟ ਤੇ ਵਧੀਆ ਦਵਾਈਆਂ ਮੁਹੱਈਆ ਕਰਵਾਈਆ ਜਾ ਰਹੀਆ ਹਨ।
ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਦੀਆਂ ਗਤੀ-ਵਿਧੀਆ ਨੂੰ ਚਲਾਉਣ ਲਈ ਮੋਹਾਲੀ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ।ਸਵੈ ਇੱਛਾ ਨਾਲ ਕੀਤੇ ਦਾਨ ਨਾਲ ਰੈਡ ਕਰਾਸ ਲਹਿਰ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾ ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰ ਜੋਰ ਅਪੀਲ ਕੀਤੀ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ ਦਿਲੀ ਨਾਲ ਯੋਗਦਾਨ ਪਾਉਣ।ਜੇ ਕੋਈ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਦਾਨ ਕਰਨਾ ਚਾਹੰਦਾ ਹੈ ਤਾਂ ਉਹ ਜਿਲ੍ਹਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਖਾਤਾ ਨੰ: 9711000100000472 ਜਾਂ ਰੈਡ ਕਰਾਸ ਦੇ ਦਫਤਰ ਦੇ ਟੈਲੀਫੋਨ ਨੰਬਰ: 0172-2219526 ਤੇ ਸੰਪਰਕ ਕਰ ਸਕਦਾ ਹੈ।
No comments:
Post a Comment