ਗ੍ਰਾਮ ਸਭਾ ਇਜਲਾਸ ਵਿਚ ਪਿੰਡ ਦੇ ਸਮੁੱਚੇ ਵਿਕਾਸ ਤੇ ਕੀਤੀ ਗਈ ਚਰਚਾ
ਐਸ ਏ ਐਸ ਨਗਰ 18 ਜੂਨ : ਬਲਾਕ
ਡੇਰਾਬਸੀ ਅਧੀਨ ਪੈਂਦੇ ਪਿੰਡ ਭੁਖੜੀ ਵਿਖੇ ਗ੍ਰਾਮ ਸਭਾ ਦਾ ਇਜਲਾਸ ਸਰਪੰਚ ਸ੍ਰੀ ਰਾਜੀਵ
ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਗ੍ਰਾਮ ਸਭਾ ਇਜਲਾਸ ਵਿਚ ਹਾਜਰ ਮੈਂਬਰਾਂ
ਵੱਲੋਂ ਪਿੰਡ ਦੇ ਸਮੁੱਚੇ ਵਿਕਾਸ ਤੇ ਚਰਚਾ ਕੀਤੀ ਗਈ ਜਿਸ ਵਿਚ ਪਿੰਡ ਦੇ ਪੀਣ ਵਾਲੇ ਪਾਣੀ
ਦੀ ਸਹੀ ਵਰਤੋਂ ਅਤੇ ਸੰਭਾਲ ਬਾਰੇ ਮਹਿਕਮਾ ਵਾਟਰ ਸਪਲਾਈ ਦੇ ਕਰਮਚਾਰੀ ਵੱਲੋਂ ਲੋਕਾਂ
ਨੂੰ ਜਾਗਰੂਕ ਕੀਤਾ
ਅਤੇ ਗ੍ਰਾਮ ਸਰਪੰਚ ਵੱਲੋਂ ਗ੍ਰਾਮ ਸਭਾ ਮੈਂਬਰਾਂ ਨੂੰ ਪਿੰਡ ਨੂੰ ਹਰਾ
ਭਰਾ ਬਣਾਉਣ ਲਈ ਅਤੇ ਪਿੰਡ ਨੂੰ ਸਾਫ-ਸੁਥਰਾ ਬਣਾਉਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਹਾਜਰ
ਗ੍ਰਾਮ ਸਭਾ ਮੈਂਬਰਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟਿਕਾਉ ਵਿਕਾਸ ਦੇ ਟੀਚੇ
ਨੂੰ ਹਾਸਲ ਕਰਨ ਲਈ ਗ੍ਰਾਮ ਸਭਾ ਮੈਂਬਰਾਂ ਵੱਲੋਂ ਪਿੰਡ ਸਵਛ ਅਤੇ ਹਰੀ ਭਰੀ ਪੰਚਾਇਤ ਅਤੇ
ਪਾਣੀ ਭਰਪੂਰ ਪਿੰਡ ਬਣਾਉਣ ਦਾ ਸੰਕਲਪ ਲਿਆ ਗਿਆ। ਮੌਕੇ ਤੇ ਸਰਪੰਚ ਸ੍ਰੀ ਰਾਜੀਵ ਕੁਮਾਰ
ਅਤੇ ਸਮੂਹ ਪੰਚਾਇਤ ਮੈਂਬਰ ਅਤੇ ਸ੍ਰੀ ਪ੍ਰਦੀਪ ਕੁਮਾਰ ਵੀ.ਡੀ.ਓ. ਨਿਗਰਾਨ ਅਫਸਰ ਸ੍ਰੀ
ਜਗਤਾਰ ਸਿੰਘ ਪੰਚਾਇਤ ਅਫਸਰ ਅਤੇ ਆਂਗਨਵਾੜੀ ਵਰਕਰ, ਆਸ਼ਾ ਵਰਕਰ, ਵਾਟਰ ਸਪਲਾਈ ਵਿਭਾਗ ਦੇ
ਕਰਮਚਾਰੀ ਹਾਜਰ ਸਨ।
No comments:
Post a Comment