ਨਵਾਂਗਾਓਂ, 23 ਜੂਨ : ਵਿਧਾਨ ਸਭਾ ਹਲਕਿਆਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਆਪ ਪਾਰਟੀ ਦੇ ਐਮ ਐਲ ਏ ਹਲਕਾ ਖਰੜ ਮੈਡਮ ਅਨਮੋਲ ਗਗਨ ਦੇ ਯਤਨਾ ਸਦਕਾ ਕਾਂਸਲ ਵਿਖੇ ਪਾਸ ਹੋਏ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਸਬੰਧੀ ਉਨਾਂ ਦੀ ਟੀਮ ਵਲੋਂ ਕਾਂਸਲ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਸਥਾਨ ਨਿਸ਼ਚਿਤ ਕਰਨ ਲਈ ਲੋਕਾਂ ਨਾਲ ਸੰਪਰਕ ਕੀਤਾ।ਇਸ ਮੌਕੇ ਉਨਾਂ੍ਹ ਦੇ ਨਾਲ ਐਸਐਮਓ ਘੜੂੰਆਂ ਸੁਰਿੰਦਰ ਕੌਰ ਸਮੇਤ ਸਿਹਤ ਵਿਭਾਗ ਦੀ ਟੀਮ ਮੌਜੂਦ ਸੀ।
ਗੱਲਬਾਤ ਕਰਦੇ ਆਪ ਪਾਰਟੀ ਦੇ ਆਗੂ ਯੋਧਾ ਸਿੰਘ ਮਾਨ, ਮੈਡਮ ਕਾਂਤਾ ਸ਼ਰਮਾ, ਸ੍ਰੀ ਚੰਦ, ਮੇਜਰ ਸਿੰਘ ਨੇ ਦੱਸਿਆਂ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਰਾਜ ਭਰ ਵਿੱਚ ਆਮ ਲੋਕਾਂ ਦੀ ਸੁਵਿਧਾ ਦੇ ਲਈ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ, ਜਿਸਦੇ ਲਈ ਲੋਕਾਂ ਦੀ ਸੁਵਿਧਾ ਨੂੰ ਵੇਖਦਿਆਂ ਸਥਾਨ ਵੇਖੇ ਜਾ ਰਹੇ ਹਨ ਤਾਂ ਜੋ ਆਸਾਨੀ ਨਾਲ ਉੱਥੇ ਪਹੁੰਚ ਕੇ ਸਿਹਤ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਜੋ ਵੀ ਸਥਾਨ ਉਨਾਂ੍ਹ ਵੱਲੋਂ ਨਿਸ਼ਚਿਤ ਕੀਤੇ ਗਏ ਹਨ, ਉਸਦੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।ਇਸੇ ਦੌਰਾਨ ਉਨ੍ਹਾਂ ਕਾਂਸਲ ਵਿਖੇ 32 ਲੱਖ ਦੀ ਲਾਗਤ ਨਾਲ ਟੋਭੇ ਦੇ ਹੋ ਰਹੇ ਨਵੀਨੀਕਰਨ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਾਣਿਆ।
ਇਸ ਮੌਕੇ ਨਗਰ ਕੌਂਸਲ ਈ.ੳ. ਵਰਿੰਦਰ ਜੈਨ, ਰਿਸ਼ੂ ਕੌਰ, ਸਤੀਸ਼ ਕੁਮਾਰ, ਕੌਂਸਲਰ ਦੇ ਪਤੀ ਹਰਮੇਸ਼ ਮੇਸ਼ੀ, ਨੰਬਰਦਾਰ ਜੋਗਿੰਦਰ ਗਿਰ ਤੋਂ ਇਲਾਵਾ ਵਾਲੰਟੀਅਰ ਹਾਜ਼ਰ ਸਨ।
No comments:
Post a Comment