SBP GROUP

SBP GROUP

Search This Blog

Total Pageviews

ਵਧੀਕ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸੀ-ਡੈਕ ਕਮੇਟੀ ਵੱਲੋਂ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ

ਐਸ.ਏ.ਐਸ ਨਗਰ 20 ਜੂਨ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ-ਕਮ-ਚੇਅਰਮੈਨ ਸੀ-ਡੈਕ ਕਮੇਟੀ ਵੱਲੋਂ ਅੱਜ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਕਰੋਨਾਂ ਨਾਲ ਮ੍ਰਿਤਕਾਂ ਦੇ ਪਰਿਵਾਰਾ ਨੂੰ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋਂ ਦੇਣ ਸਬੰਧੀ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ । 



ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਬਰਾੜ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮਾਨਯੋਗ ਸਪਰੀਮ ਕੋਰਟ ਦੀ ਰੂਲਿੰਗ ਅਨੁਸਾਰ ਕੋਵਿਡ ਮਹਾਂਮਾਰੀ ਦੇ ਦੌਰਾਨ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕਾ ਦੇ ਪਰਿਵਾਰਾਂ ਨੂੰ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕਾ ਦੇ ਪਰਿਵਾਰ ਇਹ ਵਿਤੀ ਸਹਾਇਤਾ ਪ੍ਰਪਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਫਿਰ ਵੀ ਜਿਲ੍ਹੇ ਵਿੱਚ ਜੇਕਰ ਕਿਸੇ ਪਰਿਵਾਰ ਦਾ ਵਿਅਕਤੀ ਕਰੋਨਾਂ ਦੀ ਬਿਮਾਰੀ ਨਾਲ ਚੱਲ ਵੱਸਿਆ ਸੀ ਤਾ ਉਹ ਸਰਕਾਰ ਵੱਲੋਂ ਵਿਤੀ ਸਹਾਇਤਾ ਦੇ ਰੂਪ ਵਿੱਚ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋ ਲੈ ਸਕਦੇ ਹਨ । ਇਹ ਵਿੱਤੀ ਸਹਾਇਤਾ ਲੈਣ ਲਈ ਪ੍ਰਭਾਵਿਤ ਪਰਿਵਾਰ ਐਸ.ਡੀ.ਐਮ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਅਤੇ ਮ੍ਰਿਤਕਾ ਦਾ ਵਿਰਵਾ ਦੇ ਕੇ ਇਹ ਰਾਸ਼ੀ ਲੈਣ ਲਈ ਅਪਲਾਈ ਕਰ ਸਕਦੇ ਹਨ ।  ਉਨ੍ਹਾਂ ਸੀ-ਡੈਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕ ਪਰਿਵਾਰਾ ਨਾਲ ਫੋਨ ਤੇ ਵੀ ਸੰਪਰਕ ਕਰਨ।


ਇਸ ਮੌਕੇ ਐਸ.ਡੀ.ਐਮ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ ਖਰੜ ਸ੍ਰੀ ਰਵਿੰਦਰ ਸਿੰਘ, ਸਿਵਲ ਸਰਜਨ ਸ੍ਰੀਮਤੀ ਅਦਰਸ਼ਪਾਲ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ

No comments:


Wikipedia

Search results

Powered By Blogger