ਖਰੜ, 01 ਜੁਨ : ਨੋ ਤੰਬਾਕੂ ਡੇ 'ਤੇ ਭਾਜਪਾ ਪੰਜਾਬ ਦੇ ਬੁਧੀਜੀਵੀ ਸੈਂਲ ਵਲੋਂ ਲੈਂਬਰ ਚੋਕ ਖਰੜ ਵਿਖੇ ਮਜਦੂਰਾਂ ਨੂੰ ਤੰਬਾਕੂ ਸੇਵਨ ਦੇ ਉਨ੍ਹਾਂ ਦੇ ਸਰੀਰ ਉੱਤੇ ਪੈਣ ਵਾਲੇ ਗਲਤ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਡਾ ਐੱਸ ਪੀ ਸੁਰੀਲਾ ਸਾਬਕਾ ਚੀਫ ਕੈਮੀਕਲ ਇੰਗਜਾਮੀਨਰ ਸਟੇਟ ਫੋਰੈਂਸਿਕ ਲੈਬ ਅਤੇ ਸਾਬਕਾ ਸਿਵਲ ਸਰਜਨ, ਮੋਹਾਲੀ, ਸੂਬਾ ਕਨਵੀਨਰ ਬੁਧੀਜੀਵੀ ਸੈਂਲ ਭਾਜਪਾ ਪੰਜਾਬ ਰਾਕੇਸ਼ ਮਰਕਾਨ, ਬ੍ਰਹਮਕੁਮਾਰੀ ਸ਼ਾਖਾ ਖਰੜ ਦੀ ਪ੍ਰਭਾਰੀ ਬ੍ਰਹਮਕੁਮਾਰੀ ਭੈਣ ਭਾਵਨਾ, ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਨਰਿੰਦਰ ਰਾਣਾ, ਚੈੰਸਟ ਅਤੇ ਟੀਬੀ ਸਪੈਸ਼ਲਿਸਟ ਐਸਡੀਐਚ ਖਰੜ, ਡਾਕਟਰ ਰਾਹੁਲ ਭੱਲਾ, ਐਸਐਮਐਲਟੀ ਸਿਵਲ ਹਸਪਤਾਲ ਖਰੜ ਹਰਵਿੰਦਰ ਸਿੰਘ ਦਿਆਲਪੁਰਾ, ਸੂਬਾ ਕੋ-ਕਨਵੀਨਰ ਬੁਧੀਜੀਵੀ ਸੈਂਲ ਐਡਵੋਕੇਟ ਸ਼ਾਮ ਕਰਵਲ ਅਤੇ ਜਗਦੀਸ਼ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਡਾ ਸੁਰੀਲਾ ਨੇ ਮਜਦੂਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਸਾਲ 1987 ਤੋਂ ਹਰ ਸਾਲ 31 ਮਈ ਨੂੰ“ਨੋ ਤੰਬਾਕੂ ਡੇਅ' ਮਨਾਇਆ ਜਾਂਦਾ ਹੈ। ਉਨ੍ਹਾਂ ਵਲੋਂ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
ਇਸ ਮੌਕੇ ਰਾਕੇਸ਼ ਮਰਕਾਨ ਨੇ ਦੱਸਿਆ ਗਿਆ ਕਿ ਤੰਬਾਕੂ ਦੀ ਵਰਤੋਂ ਕਾਰਨ ਮਨੁੱਖੀ ਸਰੀਰ ਤੇ ਪੈਣ ਵਾਲੇ ਨਕਾਰਾਤਮਿਕ ਪ੍ਰਭਾਵਾਂ ਨੂੰ ਰੋਕਣ ਲਈ ਸਰਕਾਰ ਵਲੋਂ ਸਮੂਹਿਕ ਥਾਵਾਂ ਤੇ ਕਾਨੂੰਨ ਰਾਹੀਂ ਪਾਬੰਦੀ ਲਗਾਈ ਗਈ ਹੈ।
ਇਸ ਮੌਕੇ ਡਾ ਰਾਹੁਲ ਭੱਲਾ ਨੇ ਦੱਸਿਆ ਕਿ ਸਰਕਾਰ ਵਲੋਂ ਨਾਬਾਲਗ ਬੱਚਿਆ ਨੂੰ ਤੰਬਾਕੂ ਨਾਲ ਸੰਬੰਧਤ ਵਸਤਾਂ ਵੇਚਣ ਤੇ ਪਾਬੰਦੀ ਲਗਾਈ ਗਈ ਹੈ ਅਤੇ ਵਿਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣ ਤੇ ਵੀ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਹੈ।
ਇਸ ਮੌਕੇ ਬ੍ਰਹਮ ਕੁਮਾਰੀ ਭਾਵਨਾ ਨੇ ਮਜਦੂਰਾਂ ਨੂੰ ਪ੍ਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪ੍ਰਮਾਤਮਾ ਨਾਲ ਜੁੜਨ ਨਾਲ ਸਾਰੀਆਂ ਬੁਰਾਈਆਂ ਦਾ ਖਾਤਮਾ ਹੁੰਦਾ ਹੈ ਅਤੇ ਸਰੀਰ ਨੂੰ ਕੋਈ ਵੀ ਨਸੇ ਦੀ ਲਤ ਨਹੀਂ ਲੱਗਦੀ । ਇਸ ਮੌਕੇ ਨਰਿੰਦਰ ਰਾਣਾ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਕਾਰਨ ਬਹੁਤ ਸਾਰੇ ਪਰਿਵਾਰ ਆਰਥਿਕ ਤੌਰ ਤੇ ਪ੍ਰਭਾਵਿਤ ਹੋਏ ਹਨ ਇਸ ਦਾ ਸੇਵਨ ਨਾ ਕੀਤਾ ਜਾਵੇ ।
ਇਸ ਮੌਕੇ ਡਾ ਸੁਰੀਲਾ ਵਲੋਂ ਮਜਦੂਰਾਂ ਨੂੰ ਤੰਬਾਕੂ ਅਤੇ ਹੋਰ ਨਸੀਲੇ ਪਦਾਰਥਾਂ ਦਾ ਸੇਵਨ ਨਾ ਕਰਨ ਸੋਹ ਚੁਕਾਈ ਗਈ ਗਈ।
ਇਸ ਮੌਕੇ ਜੋਨ ਇੰਚਾਰਜ ਕੇਕੇ ਠਾਕੁਰ ਅਤੇ ਐਡਵੋਕੇਟ ਮੁਨੀਸ਼ ਭਾਰਦਵਾਜ, ਸਮਾਜਸੇਵੀ ਦਵਿੰਦਰ ਸਿੰਘ ਬਰਮੀ, ਸਮਾਜ ਸੇਵੀ ਰਘਵੀਰ ਸਿੰਘ ਮੋਦੀ, ਬ੍ਰਹਮ ਕੁਮਾਰੀ ਮੰਜੂ, ਬ੍ਰਹਮ ਕੁਮਾਰੀ ਪ੍ਰਵੀਨ, ਡਾਕਟਰ ਸੁਦਾਗਰ ਸਿੰਘ ਕੋਮਲ, ਸਮਾਜ ਸੇਵੀ ਰਜਿੰਦਰ ਅਰੋੜਾ, ਐਡਵੋਕੇਟ ਨਿਕੂੰਜ ਧਵਨ, ਰੋਸ਼ਨਲਾਲ ਕੱਕੜ, ਸ੍ਰੀਨਿਵਾਸ, ਡਾਕਟਰ ਸੁਖਬੀਰ ਰਾਣਾ, ਬਲਦੇਵ ਸਿੰਘ ਲਾਡੀ, ਵੀਕੇ ਦਾਸ, ਵਿਨੋਦ ਰਾਵਤ, ਸੁਰਜੀਤ ਸਿੰਘ ਰੰਗੀਆਂ, ਕਿਰਪਾਲ ਸਿੰਘ ਸੈਣੀ, ਵੀਦੁਤ ਦਾਸ ਆਦਿ ਹਾਜ਼ਰ ਸਨ।
No comments:
Post a Comment