SBP GROUP

SBP GROUP

Search This Blog

Total Pageviews

ਮਲਟੀ ਯੂਟੀਲਿਟੀ ਲੋਡਿੰਗ ਮਸ਼ੀਨ ਕੀਤੀ ਗਈ ਵਿਧਾਇਕ ਕੁਲਵੰਤ ਸਿੰਘ ਵਲੋਂ ਲਾਂਚ

 ਆਪ ਦੀ ਸਰਕਾਰ ਛੋਟੇ ਉਦਯੋਗਾਂ ਨੂੰ ਵੀ ਵਧੇਰੇ ਪ੍ਰਫੁੱਲਤ ਕਰਨ ਤੇ ਲਗਾ ਰਹੀ ਹੈ ਜ਼ੋਰ :  ਕੁਲਵੰਤ ਸਿੰਘ   

ਮੁਹਾਲੀ :  13  ਜੂਨ  :  ਆਪ ਦੀ ਸਰਕਾਰ ਪੰਜਾਬ ਵਿੱਚ ਜਿੱਥੇ ਸਰਬਪੱਖੀ ਵਿਕਾਸ ਲਈ ਡਟ ਚੁੱਕੀ ਹੈ,ਉਥੇ ਵੱਡੇ ਉਦਯੋਗਾਂ ਦੇ ਨਾਲ -ਨਾਲ ਛੋਟੇ ਉਦਯੋਗ ਜਗਤ ਨੂੰ ਵੀ ਪ੍ਰਫੁੱਲਤ ਕਰਨ ਦੇ ਲਈ ਜ਼ੋਰ ਲਗਾ ਰਹੀ ਹੈ । ਇਹ ਗੱਲ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।  ਵਿਧਾਇਕ ਮੋਹਾਲੀ ਕੁਲਵੰਤ ਸਿੰਘ  ਐਮ.ਆਈ.ਏ ਭਵਨ   ਫੇਸ  7 ,ਉਦਯੋਗਿਕ ਖੇਤਰ ਮੋਹਾਲੀ ਵਿਖੇ ਮਲਟੀ  ਯੂਟਿਲਿਟੀ ਲੋਡਿੰਗ ਮਸ਼ੀਨ ਲਾਂਚ ਕਰਨ ਲਈ ਪੁੱਜੇ ਸਨ  । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਦਯੋਗ ਜਗਤ ਦੇ ਵਿਚ  ਉਦਯੋਗਪਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਤਬਕਾ ਵੀ ਆਪਣੇ ਰੁਜ਼ਗਾਰ ਦੇ ਲਈ ਕੰਮ ਕਰ ਰਿਹਾ ਹੁੰਦਾ ਹੈ  । 


ਆਪ ਦੀ ਸਰਕਾਰ ਸਭਨਾਂ ਪੰਜਾਬ ਵਾਸੀਆਂ ਦੇ ਹਿੱਤਾਂ ਦਾ ਧਿਆਨ ਰੱਖ ਰਹੀ ਹੈ ਅਤੇ ਆਉਣ ਵਾਲੇ ਬਜਟ ਸੈਸ਼ਨ ਵਿੱਚ  ਹੋਰ ਵੀ ਕਈ ਪ੍ਰਾਜੈਕਟ ਰਸਮੀ  ਤੌਰ ਤੇ ਪੰਜਾਬ ਦੇ ਵਿਕਾਸ ਲਈ ਸ਼ੁਰੂ ਕੀਤੇ ਜਾਣਗੇ  । ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਭਵਨ ਵਿਖੇ  ਪਹੁੰਚ ਕੀਤੀ ਗਈ ਇਸ ਮਸ਼ੀਨ ਨੂੰ  ਕੈਗ ਇੰਜਨੀਅਰਿੰਗ ਲਿਮਿਟਡ ਵਜੋਂ ਜਾਣਿਆ ਜਾਂਦਾ ਹੈ ।

 ਗੰਨੇ ਵਰਗੇ ਖੇਤੀਬਾੜੀ ਉਦਯੋਗ ਵਿੱਚ ਵਰਤੀ ਜਾਂਦੀ   ਇਸ ਦੀ ਬਹੁ -ਪੱਖਤਾ ਨੂੰ   ਧਿਆਨ ਚ ਰੱਖਦੇ ਹੋਏ  ,ਕੈਗ ਇੰਜਨੀਅਰਿੰਗ ਲਿਮਟਿਡ ਵਲੋਂ  ਇਸ ਨੂੰ ਮਲਟੀ  ਫੰਕਸ਼ਨਲ ਆਫਰੋਡ ਵਾਹਨ   ਬਣਾਉਣ ਦਾ ਫ਼ੈਸਲਾ ਕੀਤਾ ਗਿਆ  ਹੈ  ।ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵਿਖੇ ਇਸ ਮੌਕੇ ਤੇ ਆਰ ਆਰ ਅਗਰਵਾਲ, ਜੇ.ਆਰ ਚੌਧਰੀ  -ਟੈਕਨੀਕਲ ਡਾਇਰੈਕਟਰ, ਰੋਹਿਤ ਗਰੋਵਰ-ਮੈਨੇਜਿੰਗ ਡਾਇਰੈਕਟਰ ,

ਜੇ ਪੀ ਸਾਹੂ, ਏ ਆਰ ਚੌਧਰੀ ਆਰ ਸੀ  ਗਰੋਵਰ- ਫਾਇਨਾਂਸ  ਡਾਇਰੈਕਟਰ ,ਕੁਲਦੀਪ ਸਿੰਘ ਸਮਾਣਾ,ਆਰ ਪੀ ਸ਼ਰਮਾ, ਤਰਲੋਚਨ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸਨ  । 


No comments:


Wikipedia

Search results

Powered By Blogger