ਚੰਡੀਗੜ੍ਹ 29 ਜੂਨ : ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਡਾਇਰੈਕਟਰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੇ ਕਿਹਾ ਹੈ ਕਿ ਪੰਜਾਬ ਦੀ ਬੇਰੁਜਗਾਰ ਨੌਜਵਾਨ ਪੀੜੀ ਨੂੰ ਆਪਣੇ ਪਿੰਡਾ ਕਸਬਿਆਂ ਸ਼ਹਿਰਾਂ ਅੰਦਰ ਸਵੈ ਰੋਜ਼ਗਾਰ ਲਈ ਆਪਸ ਵਿੱਚ ਗਰੁੱਪ ਬਣਾਕੇ ਤਾਜਾ ਸਾਫ ਸੁੱਥਰੀਆਂ ਸਬਜੀਆਂ ਮਾਸੋਮੀ ਫਲ ਦੁੱਧ ਪਨੀਰ ਮਿਠਾਈਆਂ ਸਮੇਤ ਸਾਡੇ ਹਰ ਦਿਨ ਦੇ ਜੀਵਨ ਵਿੱਚ ਕੰਮ ਆਉਣ ਵਾਲੀਆ ਵਸਤੂਆਂ ਸਹੀ ਢੰਗ ਨਾਲ ਸਹੀ ਰੇਟਾਂ ਤੇ ਲੋਕਾ ਦੇ ਘਰਾ ਤੱਕ ਪਹੁੰਚਾਉਣ ਲਈ ਸ਼ੁਰੂਆਤ ਕਰਨੀ ਚਾਹੀਦੀ ਹੈ ਅਗਰ ਇਸ ਕਾਰਜ ਵੱਲ ਕੁਝ ਸੈਕੜੇ ਬੇਰੁਜਗਾਰ ਨੌਜਵਾਨਾਂ ਨੇ ਵੀ ਧਿਆਨ ਦੇ ਦਿੱਤਾ ਤਾ ਸਮਝੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਕ੍ਰਾਂਤੀ ਆ ਜਾਵੇਗੀ
ਇਹ ਕੋਈ ਸ਼ਰਮ ਮਹਿਸੂਸ ਕਰਨੀ ਵਾਲੀ ਗੱਲ ਨਹੀ ਬਲਕਿ ਸਵੈਮਾਣ ਨਾਲ ਆਪਣੀ ਕਿਰਤ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ ਜੇ ਨੋਜਵਾਨ ਕੁੜੀਆ ਮੁੰਡੇ ਮੈਡੀਕਲ ਖੇਤਰ ਨਾਲ ਸਬੰਧਿਤ ਹਨ ਉਹਨਾਂ ਨੂੰ ਵੀ ਗੁਰੂ ਨਾਨਕ ਮੋਦੀ ਖਾਨਾਂ ਲੁਧਿਆਣਾ ਵਾਗ ਮੈਡੀਕਲ ਸਟੋਰ ਖੋਲ੍ਹ ਕੇ ਲੋਕਾ ਦੀ ਲੁੱਟ ਘਸੁੱਟ ਤੋ ਬਚਾਉਣ ਤੇ ਆਪਣੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ । ਆਪਣੇ ਦਸਵੰਧ ਨਾਲ ਲੋਕਾ ਦੀ ਭਲਾਈ ਕਰਨ ਵਾਲੇ ਦੇਸ ਵਿਦੇਸ਼ ਵੱਸਦੇ ਦਾਨੀ ਸੱਜਣਾ ਨੂੰ ਅਜਿਹੇ ਨੌਜਵਾਨ ਗਰੁੱਪਾ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ । ਕਿਉਕਿ ਇਸ ਸਮੇ ਪੰਜਾਬ ਸਰਕਾਰ ਨੌਜਵਾਨ ਪੀੜੀ ਨੂੰ ਨੌਕਰੀਆਂ ਤੇ ਰੋਜ਼ਗਾਰ ਮੁਹੱਈਆਂ ਕਰਵਾਉਣ ਵਿੱਚ ਫੇਲ ਸਾਬਿਤ ਹੋਈ ਹੈ ਤੇ ਭਵਿੱਖ ਵਿੱਚ ਵੀ ਕੋਈ ਆਸ ਨਹੀ । ਆਉ ਆਪਣੇ ਪੰਜਾਬ ਨੂੰ ਆਪਣੇ ਲੋਕਾ ਨੂੰ ਤੇ ਆਪਣੇ ਆਪ ਨੂੰ ਬਚਾਈਏ ਚੰਡੀਗੜ੍ਹ ਅੰਦਰ 56 ਦੇ ਕਰੀਬ ਸੈਕਟਰ ਨੇ ਹਰੇਕ ਸੈਕਟਰ ਵਿੱਚ ਜੇ ਪੰਜਾਬ ਦੇ ਬੇਰੁਜਗਾਰ ਨੌਜੁਆਨ ਅਜਿਹਾ ਕੋਈ ਵੀ ਕਾਰਜ ਕਰਨ ਲਈ ਤਿਆਰ ਹੁੰਦੇ ਨੇ ਤਾ ਅਸੀ ਉਹਨਾਂ ਲਈ ਰਿਹਾਇਸ਼ ਖਾਣ ਪੀਣ ਦਾ ਇੱਕ ਮਹੀਨੇ ਦਾ ਪ੍ਰਬੰਧ ਕਰਨ ਲਈ ਤਿਆਰ ਹਾ ਫਿਰ ਉਹ ਆਪਣੇ ਪੈਰਾ ਤੇ ਆਪ ਖੜੇ ਹੋ ਜਾਣਗੇ। ਉਹਨਾ ਨੂੰ ਕੰਮਕਾਜ ਸ਼ੁਰੂ ਕਰਨ ਲਈ ਤਨ ਮਨ ਧਨ ਨਾਲ ਇਸ ਵਕਤ ਸਬਜੀਆ ਫਰੂਟ ਸਮੇਤ ਕਈ ਹੋਰ ਕੰਮਾ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਲੋਕਾ ਨੂੰ ਘਰਾ ਵਿੱਚ ਅਖਬਾਰ ਸਪਲਾਈ ਕਰਨ ਵਾਲੇ ਹਾਕਰ ਜਿਵੇ ਪਹੁੰਚਦੇ ਨੇ ਉਸੇ ਤਰਾ ਬਹੁਤ ਬਹੁਤਾਤ ਚੀਜਾ ਦੀ ਸਹੀ ਰੇਟਾ ਤੇ ਸਪਲਾਈ ਕਰਨ ਨਾਲ ਇੱਕ ਨਵੀ ਸ਼ੁਰੂਆਤ ਹੋਵੇਗੀ ।
No comments:
Post a Comment