1 ਕਿਲੋ 30 ਗ੍ਰਾਮ ਗਾਜ਼ੇ ਦੀ ਬ੍ਰਾਮਦਗੀ ਕਰ ਮੁਕੱਦਮਾ ਕੀਤਾ ਦਰਜ*
ਐਸ.ਏ.ਐਸ. ਨਗਰ 29 ਜੂਨ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ੍ਰੀ ਵਿਵੇਕ ਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੋਹਾਲੀ ਪੁਲਿਸ ਵੱਲੋ ਨਸ਼ਾ ਸਮੱਗਲਰਾ ਤੇ ਸ਼ਿਕੰਜਾ ਕਸਣ ਲਈ ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਨਿਗਰਾਨੀ ਹੇਠ ਇਲਾਕਾ ਵਿੱਚ ਮੁੱਖ ਅਫਸਰ ਥਾਣਾ ਸਿਟੀ ਖਰੜ੍ਹ, ਸਦਰ ਖਰੜ੍ਹ ਅਤੇ ਏ.ਆਰ.ਪੀ ਟੀਮਾ ਵੱਲੋ ਚੈਕਿੰਗ ਕੀਤੀ ਗਈ। ਇਸ ਤਲਾਸ਼ੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।
ਸੀਨੀਅਰ ਪੁਲਿਸ ਕਪਤਾਨ ਸ੍ਰੀ ਸੋਨੀ ਨੇ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਤਹਿਤ ਮੋਹਾਲੀ ਪੁਲਿਸ ਵੱਲੋਂ 2 ਮੁਕੱਦਮੇ ਦਰਜ਼ ਕਰ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ 1 ਕਿਲੋ 30 ਗ੍ਰਾਮ ਗਾਜ਼ੇ ਦੀ ਬ੍ਰਾਮਦਗੀ ਕੀਤੀ ਗਈ। ਉਨ੍ਹਾਂ ਦੋਸ਼ੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੇਸ ਵਿਚ ਮੁਕੱਦਮਾ ਨੰਬਰ 178 ਮਿਤੀ 29.06.2022 ਅ/ਧ 22 ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਖਰੜ੍ਹ, ਮੋਹਾਲੀ ਵਿਖੇ ਰਾਜੇਸ਼ ਕੁਮਾਰ ਪੁੱਤਰ ਬ੍ਰਿਜ ਲਾਲ ਵਾਸੀ ਬੰਗਾਲਾ ਬਸਤੀ, ਮੁੰਡੀ ਖਰੜ੍ਹ ਮੋਹਾਲੀ ਬਰਖਿਲਾਫ ਦਰਜ ਕੀਤਾ ਗਿਆ ਜਿਸ ਕੋਲੋਂ 620 ਗ੍ਰਾਮ ਗਾਂਜਾ ਦੀ ਬ੍ਰਾਮਦਗੀ ਕੀਤੀ ਗਈ ਅਤੇ ਮੁਕੱਦਮਾ ਨੰਬਰ: 179 ਮਿਤੀ 29.06.2022 ਅ/ਧ 22 ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਖਰੜ੍ਹ, ਮੋਹਾਲੀ ਝੰਗੂ ਨਾਥ ਪੁੱਤਰ ਪ੍ਰੇਮ ਵਾਸੀ ਵਾਸੀ ਬੰਗਾਲਾ ਬਸਤੀ, ਮੁੰਡੀ ਖਰੜ੍ਹ, ਮੋਹਾਲੀ ਬਰਖਿਲਾਫ ਦਰਜ ਕੀਤਾ ਗਿਆ ਅਤੇ ਇਸ ਕੋਲੋਂ 410 ਗ੍ਰਾਮ ਗਾਂਜੇ ਦੀ ਬ੍ਰਾਮਦਗੀ ਕੀਤੀ ਗਈ।
No comments:
Post a Comment