SBP GROUP

SBP GROUP

Search This Blog

Total Pageviews

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਦੌਰਾ

 ਐਸ.ਏ.ਐਸ ਨਗਰ,09 ਜੂਨ : ਪੰਜਾਬ ਵਿਧਾਨ ਸਭਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਵੱਲੋਂ ਅੱਜ ‘ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਸੈਕਟਰ 66, ਇੰਡਸਟ੍ਰੀਅਲ ਏਰੀਆ ਮੋਹਾਲੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਇੰਸਟੀਚਿਊਟ ਵੱਲੋਂ ਦਿੱਤੀਆਂ ਜਾ ਰਹੀਆਂ  ਵੱਖ ਵੱਖ ਸਹੂਲਤਾਂ ਬਾਰੇ ਨਿੱਜੀ ਤੌਰ ਤੇ  ਜਾਣਿਆ ਅਤੇ ਲੇਡੀ ਕੈਡਿਟ ਨਾਲ ਗੱਲਬਾਤ ਕੀਤੀ ।



ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸੰਧਵਾਂ ਨੇ ਕਿਹਾ ਕਿ ਲੜਕੀਆਂ ਨੂੰ ਫੌਜ ਵਿੱਚ ਸੇਵਾ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹੇ 'ਚ ਸਥਾਪਤ ਇਹ ਦੇਸ਼ ਦਾ ਪਲੇਠਾ ਇੰਸਟੀਚਿਊਟ ਹੈ  ਉਨ੍ਹਾਂ ਇਸ ਇੰਸਟੀਚਿਊਟ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਲੜਕੀਆਂ ਦੇ ਰੱਖਿਆ ਸੇਵਾਵਾਂ ਵਿਚ ਜਾਣ ਲਈ ਇਹ ਪ੍ਰਮੁੱਖ ਸੰਸਥਾ ਉਨ੍ਹਾਂ ਨੂੰ ਲਗਾਤਾਰ ਸਿਖਲਾਈ ਮੁਹੱਈਆ ਕਰਵਾ ਰਹੀ ਹੈ । 


ਉਨ੍ਹਾਂ ਵੱਲੋਂ ਇੰਸਟੀਚਿਊਟ ਦੁਆਰਾ  ਬੱਚੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ  ਸਟਾਫ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ।


ਉਨ੍ਹਾਂ ਲੇਡੀ ਕੈਡਿਟ ਨੂੰ  ਸੁਨੇਹਾ ਦਿੰਦੇ  ਹੋਏ  ਕਿਹਾ ਕਿ ਗੁਰੂ,ਮਾਤਾ ਪਿਤਾ ਅਤੇ ਅਧਿਆਪਕ ਪ੍ਰਮਾਤਮਾ ਦੇ ਬਰਾਬਰ ਹਨ। ਉਨ੍ਹਾਂ ਦਾ ਨਾਮ ਰੌਸ਼ਨ ਕਰਨ ਲਈ  ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਸ੍ਰੀ ਸੰਧਵਾਂ ਵੱਲੋਂ ਲੇਡੀ ਕੈਡਿਟਸ ਨੂੰ ਵਿਧਾਨ ਸਭਾ ਨੂੰ ਵੇਖਣ ਦਾ ਸੱਦਾ ਵੀ  ਦਿੱਤਾ ਗਿਆ ।


ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਿੱਦਤ ਨਾਲ ਕੀਤੀ ਮਿਹਨਤ ਸਦਕਾ ਕਿਸੇ ਵੀ ਮੁਕਾਮ ਨੂੰ ਹਾਸਿਲ ਕੀਤਾ ਜਾ ਸਕਦਾ ਹੈ ।ਇਸ ਦੌਰਾਨ ਉਨ੍ਹਾਂ ਇੰਸਟੀਚਿਊਟ ਦੀ  ਜਿੰਮ,ਕੰਟੀਨ, ਲਾਇਬਰੇਰੀ  ਅਤੇ ਗਰਾਊਂਡ ਨੂੰ ਦੇਖਿਆ  ਅਤੇ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ 


ਇਸ ਮੌਕੇ ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਈ ਪੀ ਸਿੰਘ ਵੀਐੱਸਐੱਮ, ਸਲਾਹਕਾਰ  ਸ੍ਰੀਮਤੀ ਜਸਪ੍ਰੀਤ ਕੌਰ, ਸਾਇਕੋਲੋਜਿਸਟ ਬ੍ਰਿਗੇਡੀਅਰ ਕੇ.ਡੀ ਸਿੰਘ  ਅਤੇ ਆਈਓ ਕਰਨਲ ਰਾਕੇਸ਼ ਚੋਪੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

No comments:


Wikipedia

Search results

Powered By Blogger