ਐਸ ਏ ਐਸ ਨਗਰ 21 ਜੂਨ : ਕਮਾਂਡੋ ਕੰਪਲੈਕਸ ਫੇਸ-11, ਐਸ.ਏ.ਐਸ.ਨਗਰ ਵਿਖੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ, ਸ੍ਰੀ ਰਾਕੇਸ਼ ਕੌਸ਼ਲ ਆਈ.ਪੀ.ਐਸ. ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਅਤੇ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ. ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ 8ਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ 75ਵਾਂ Azadi kia Ari Mahostav Year ਵਜੋਂ ਅਤੇ “Brand India Globally" ਬੀਮ ਅਧੀਨ ਮਨਾਇਆ ਗਿਆ ।
ਇਸ ਯੋਗਾ ਦਿਵਸ ਤੇ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਯੋਗ ਅਚਾਰੀਆ ਏ ਐਸ ਆਈ ਮਹਿੰਦਰ ਪਾਲ ਨੇ ਹਾਜ਼ਰੀਨ ਨੂੰ ਯੋਗਾ ਦੇ ਸਹੀ ਆਸਣਾਂ ਅਤੇ ਪ੍ਰਾਣਾਯਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਤੁਸੀਂ ਨਿਰਗ ਅਤੇ ਤੰਦਰੁਸਤ ਭਰੀ ਜਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਰੋਜਾਨਾ 45 ਮਿੰਟ ਚੰਗਾ ਕੀਤਾ ਜਾਵੇ। ਉਹਨਾਂ ਕਿਹਾ ਕਿ ਯੋਗਾ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜਰੂਰੀ ਨਹੀਂ ਹੈ, ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਅਤੇ ਅਨੰਦ ਲਈ ਵੀ ਲਾਜਮੀ ਹੈ। ਯੋਗ ਕਰਨ ਲਈ ਸਾਫ-ਸੁਥਰੀ, ਸ਼ਾਂਤ ਅਤੇ ਹਵਾਦਾਰ ਥਾਂ ਦੀ ਚੋਣ ਕੀਤੀ ਜਾਵੇ ਅਤੇ ਆਰਾਮਦਾਇਕ ਕੱਪੜੇ ਪਹਿਨੇ ਜਾਣ। ਉਹਨਾਂ ਦੱਸਿਆ ਕਿ ਖਾਲੀ ਪੇਟ ਯੋਗਾ ਕਰਨ ਨਾਲ ਜਿਆਦਾ ਲਾਭ ਮਿਲਦਾ ਹੈ ਅਤੇ ਯੂਰਿਕ ਐਸਿਡ, ਕਲੱਸਟਰੋਲ, ਮੋਟਾਪਾ, ਸ਼ੂਗਰ, ਤਨਾਅ ਆਦਿ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ ਹੈ।
No comments:
Post a Comment