SBP GROUP

SBP GROUP

Search This Blog

Total Pageviews

ਲੀਡ ਬੈਂਕ ਦਫਤਰ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ.ਨਗਰ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਕ੍ਰੈਡਿਟ ਆਊਟਰੀਚ ਕੈਂਪ ਲਗਾਇਆ ਗਿਆ।

 ਐਸ ਏ ਐਸ ਨਗਰ 08 ਜੂਨ  : ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲਾ, ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਲੀਡ ਬੈਂਕ ਦਫ਼ਤਰ, ਐਸ.ਏ.ਐਸ.ਨਗਰ ਵੱਲੋਂ ਸਮੂਹ ਬੈਂਕਾਂ ਦੇ ਸਹਿਯੋਗ ਨਾਲ ਕਰੈਡਿਟ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ  ਅਮਰਦੀਪ ਸਿੰਘ ਗੁਜਰਾਲ ਅਤੇ ਸਰਕਲ ਹੈੱਡ ਪੰਜਾਬ ਨੈਸ਼ਨਲ ਬੈਂਕ, ਸ਼੍ਰੀਮਤੀ ਰੀਟਾ ਜੁਨੇਜਾ ਨੇ ਸ਼ਿਰਕਤ ਕੀਤੀ।  


 ਉਪਕਾਰ ਸਿੰਘ, ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਸ਼੍ਰੀ ਸ੍ਰੀ ਕ੍ਰਿਸ਼ਨਾ ਬਿਸਵਾਸ, ਭਾਰਤੀ ਰਿਜ਼ਰਵ ਬੈਂਕ ਦੇ ਏ.ਜੀ.ਐਮ.  ਗੁਰਦੀਪ ਸਿੰਘ, ਏ.ਜੀ.ਐਮ., ਯੂਨੀਅਨ ਬੈਂਕ ਆਫ਼ ਇੰਡੀਆ,  ਐਸ. ਪੁਰੋਹਿਤ, ਏ.ਜੀ.ਐਮ., ਸਿਡਬੀ,   ਜੇਪੀ ਆਰੀਆ, ਏਜੀਐਮ, ਬੈਂਕ ਆਫ਼ ਇੰਡੀਆ,  ਅਰਵਿੰਦ ਗੁਪਤਾ ਸਟੇਟ ਬੈਂਕ ਆਫ ਇੰਡੀਆ , ਸ਼੍ਰੀਮਤੀ ਮੇਘਾ ਫੂਲ, ਬੈਂਕ ਆਫ ਬੜੌਦਾ ,  ਸ਼੍ਰੀ  ਮਨੋਰੰਜਨ ਬੇਹਰਾ, ਇੰਡੀਅਨ ਓਵਰਸੀਜ਼ ਬੈਂਕ ,  ਸੰਜੀਵ ਕੁਮਾਰ, ਪੰਜਾਬ ਗ੍ਰਾਮੀਣ ਬੈਂਕ , ਸ੍ਰੀਮਤੀ ਪ੍ਰਭਜੀਤ ਕੌਰ, ਯੂਕੋ ਬੈਂਕ , ਪੰਜਾਬ ਨੈਸ਼ਨਲ ਬੈਂਕ ਤੋਂ ਸੁਮੰਤ ਕੁਮਾਰ ਅਤੇ ਹਰਸ਼ ਅਰੋੜਾ ਤੋਂ ਇਲਾਵਾ ਸਾਰਿਆਂ  ਬੈਂਕਾਂ ਦੇ ਸਟਾਫ਼ ਮੈਂਬਰ ਵੀ ਹਾਜ਼ਰ  ਸਨ।  ਵੱਖ-ਵੱਖ ਕਰੈਡਿਟ ਸਕੀਮਾਂ ਦੇ ਲਾਭਪਾਤਰੀਆਂ ਨੂੰ  ਬੈਂਕਾਂ ਵੱਲੋਂ 734.06 ਲੱਖ ਰੁਪਏ ਦੇ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਗਏ।  


 ਸਟਾਫ਼ ਮੈਂਬਰਾਂ ਨੂੰ ਵਿੱਤੀ ਸਮਾਵੇਸ਼ ਅਤੇ ਹੋਰ ਵੱਖ-ਵੱਖ ਸਰਕਾਰੀ ਸਕੀਮਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਗ੍ਰਾਹਕਾਂ ਅਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਅਤੇ  ਬੈਂਕਾਂ ਦੀਆਂ ਕਰਜ਼ਾ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।  ਸਮਾਜਿਕ ਸੁਰੱਖਿਆ ਸਕੀਮਾਂ ਅਤੇ ਮੁਦਰਾ, ਪੀ.ਐਮ.ਈ.ਜੀ.ਪੀ. ਕਰਜ਼ਿਆਂ ਤੋਂ ਇਲਾਵਾ ਸਵੈ-ਸਹਾਇਤਾ ਸਮੂਹਾਂ ਅਤੇ ਐੱਮ.ਐੱਸ.ਐੱਮ.ਈ. ਸੈਕਟਰ ਨੂੰ ਕਰਜ਼ੇ ਦੇਣ ਲਈ ਜ਼ਿਲ੍ਹੇ ਦੇ ਸਾਰੇ ਬੈਂਕਾਂ ਵੱਲੋਂ ਸ਼ਾਖਾ ਪੱਧਰ 'ਤੇ ਵਿੱਤੀ ਸਾਖਰਤਾ ਕੈਂਪ ਵੀ ਲਗਾਏ ਗਏ।  


ਏ.ਡੀ.ਸੀ., (ਡੀ) ਨੇ ਜ਼ਿਲ੍ਹੇ ਦੇ ਵਿਕਾਸ ਲਈ ਅਤੇ ਸਾਰੀਆਂ ਸਰਕਾਰੀ ਸਪਾਂਸਰ ਸਕੀਮਾਂ ਨੂੰ ਲਾਗੂ ਕਰਨ ਲਈ ਬੈਂਕਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।


 ਸ਼੍ਰੀਮਤੀ  ਰੀਟਾ ਜੁਨੇਜਾ, ਸਰਕਲ ਹੈੱਡ, ਪੰਜਾਬ ਨੈਸ਼ਨਲ ਬੈਂਕ ਨੇ ਦੱਬੇ-ਕੁਚਲੇ ਲੋਕਾਂ ਨੂੰ ਕਰਜ਼ੇ ਦੀ ਸਹੂਲਤ ਦੇਣ 'ਤੇ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ।  ਉਹਨਾਂ ਨੇ ਇਹ ਵੀ ਦੱਸਿਆ ਕਿ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਨਾਮ ਦਰਜ ਕਰਵਾਉਣਾ ਸਮਾਜ ਦੇ ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਇੱਕ ਵੱਡੀ ਮਦਦ ਹੈ।


 ਸ਼੍ਰੀ ਉਪਕਾਰ ਸਿੰਘ, ਮੁੱਖ ਐਲ.ਡੀ.ਐਮ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਬੈਂਕ ਭਵਿੱਖ ਵਿੱਚ ਵੀ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ, ਸਮਾਜ ਦੇ ਗਰੀਬ ਵਰਗ ਦੇ ਵਿਕਾਸ  ਅਤੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦੇ ਰਹਿਣਗੇ।

No comments:


Wikipedia

Search results

Powered By Blogger