ਐਸ.ਏ.ਐਸ. ਨਗਰ 29 ਜੂਨ : ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਸੰਕਲਪ ਪ੍ਰੋਜੈਕਟ ਅਧੀਨ, ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਰਾਹੀਂ ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਅਧੀਨ ਆਉਂਦੀ ਸਾਰੀਆਂ ਇੰਡਸਟ੍ਰੀਜ਼ ਵਲੋਂ ਭਾਗ ਲਿਆ ਗਿਆ। ਡੀ.ਬੀ.ਈ.ਈ/ਪੀ.ਐਸ.ਡੀ.ਐਮ ਦੇ ਅਧਿਕਾਰੀਆਂ ਨੇ ਮੋਜੂਦ ਨਿਯੋਜਕਾਂ ਨੂੰ ਪ੍ਰੈਸੇਂਟੇਸ਼ਨ ਰਾਹੀਂ ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੀਆਂ ਐਕਟੀਵਿਟੀਜ਼ ਬਾਰੇ ਜਾਣੂੰ ਕਰਵਾਇਆ ।
ਵਧੇਰੀ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਪੀ.ਐਸ.ਡੀ.ਐਮ ਅਧੀਨ ਜੋ ਵੀ ਸਕਿਲ ਟ੍ਰੇਨਿੰਗ ਦਿੱਤੀ ਜਾਵੇਗੀ। ਉਹ ਨਿਯੋਜਕਾਂ ਦੀ ਮੈਨਪਾਵਰ ਦੀ ਲੋੜ ਮੁਤਾਬਿਕ ਸਕਿੱਲ ਗੈਪ ਮੈਪ ਕਰਦੇ ਹੋਏ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਈ ਟੀਮ ਵਲੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਬਾਰੇ ਨਿਯੋਜਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਇਸ ਸਕੀਮ ਅਧੀਨ ਇੰਡਸਟ੍ਰੀਜ਼ ਨੂੰ ਹੋਣ ਵਾਲੇ ਲਾਭ ਬਾਰੇ ਵੀ ਜਾਣਕਾਰੀ ਦਿਤੀ। ਇਸ ਵਰਕਸ਼ਾਪ ਦੋਰਾਨ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ, ਸ਼੍ਰੀ ਵਿਵੇਕ ਕਪੂਰ, ਵਾਇਜ਼ ਪ੍ਰੈਸੀਡੇਂਟ ਐਮ.ਆਈ.ਏ, ਸ਼੍ਰੀ ਮੰਜੇਸ਼ ਸ਼ਰਮਾਂ ਡਿ.ਸੀ.ਈ.ਓ ਅਤੇ ਐਮ.ਆਈ.ਏ ਦੇ ਨੁਮਾਇਂਦੇ ਵੀ ਮੌਜੂਦ ਸਨ।
No comments:
Post a Comment