Tuesday, July 5, 2022

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਲੜਕੀਆਂ ਨੂੰ 70 ਘੰਟੇ ਦਾ ਕਰਵਾਇਆ ਜਾ ਰਿਹਾ ਮੁਫਤ ਕਿੱਤਾ ਮੁੱਖੀ ਕੋਰਸ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

 ਐਸ.ਏ.ਐਸ ਨਗਰ 5 ਜੁਲਾਈ : ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਲੜਕੀਆਂ ਲਈ  ਮਾਈਕ੍ਰੋਸਾਫਟ ਡਾਇਵਰਸਿਟੀ ਸਕਿੱਲਿੰਗ ਪ੍ਰੋਗਰਾਮ ਮੁਫਤ ਕਿੱਤਾ ਮੁੱਖੀ ਕੋਰਸ ਚਲਾਏ ਜਾ ਰਹੇ ਹਨ । ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਮਾਈਕਰੋਸਾਫਟ ਕੰਪਨੀ ਵੱਲੋਂ ਪੰਜਾਬ ਭਰ ਵਿੱਚ 10,000  ਔਰਤਾਂ ਨੂੰ ਉਨ੍ਹਾਂ ਦੇ ਸ਼ਸਤੀਕਰਨ ਤੇ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ । ਉਨ੍ਹਾਂ ਦੱਸਿਆ ਇਹ ਸਾਂਝੇਦਾਰੀ ਔਰਤਾਂ ਨੂੰ ਡਿਜਿਟਲ ਅਰਥ ਵਿਵਸਥਾਂ ਵਿੱਚ ਪ੍ਰਫੁਲਿਤ ਹੋਣ ਲਈ ਲੋੜੀਦੇ ਹੁਨਰ ਨਾਲ ਲੈਸ ਕਰਕੇ ਔਰਤ ਵਰਗ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਂਦਰਿਤ ਹੈ।



  ਉਨਾਂ ਦੱਸਿਆਂ ਕਿ ਇਸ ਲੜੀ ਤਹਿਤ ਪੰਜਾਬ ਹੁਨਰ ਵਿਕਾਸ ਔਰਤਾ ਦਾ ਜੀਵਨ ਪੱਧਰ ਉਚਾ ਚੁੱਕਣ ਲਈ 70 ਘੰਟੇ ਦਾ ਕੋਰਸ ਡਿਜੀਟਲ ਉਤਪਾਦਕਤਾ, ਦੂਸਰਾ ਅੰਗਰੇਜੀ, ਤੀਸਰਾ ਰੁਜਗਾਰ ਤੇ ਚੋਥਾ ਊਦਮਤਾ ਵਿੱਚ ਫੋਕਸ ਕਰੇਗਾ। 


ਉਨ੍ਹਾਂ ਦੱਸਿਆ ਇਸ ਕੋਰਸ ਨੂੰ ਕਰਨ ਲਈ ਲੜਕੀਆਂ ਦੀ ਉਮਰ 18 ਤੋ 30 ਸਾਲ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ 8ਵੀ ਪਾਸ ਯੋਗਤਾ ਹੋਣੀ ਚਾਹੀਦੀ ਹੈ।ਇਸ ਲਈ ਸਿਖਲਾਈ ਸੈਸ਼ਨ ਮਾਈਕਰੋਸਾਫਟ ਕੰਪਨੀ ਟੈ੍ਰਨਿੰਗ(ਐਮ.ਸੀ.ਟੀ.), ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਜਾਵੇਗੀ। 


ਉਨ੍ਹਾਂ ਦੱਸਿਆ ਮਾਈਕਰੋਸਾਫਟ ਐਨ.ਐਸ.ਡੀ.ਸੀ.ਕੋਰਸ ਪੂਰਾ ਹੋਣ ਤੋ ਬਾਅਦ ਭਾਗੀਦਾਰਾਂ ਨੂੰ ਇਕ ਸੰਯੁਕਤ ਈ- ਸਰਟੀਫਿਕੇਟ ਪ੍ਰਦਾਨ ਕਰਨਗੇ। ਇਸ ਕੋਰਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਫਤਰ ਦੇ ਕਮਰਾ ਨੰ 453 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਸ ਫਾਰਮ ਤੇ ਰਜਿਸ਼ਟਰੇਸ਼ਨ ਕਰਨ ਲਈ ਆਨ ਲਾਈਨ https://rebrand.ly/mdsppb2 ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger