ਐਸ.ਏ.ਐਸ ਨਗਰ 5 ਜੁਲਾਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ ਤੇ ਮੈਸਰਜ਼ ਰੁਦਰਾਕਸ਼,ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਅਤੇ ਸਟੈੱਪਅੱਪ ਐਜੂਕੇਸ਼ਨ ਕੰਸਲਟੈਂਸੀ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ ਰੁਦਰਾਕਸ਼,ਐਸ.ਸੀ.ਓ 16, ਟੋਪ ਮੰਜਿਲ, ਫੇਜ਼-1, ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ,ਐਸ.ਸੀ.ਐਫ ਨੰ. 35-36, ਦੂਜੀ ਅਤੇ ਤੀਜੀ ਮੰਜਿਲ, ਫੇਜ 3ਬੀ2 ਅਤੇ ਸਟੈੱਪਅੱਪ ਐਜੂਕੇਸ਼ਨ,ਐਸ.ਸੀ.ਓ ਨੰ.13, ਦੂਜੀ ਮੰਜਿਲ, ਫੇਜ਼-05, ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਉਨ੍ਹਾਂ ਦੱਸਿਆ ਫਰਮ ਰੁਦਰਾਕਸ਼ ਦੇ ਲਾਇਸੰਸ ਦੀ ਮਿਆਦ 24 ਮਾਰਚ,2025 ਤੱਕ ਹੈ ਇਸੇ ਤਰ੍ਹਾਂ ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਦੀ ਮਿਆਦ 4 ਜੁਲਾਈ 2023 ਤੱਕ ਹੈ ਅਤੇ ਸਟੈੱਪਅੱਪ ਐਜੂਕੇਸ਼ਨ ਦੇ ਲਾਇਸੰਸ ਦੀ ਮਿਆਦ 19 ਮਾਰਚ 2023 ਤੱਕ ਹੈ ।
ਉਨ੍ਹਾਂ ਦੱਸਿਆ ਕਿ ਤਿੰਨੋ ਫਰਮਾਂ ਖਿਲਾਫ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਦਫ਼ਤਰ ਵੱਲੋਂ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਅਤੇ ਫਰਮਾਂ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਫਰਮਾਂ ਵੱਲੋਂ ਰਿਪੋਰਟ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ ਵਿੱਚ ਹਾਜ਼ਰ ਹੋਣ । ਉਨ੍ਹਾਂ ਦੱਸਿਆ ਕਿ ਆਪਣੀ ਸਥਿਤੀ ਸ਼ਪੱਸਟ ਕਰਨ ਲਈ ਫਰਮਾਂ ਦੇ ਨੁੰਮਾਇਦੇ ਇਸ ਦਫ਼ਤਰ ਵਿਖੇ ਹਾਜ਼ਰ ਨਹੀ ਹੋਏ ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਲਾਇਸੰਸੀਆਂ ਵੱਲੋਂ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਤਿੰਨਾ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਹਨ । ਉਨ੍ਹਾਂ ਦੱਸਿਆ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤੇ ਜਾਣ ।
.jpeg)

No comments:
Post a Comment