ਚੰਡੀਗੜ੍ਹ, 25 ਜੁਲਾਈ :
ਸਮਾਜ ਸੇਵਾ ਅਤੇ ਲੋਕ ਭਲਾਈ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੀ ਸਿਰਮੌਰ
ਸੰਸਥਾ ਫੈਡਰੇਸ਼ਨ ਆਫ਼ ਸੋਸ਼ਲ ਵੈਲਫੇਅਰ ਐਸੋਸੀਏਸ਼ਨਜ਼ (ਫੋਸਵਾ) ਸਮੇਂ ਸਮੇਂ ਉਤੇ ਆਪਣੀਆਂ
ਸੇਵਾ ਭਾਵਨਾ ਦੀਆਂ ਗਤੀਵਿਧੀਆਂ ਅਤੇ ਉਦਮਾਂ ਕਰਕੇ ਚਰਚਾ ਵਿਚ ਰਹਿੰਦੀ ਹੈ। ਸੰਸਥਾ ਦੇ
ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਦੀ ਵਿਚ ਸਮੇਂ ਸਮੇਂ ਉਤੇ ਚੋਣ ਕੀਤੀ
ਜਾਂਦੀ ਹੈ। ਇਸ ਦੌਰਾਨ ਫੋਸਵਾ ਦੀ ਇਕ ਅਹਿਮ ਮੀਟਿੰਗ ਸੈਕਟਰ 43 ਸਥਿਤ ਮੈਟਰੋ ਹੋਟਲ ਵਿਖੇ
ਹੋਈ, ਜਿਸ ਵਿਚ ਨਵੀਂ ਟੀਮ ਦੀ ਚੋਣ ਕੀਤੀ ਗਈ ਅਤੇ ਕਰੀਬ 40-50 ਵਰਕਰਾਂ ਨੇ ਮੀਟਿੰਗ
ਵਿਚ ਹਿੱਸਾ ਲਿਆ। ਫੋਸਵਾ ਦੀ ਸਰਬਸੰਮਤੀ ਢੰਗ ਨਾਲ ਕੀਤੀ ਚੋਣ ਦੌਰਾਨ ਪ੍ਰਧਾਨ ਦਲਵਿੰਦਰ
ਸਿੰਘ ਸੈਣੀ ਅਤੇ ਜਨਰਲ ਸਕੱਤਰ ਪ੍ਰਦੀਪ ਮਹਾਜਨ, ਰਾਕੇਸ਼ ਬਰੋਟਾ ਨੂੰ ਸੀਨੀਅਰ ਵਾਇਸ
ਪ੍ਰਧਾਨ, ਤਰਸੇਮ ਸ਼ਰਮਾ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ
ਦਲਵਿੰਦਰ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ
ਦਿੱਤੀਆਂ ਗਈਆਂ।
ਦੱਸਣਯੋਗ ਹੈ ਕਿ ਫੈਡਰੇਸ਼ਨ ਆਫ਼ ਸੋਸ਼ਲ ਵੈਲਫੇਅਰ ਐਸੋਸੀਏਸ਼ਨਜ਼
(ਫੋਸਵਾ) ਸੈਕਟਰ 39 ਅਤੇ 40 ਵਿਚ ਚੁਣੀਆਂ ਗਈਆਂ 15 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ
ਦੀ ਇਕ ਸਾਂਝੀ ਤੇ ਸਿਰਮੌਰ ਸੰਸਥਾ ਹੈ, ਜੋ ਇਨ੍ਹਾਂ ਸਮੂਹ ਸੰਸਥਾਵਾਂ ਦੇ ਲੋਕ ਭਲਾਈ
ਕੰਮਾਂ ਦੀ ਦੇਖ-ਰੇਖ ਅਤੇ ਅਗਵਾਈ ਕਰਦੀ ਹੈ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਜੀਅ-ਜਾਨ ਲਾ ਕੇ ਨਿਭਾਉਣਗੇ ਅਤੇ ਇਲਾਕਾ ਨਿਵਾਸੀਆਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਪ੍ਰਸ਼ਾਸਨ ਅੱਗੇ ਉਠਾ ਕੇ ਉਹਨਾਂ ਨੂੰ ਦੂਰ ਕਰਨ ਲਈ ਹਮੇਸ਼ਾਂ ਤੱਤਪਰ ਰਹਾਂਗਾ। ਉਹਨਾਂ ਕਿਹਾ ਕਿ ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਅਤੇ ਕੋਈ ਵੀ ਨਿਵਾਸੀ ਕਿਸੇ ਸਮੇਂ ਵੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ
ਇਲਾਕਾ ਐਮ.ਸੀ. ਮੈਡਮ ਗੁਰਬਖ਼ਸ਼ ਰਾਵਤ ਨੇ ਸ. ਦਲਵਿੰਦਰ ਸਿੰਘ ਸੈਣੀ ਨੂੰ ਫੋਨ ਉਤੇ ਵਧਾਈ
ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਫੋਸਵਾ ਪ੍ਰਧਾਨ ਦੀ ਨਿਯੁਕਤੀ ਨਾਲ ਇਲਾਕੇ ਵਿਚ ਵਿਕਾਸ
ਕਾਰਜਾਂ ਦੀ ਆਸ ਬੱਝੇਗੀ। ਉਹਨਾਂ ਕਿਹਾ ਕਿ ਸ. ਸੈਣੀ ਬਹੁਤ ਹੀ ਮਿਹਨਤੀ ਅਤੇ ਖੁਸ਼ ਦਿਲ
ਇਨਸਾਨ ਹਨ।


No comments:
Post a Comment