Friday, July 29, 2022

ਕਿਸਾਨ ਬੇਤਹਾਸ਼ਾ ਕੀਟਨਾਸ਼ਕ ਅਤੇ ਉਲੀਨਾਸ਼ਕਾਂ ਸਪਰੇ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ : ਰਾਜੇਸ਼ ਕੁਮਾਰ ਰਹੇਜਾ

ਐਸ.ਏ.ਐਸ ਨਗਰ 29 ਜੁਲਾਈ : ਇਸ ਸਾਲ ਕਣਕ ਦੀ ਘੱਟ ਪੈਦਾਵਾਰ ਦਾ ਨੁਕਸਾਨ ਕਿਸਾਨ ਪਹਿਲਾਂ ਹੀ ਝੇਲ ਚੁੱਕੇ ਹਨ ਅਤੇ ਇੱਕ ਹੋਰ ਝੋਨੇ ਵਿੱਚ ਨਵੀਂ ਔਂਕੜ ਜਲਵਾਯੂ ਦੇ ਅਚਾਨਕ ਬਦਲਾਅ ਨਾਲ ਪੇਸ਼ ਆ ਰਹੀ ਹੈ। ਇਸ ਨਾਲ ਨਾ ਸਿਰਫ ਪੰਜਾਬ ਦੇ ਕੁੱਝ ਜਿਲ੍ਹਿਆਂ ਬਲਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਵਿੱਚ ਵੀ ਝੋਨੇ ਦੀ ਖੜੀ ਫਸਲ ਵਿੱਚ ਕੁੱਝ ਬੁੱਟੇ ਮੱਧਰੇ ਰਹਿ ਗਏ ਹਨ ਅਤੇ ਉਹਨਾਂ ਵਿੱਚ ਫੋਟ ਵੀ ਘੱਟ ਹੋਈ ਹੈ ਅਤੇ ਮਰ ਵੀ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ, ਡਾ. ਰਾਜੇਸ਼ ਕੁਮਾਰ ਰਹੇਜਾ ਨੇ ਕਿਹਾ ਕਿ ਕਿਸਾਨ ਬੇਤਹਾਸ਼ਾ ਕੀਟਨਾਸ਼ਕ ਅਤੇ ਉਲੀਨਾਸ਼ਕਾਂ ਦੀ ਸਪਰੇ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ। ਉਨ੍ਹਾਂ ਦੱਸਿਆ ਲਗਾਤਾਰ ਖੇਤਾਂ ਦਾ ਮੁਆਇਨਾ ਕਰਕੇ ਖੇਤੀਬਾੜੀ ਵਿਭਾਗ ਦੀ ਟੀਮ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਹੈ ਅਤੇ ਬੁਟਿਆਂ ਦੀ ਮਾੜੀ ਹਾਲਤ ਸਬੰਧੀ ਸਾਇੰਸਦਾਨਾਂ ਵੱਲੋਂ ਖੋਜ ਕਰਕੇ ਛੇਤੀ ਹੀ ਇਸ ਸਬੰਧੀ ਐਡਵਾਇਜਰੀ ਜਾਰੀ ਕਰ ਦਿੱਤੀ ਜਾਵੇਗੀ।



 
ਉਨ੍ਹਾਂ  ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਫੋਟ ਵਿੱਚ ਵਾਧਾ ਕਰਨ ਲਈ ਬਿਨਾਂ ਸਿਫਾਰਸ਼ ਕੀਤੇ ਮਿਕਸਚਰਾਂ ਜਾਂ ਉੱਲੀਨਾਸ਼ਕਾਂ ਦੀ ਸਪਰੇ ਕਰਕੇ ਆਰਥਿਕ ਨੁਕਸਾਨ ਨਾ ਕਰਨ, ਇਹਨਾਂ ਪੈਸਟੀਸਾਈਡਜ਼ ਨਾਲ ਕਿਸੇ ਤਰਾਂ ਵੀ ਫੋਟ ਵਿੱਚ ਵਾਧਾ ਨਹੀ ਹੋਵੇਗਾ ਅਤੇ ਵਾਤਾਵਰਨ ਵੀ ਦੁਸ਼ਿਤ ਹੋਵੇਗਾ। ਕਿਸਾਨਾਂ ਵੱਲੋਂ ਆਪਣੀ ਮਰਜੀ ਤੇ ਫਟੇਰਾ, ਫਿਪਰੋਨਿਲ, ਬਵਿਸਟਿਨ ਅਤੇ ਕਲੋਰੋਪਾਈਰੀਫੋਸ ਦੀ ਸਪਰੇ ਕੀਤੀ ਜਾ ਰਹੀ ਹੈ ਅਤੇ ਉਸ ਨਾਲ ਕਿਸੇ ਤਰਾਂ ਦਾ ਵੀ ਬਚਾਅ ਨਹੀ ਹੋ ਰਿਹਾ ਹੈ ਇਸ ਲਈ ਇਸ ਸਮੇਂ ਸਿਰਫ ਤੇ ਸਿਰਫ ਬਾਰਿਸ਼ਾਂ ਵੱਧ ਪੈਣ ਨਾਲ ਛੋਟੇ ਤੱਤਾਂ ਦੀ ਘਾਟ ਵੇਖਣ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਖਾਸ ਤੌਰ ਤੇ ਪੱਤੇ ਜੰਗਾਲੇ ਹਨ ਜਾਂ ਨਵੇਂ ਪੱਤੇ ਪੀਲੇ ਹੋ ਰਹੇ ਹਨ, ਇਹ ਕ੍ਰਮਵਾਰ ਜਿੰਕ ਅਤੇ ਲੋਹੇ ਦੀ ਘਾਟ ਦੇ ਕਾਰਣ ਹੈ। ਇਸ ਲਈ ਅੱਧਾ ਕਿਲੋ ਜਿੰਕ ਸਲਫੇਟ, ਮੋਨੋਹਾਈਡ੍ਰੈਟ ਅਤੇ ਢਾਈ ਕਿਲੋ ਯੁਰੀਆ ਡੇਢ ਸੋ ਲਿਟਰ ਪਾਣੀ ਦੇ ਘੋਲ ਵਿੱਚ ਮਿਲਾ ਕੇ ਸਪਰੇ ਕਰਨ ਇਸ ਨਾਲ ਬੁਟਿਆਂ ਵਿੱਚ ਤਨਾਅ ਘਟੇਗਾ ਅਤੇ ਝੋਨੇ ਦੇ ਬੁੱਟੇ ਮੁੜ ਸੁਰਜੀਤ ਹੋ ਜਾਣਗੇ। ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੂੰ ਪ੍ਰਭਾਵਿਤ ਬੁੱਟਿਆ ਦੇ ਸੈਂਪਲ ਗਾਚੀ ਸਮੇਤ ਭੇਜੇ ਜਾ ਚੁੱਕੇ ਹਨ। ਗਾਚੀ ਵਿੱਚ ਧਾਗੇ ਵਰਗਾ ਲਾਲ ਗੰਡੋਏ ਰੂਪੀ ਕੀਟ ਪਾਇਆ ਗਿਆ ਹੈ। ਜਿਸ ਦਾ ਯੁਨਿਵਰਸਿਟੀ ਦੇ ਸਾਇੰਸਦਾਨਾਂ ਵਲੋ ਬਰਿਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਇਕ ਦੋ ਦਿਨਾਂ ਅੰਦਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਸਿਫਾਰਸ਼ ਉਪਰੰਤ ਐਡਵਾਈਜਰੀ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ।

  ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਤਨਾਛੇਦਕ ਸੁੰਡੀ ਕੀਤੇ ਨਹੀ ਪਾਈ ਗਈ ਅਤੇ ਇੱਕਾ ਦੁੱਕਾ ਸੁੰਢੀ ਨੂੰ ਵੇਖ ਕੇ ਸਪਰੇ ਨਾ ਕੀਤੀ ਜਾਵੇ, ਕਿਉਕਿ ਇਸ ਸਮੇਂ ਹੋਰ ਸ਼ਾਖਾ ਫੁੱਟ ਜਾਵੇਗੀ ਅਤੇ ਕਿਸੇ ਤਰਾਂ ਦਾ ਆਰਥਿਕ ਨੁਕਸਾਨ ਨਹੀ ਹੋਵੇਗਾ। ਇਸ ਤੋਂ ਇਲਾਵਾ ਪੱਤਾ ਲਪੇਟ ਸੁੰਢੀ ਦੀ ਵੀ ਕਿਤੇ ਹਮਲਾ ਵੇਖਣ ਨੂੰ ਨਹੀ ਪਾਇਆ ਗਿਆ ਅਤੇ ਜੇਕਰ ਕਿਤੇ ਇੱਕਾ ਦੁੱਕਾ ਅਜਿਹਾ ਕੀਟ ਵੀ ਵੇਖਣ ਨੂੰ ਆਵੇ ਤਾਂ ਇਹ ਕੀਟ ਦਾ ਹਮਲਾ ਵੀ ਕੁਦਰਤੀ ਤੌਰ ਤੇ ਬਾਰਿਸਾਂ ਪੈਣ ਨਾਲ ਹੱਟ ਜਾਵੇਗਾ। ਇਸ ਲਈ ਡੀਲਰਾਂ ਦੇ ਆਖੇ ਜਾ ਦੇਖਾ ਦੇਖੀ ਕੋਈ ਵੀ ਮਹਿੰਗੇ ਜਹਿਰ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਨਾਲ ਜਰੂਰ ਰਾਬਤਾ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਟਨਾਸ਼ਕ ਵਿਕਰੇਤਾਵਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਬਿਨਾਂ ਸਿਫਾਰਸ਼ ਦੇ ਕੋਈ ਵੀ ਦਵਾਈ, ਟਾਨਿਕ, ਸਟਿੱਕਰ ਜਾਂ ਛੋਟੇ ਤੱਤਾਂ ਦੇ ਮਿਕਚਰ ਆਦਿ ਆਪਣੇ ਮੁਨਾਫੇ ਲਈ ਬੇਲੋੜੇ ਕਿਸਾਨਾਂ ਨੂੰ ਨਾ ਦਿੱਤੇ ਜਾਣ।

 ਇਸ ਤੋਂ ਇਲਾਵਾਂ ਡੀਲਰਾਂ ਨੂੰ ਇਹ ਵੀ ਤਾੜਨਾ ਕੀਤੀ ਗਈ ਕਿ ਕਿਸੇ ਖਾਦ ਨਾਲ ਹੋਰ ਕੋਈ ਸਮਗਰੀ ਅਟੈਚ ਕਰਕੇ ਨਾ ਦਿੱਤੀ ਜਾਵੇ। ਅਜਿਹੀ ਸੂਚਨਾ ਮਿਲਣ ਤੇ ਡੀਲਰ ਵਿਰੁੱਧ ਇੰਨਸੇਕਟਿਸਾਈਡ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger