ਮੋਹਾਲੀ 29 ਜੁਲਾਈ : ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਜ਼ਿਲਾ ਮੁਖੀ ਬਿ੍ਰਗੇਡੀਅਰ ਮਨੋਹਰ ਸਿੰਘ, ਤਹਿਸੀਲ ਮੁਖੀ ਨਛੱਤਰ ਸਿੰਘ ਭੰਗੂ ਵੱਲੋਂ ਗਰਾਮ ਪੰਚਾਇਤ ਦਾਊਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਵੱਖ ਵੱਖ ਥਾਵਾਂ ਤੇ ਘਰ ਘਰ ਹਰਿਆਲੀ ਮੁਹਿੰਮ ਤੁਹਿਤ ਰੁੱਖ ਲਗਾਏ ਗਏ। ਗਰਾਮ ਪੰਚਾਇਤ ਦਾਊਂ ਦੇ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਘਰ ਘਰ ਖੁਸਹਾਲੀ ਦੇ ਮੁੱਖੀ ਬਿ੍ਰਗੇਡੀਅਰ ਮਨੋਹਰ ਸਿੰਘ ਅਤੇ ਤਹਿਸੀਲ ਮੁੱਖ ਨਛੱਤਰ ਸਿੰਘ ਵੱਲੋਂ ਪਿੰਡ ਦਾਊਂ ਦੇ ਸਰਕਾਰੀ ਸਕੂਲ, ਲਿੰਕ ਰੋੜ, ਸ਼ਮਸ਼ਾਨ ਘਾਟ ਅਤੇ ਹੋਰ ਵੱਖ ਵੱਖ ਥਾਵਾਂ ਵਿੱਚ ਰੁੱਖ ਲਗਾ ਕੇ ਆਮ ਲੋਕਾਂ ਨੂੰ ਵਾਤਾਵਰਣ ਪ੍ਰਤੀ ਸੁਨੇਹਾ ਦਿੱਤਾ ।
ਇਸ ਮੌਕੇ ਤੇ ਜੀ.ਓ.ਜੀ ਟੀਮ ਨੇ
ਵਾਤਾਵਰਣ ਪ੍ਰਤੀ ਸੁਨੇਹਾ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਤੰਦਰੁਸਤ ਜੀਵਨ ਜਿਉਣ ਲਈ
ਸ਼ੁੱਧ ਪਾਣੀ, ਹਵਾ ਮਿੱਟੀ ਦੀ ਲੋੜ ਹੁੰਦੀ ਹੈ । ਉਨਾਂ ਕਿਹਾ ਕਿ ਇੱਕ ਰੁੱਖ ਹੀ ਹਨ ਜੋ
ਸਾਡੇ ਆਲੇ ਦੁਆਲੇ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਨੂੰ ਸ਼ੁੱਧ ਰੱਖ ਸਕਦੇ ਹਨ । ਇਸ ਕਰਕੇ
ਸਾਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨਾਂ ਦੀ
ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਤੰਦਰੁਸਤ ਜੀਵਨ ਜਿਉਂ ਸਕੀਏ। ਉਨਾਂ ਇਹ ਵੀ
ਦੱਸਿਆ ਕਿ ਇਸ ਮੌਕੇ ਪਹਿਲਾਂ ਲਗਾਏ ਰੁੱਖਾਂ ਦੀ ਦੇਖ ਭਾਲ ਦਾ ਮੁਇਨਾ ਕੀਤਾ ਗਿਆ ਅਤੇ
ਕੀਤੇ ਪ੍ਰਬੰਧਾ ਤੇ ਤਸੱਲੀ ਪ੍ਰਗਟ ਕੀਤੀ ਗਈ।
ਇਸ ਮੌਕੇ ਂ ਪਿੰਡ ਦੇ ਸਰਪੰ
ਅਜਮੇਰ ਸਿੰਘ ਮਗਨੇਰਗਾ ਦੇ ਦਿਹਾੜੀਦਾਰ ਅਤੇ ਜੀ.ਓ.ਜੀ ਟੀਮ ਵਲੋਂ ਤਹਿਸੀਲ ਸੁਪਰਵਾਇਜ਼ਰ
ਸੂਬੇਦਾਰ ਮੇਜਰ ¿ ਹੋਨਰੇਰੀ ਲੇਫਟੀਨੈਂਟ ਧੰਨਾ ਰਾਮ , ਸੂਬੇਦਾਰ ਪਰਮਜੀਤ ਸਿੰਘ,
ਡੀ.ਈ.ਓ ਸੂਬੇਦਾਰ ਸੁੱਖਵਿੰਦਰ ਸਿੰਘ (ਜ਼ਿਲਾ ਹੈੱਡ ਆਫ਼ਿਸ, ਮੌਹਾਲੀ) ਜੀ.ਓ.ਜੀ ਨਾਇਕ
ਕਿਰਪਾਲ ਸਿੰਘ,ਜੀ.ਓ.ਜੀ ਹੋਨਰੇਰੀ ਕੈਪਟਨ ਮਲਕੀਤ ਸਿੰਘ (ਸੈਨਾ ਮੈਡਲ) ਮੌਜੂਦ ਸਨ


No comments:
Post a Comment