Tuesday, July 19, 2022

ਐਸ.ਡੀ.ਐਮ. ਮੋਹਾਲੀ ਨੇ ਲਾਡਰਾਂ ਬਨੂੜ ਰੋਡ ਤੇ ਬਰਸਾਤਾਂ ਨਾਲ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦਾ ਕੀਤਾ ਨਿਰੀਖਣ

ਐਸ.ਏ.ਐਸ. ਨਗਰ 18 ਜੁਲਾਈ : ਐਸ.ਡੀ.ਐਮ. ਸ੍ਰੀਮਤੀ ਸਰਬਜੀਤ ਕੌਰ ਵੱਲੋਂ ਜ਼ਿਲ੍ਹਾ ਅੰਦਰ ਲਾਡਰਾਂ ਬਨੂੜ ਰੋਡ'ਤੇ ਬਰਸਾਤਾਂ ਕਾਰਣ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਸਲ, ਨੈਸ਼ਨਲ ਹਾਈਵੇਅ ਆਫ ਇੰਡੀਆ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
        ਇਸ ਮੌਕੇ ਉਨ੍ਹਾਂ ਬਰਸਾਤਾਂ ਦੇ ਸੀਜ਼ਨ ਕਾਰਨ ਪ੍ਰਭਾਵਿਤ ਥਾਵਾਂ ਦਾ ਮੌਕੇ ਤੋ ਪਹੁੰਚ ਕੇ ਜ਼ਾਇਜਾ ਲਿਆ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰੋਡ ਤੇ ਨਾਲ ਲਗਦੇ ਬੂਟੀ ਅਤੇ ਪੂਲੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਬਰਸਾਤਾਂ ਦੇ ਸੀਜ਼ਨ ਦੌਰਾਨ ਇਲਾਕੇ ਦੇ ਲੋਕਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਇਲਾਕੇ ਦੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸੁਝਾਅ ਲੈਣ ਉਪਰੰਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger